ਅਮਰੀਕਾ: ਟੈਕਸਾਸ ਸ਼ਹਿਰ 'ਚ ਤੂਫਾਨ ਨੇ ਮਚਾਈ ਤਬਾਹੀ, 3 ਲੋਕਾਂ ਦੀ ਮੌਤ, 75 ਤੋਂ ਵੱਧ ਜ਼ਖਮੀ

By : GAGANDEEP

Published : Jun 16, 2023, 3:44 pm IST
Updated : Jun 16, 2023, 3:44 pm IST
SHARE ARTICLE
photo
photo

ਤੂਫਾਨ ਨਾਲ ਕਈ ਘਰ ਹੋਏ ਢਹਿ-ਢੇਰੀ

 

ਹਿਊਸਟਨ— ਅਮਰੀਕਾ ਦੇ ਟੈਕਸਾਸ ਸੂਬੇ ਦੇ ਇਕ ਛੋਟੇ ਜਿਹੇ ਕਸਬੇ 'ਚ ਤੂਫਾਨ ਆਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 75 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸਾਢੇ ਅੱਠ ਹਜ਼ਾਰ ਦੀ ਆਬਾਦੀ ਵਾਲੇ ਪੇਰੀਟਨ ਸ਼ਹਿਰ 'ਚ ਵੀਰਵਾਰ ਸ਼ਾਮ ਕਰੀਬ 5.10 ਵਜੇ ਤੂਫਾਨ ਨੇ ਤਬਾਹੀ ਮਚਾਈ।

ਇਹ ਵੀ ਪੜ੍ਹੋ: ਸ੍ਰੀ ਹੇਮਕੁੰਟ ਸਾਹਿਬ ਜਾ ਰਹੇ ਸ਼ਰਧਾਲੂਆਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਕੁਚਲਿਆ, 2 ਮੌਤਾਂ 

ਪੇਰੀਟਨ ਫਾਇਰ ਚੀਫ ਪਾਲ ਡਚਰ ਨੇ ਕਿਹਾ ਕਿ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ 75 ਤੋਂ 100 ਲੋਕਾਂ ਨੂੰ ਸਥਾਨਕ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਓਚਿਲਟਰੀ ਜਨਰਲ ਹਸਪਤਾਲ ਦੇ ਸੀਐਫਓ ਡੇਬੀ ਬੇਕ ਨੇ ਸੀਐਨਐਨ ਨੂੰ ਦਸਿਆ ਕਿ ਪੇਰੀਟਨ ਹਸਪਤਾਲ ਵਿਚ 50 ਤੋਂ 100 ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀ ਤੋਂ 47.45 ਲੱਖ ਰੁਪਏ ਦਾ ਸੋਨਾ ਜ਼ਬਤ 

ਉਨ੍ਹਾਂ ਦਸਿਆ ਕਿ ਹਸਪਤਾਲ ਵਿਚ ਬਿਨ੍ਹਾਂ ਬਿਜਲੀ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਬੇਕ ਨੇ ਕਿਹਾ ਕਿ ਤੂਫਾਨ ਪੈਰੀਟਨ  ਉੱਤਰ-ਪੂਰਬੀ ਹਿੱਸੇ 'ਚ ਆਇਆ ਅਤੇ ਮੇਨ ਸਟ੍ਰੀਟ ਦੇ ਇਕ ਹਿੱਸੇ ਵਿਚ ਚਲਾ ਗਿਆ, ਜਿਸ ਨਾਲ ਘਰਾਂ ਅਤੇ ਕਾਰੋਬਾਰਾਂ ਨੂੰ ਭਾਰੀ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਫਾਇਰ ਵਿਭਾਗ ਅਤੇ ਈਐਮਐਸ ਵੀ ਪ੍ਰਭਾਵਿਤ ਹੋਏ ਹਨ ਅਤੇ ਇਕ ਟ੍ਰੇਲਰ ਪਾਰਕ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement