ਨਿਊਜ਼ੀਲੈਂਡ 'ਚ 24 ਦਿਨਾਂ ਬਾਅਦ ਕੋਰੋਨਾ ਦੇ ਮੁੜ 2 ਨਵੇਂ ਮਾਮਲੇ ਆਏ
Published : Jun 16, 2020, 11:18 pm IST
Updated : Jun 16, 2020, 11:18 pm IST
SHARE ARTICLE
1
1

ਨਿਊਜ਼ੀਲੈਂਡ 'ਚ 24 ਦਿਨਾਂ ਬਾਅਦ ਕੋਰੋਨਾ ਦੇ ਮੁੜ 2 ਨਵੇਂ ਮਾਮਲੇ ਆਏ

ਔਕਲੈਂਡ, 16 ਜੂਨ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ 'ਚ ਲਗਾਤਾਰ 24 ਦਿਨਾਂ ਦੇ ਅੰਤਰਾਲ ਬਾਅਦ ਕੋਰੋਨਾ ਬਿਮਾਰੀ ਦੇ 2 ਨਵੇਂ ਕੇਸ ਦੇਸ਼ ਅੰਦਰ ਦੁਬਾਰਾ ਪਹੁੰਚ ਗਏ ਹਨ। ਇਹ ਕੇਸ ਬ੍ਰਿਟੇਨ ਤੋਂ ਆਈਆਂ ਦੋ ਮਹਿਲਾ ਯਾਤਰੀਆਂ (ਉਮਰ 40 ਅਤੇ 30 ਸਾਲ) ਦੇ ਹਨ ਜੋ ਕਿ ਕਿਸੇ ਮ੍ਰਿਤਕ ਦੇ ਪ੍ਰਵਾਰ ਨੂੰ ਮਿਲਣ ਆਈਆਂ ਸਨ। ਇਹ ਔਕਲੈਂਡ ਤੋਂ ਵਲਿੰਗਟਨ ਤਕ ਕਾਰ ਵਿਚ ਗਈਆਂ ਸਨ। ਉਹ ਕੋਰੋਨਾ ਦਾ ਕਾਫੀ ਖ਼ਿਆਲ ਰਖਦੀਆਂ ਸਨ ਅਤੇ ਰਸਤੇ 'ਚ ਕਿਸੇ ਪੈਟਰੋਲ ਪੰਪ 'ਤੇ ਵੀ ਨਹੀਂ ਰੁਕੀਆਂ। ਉਨ੍ਹਾਂ ਨੇ ਪ੍ਰਾਈਵੇਟ ਕਾਰ ਦੀ ਵਰਤੋਂ ਕੀਤੀ ਸੀ।

1


ਇਹ ਔਰਤਾਂ 7 ਜੂਨ ਨੂੰ ਇਥੇ ਆਈਆਂ ਸਨ ਅਤੇ ਮੈਨੇਜਡ ਆਈਸੋਲੇਸ਼ਨ ਦੇ ਵਿਚ ਸਨ ਅਤੇ ਵਿਸ਼ੇਸ਼ ਪ੍ਰਵਾਨਗੀ ਅਧੀਨ 13 ਜੂਨ ਨੂੰ ਵਲਿੰਗਟਨ ਗਈਆਂ ਸਨ। ਵਲਿੰਗਟਨ ਵਿਖੇ ਉਨ੍ਹਾਂ ਦਾ ਟੈਸਟ ਹੋਇਆ ਅਤੇ ਪਾਜ਼ੇਟਿਵ ਪਾਈਆਂ ਗਈਆਂ। ਉਹ ਬ੍ਰਿਸਬੇਨ ਹੁੰਦੇ ਹੋਏ ਦੋਹਾ ਆਈਆਂ ਸਨ।


ਬੀਤੇ ਕੱਲ ਆਖ਼ਰੀ ਪੁਸ਼ਟੀ ਕੀਤੇ ਕੇਸ ਤੋਂ 24 ਦਿਨ ਹੋਏ ਸਨ ਅਤੇ ਆਕਲੈਂਡ 'ਚ ਮੈਰਿਸਟ ਕਾਲਜ ਦੇ ਕਲੱਸਟਰ ਦਾ ਅੰਤ ਵੀ ਹੋਇਆ ਸੀ ਜਿਸ ਨੇ 96 ਲੋਕ ਪ੍ਰਭਾਵਤ ਕੀਤੇ ਸਨ। ਸਿਹਤ ਮੰਤਰਾਲੇ ਦਾ ਇਲੈਮੀਨੇਸ਼ਨ ਡੇਅ ਵੀ ਕੱਲ ਸੀ - ਆਖ਼ਰੀ ਕਮਿਊਨਿਟੀ ਟਰਾਂਸਮਿਸ਼ਨ ਕੇਸ ਆਈਸੋਲੇਸ਼ਨ ਹੋਣ ਤੋਂ ਬਾਅਦ ਬਾਹਰ ਆਇਆ ਸੀ। ਉਸ ਕੇਸ 'ਚ ਮਨਿਸਟਰੀ ਆਫ਼ ਪ੍ਰਾਇਮਰੀ ਇੰਡਸਟਰੀ ਦਾ ਇਕ ਕਰਮਚਾਰੀ ਸੀ ਜੋ ਟਾਰਗੈਟਿੰਗ ਟੈਸਟਿੰਗ ਦੌਰਾਨ ਪਾਜ਼ੇਟਿਵ ਆਇਆ ਸੀ, ਉਹ 30 ਅਪ੍ਰੈਲ ਨੂੰ ਆਈਸੋਲੇਸ਼ਨ 'ਚ ਚਲਾ ਗਿਆ ਸੀ ਅਤੇ 18 ਮਈ ਨੂੰ ਬਾਹਰ ਆਇਆ ਸੀ।
2 ਨਵੇਂ ਕੇਸਾਂ ਦਾ ਅਰਥ ਹੈ ਕਿ ਨਿਊਜ਼ੀਲੈਂਡ ਵਿਚ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ 1156 ਤਕ ਪਹੁੰਚ ਗਈ ਹੈ, ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਕੇਸਾਂ ਦੀ ਸਾਂਝੀ ਕੁੱਲ ਗਿਣਤੀ ਹੁਣ 1506 ਹੈ। ਜੋ  ਦੇਸ਼ ਵਲੋਂ ਵਿਸ਼ਵ ਸਿਹਤ ਸੰਗਠਨ ਨੂੰ ਰੀਪੋਰਟ ਕੀਤੇ ਗਏ ਹਨ।

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement