ਪਰਵਾਰ ਨੂੰ ਸਬਕ ਸਿਖਾਉਣ ਲਈ ਆਪਣੀ ਮੌਤ ਦਾ ਰਚਿਆ ਨਾਟਕ, ਫਿਰ ਹੈਲੀਕਾਪਟਰ ’ਚ ਕੀਤੀ ਐਂਟਰੀ
Published : Jun 16, 2023, 1:01 pm IST
Updated : Jun 16, 2023, 1:01 pm IST
SHARE ARTICLE
PHOTO
PHOTO

ਡੇਵਿਡ ਨੇ ਦਾਅਵਾ ਕੀਤਾ ਕਿ ਬਹੁਤ ਸਾਰੇ ਲੋਕ ਆਏ ਜਿਨ੍ਹਾਂ ਨੇ ਉਸ ਨੂੰ ਯਕੀਨ ਦਿਵਾਇਆ ਕਿ ਲੋਕ ਉਨ੍ਹਾਂ ਦੀ ਪਰਵਾਹ ਕਰਦੇ ਹਨ

 

ਬਰੱਸਲਜ: ਬੈਲਜ਼ੀਅਮ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਇੱਕ ਵਿਅਕਤੀ (ਟਿਕ ਟੋਕਰ) ਨੇ ਆਪਣੇ ਪਰਿਵਾਰ ਨੂੰ ਸਬਕ ਸਿਖਾਉਣ ਲਈ ਅਤੇ ਕੌਣ ਕਿਸ ਦੀ ਪਰਵਾਹ ਕਰਦਾ ਹੈ, ਇਹ ਦੱਸਣ ਲਈ ਆਪਣੀ ਮੌਤ ਦਾ ਨਾਟਕ ਕੀਤਾ ਅਤੇ ਫਿਰ ਖੁਦ ਹੀ ਆਪਣੇ ਅੰਤਿਮ ਸਸਕਾਰ ਵਿਚ ਹੈਲੀਕਾਪਟਰ ਵਿਚ ਹਾਜ਼ਰ ਹੋ ਗਿਆ।

ਡੇਵਿਡ ਬਾਰਟਨ ਦੀ ਪਤਨੀ ਅਤੇ ਉਸ ਦੇ ਬੱਚਿਆਂ ਨੇ ਸੋਚਿਆ ਕਿ ਇਹ ਉਨ੍ਹਾਂ ਦੇ ਪ੍ਰਵਾਰ ਨਾਲ ਇਕ ਨਾਟਕ ਖੇਡਿਆ ਜਾਵੇ ਤੇ ਇਹ ਦੇਖਿਆ ਜਾਵੇ ਕਿ 45 ਸਾਲਾ ਡੇਵਿਡ ਦੀ ਕੌਣ ਜ਼ਿਆਦਾ ਪਰਵਾਹ ਕਰਦਾ ਹੈ। ਉਨ੍ਹਾਂ ਨੇ ਡੇਵਿਡ ਦੀ ਮੌਤ ਦੀ ਖ਼ਬਰ ਫੈਲਾਈ। ਸੋਸ਼ਲ ਮੀਡੀਆ 'ਤੇ ਨਕਲੀ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, 'ਪਿਤਾ ਜੀ ਦੀ ਆਤਮਾ ਨੂੰ ਸ਼ਾਂਤੀ ਮਿਲੇ, ਅਸੀਂ ਤੁਹਾਨੂੰ ਕਦੇ ਵੀ ਭੁੱਲ ਨਹੀਂ ਸਕਾਂਗੇ। ਜ਼ਿੰਦਗੀ ਇੰਨੀ ਕਠੋਰ ਕਿਉਂ ਹੈ ਹੁਣ ਬਹੁਤ ਕੁਝ ਦੇਖਣਾ ਸੀ, ਦਾਦਾ ਬਣਨਾ ਸੀ। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।'' ਅਜਿਹੀਆਂ ਭਾਵੁਕ ਗੱਲਾਂ ਲਿਖਣ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਨੇ ਲੀਜ ਸ਼ਹਿਰ ਦੇ ਨੇੜੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਵੀ ਆਯੋਜਿਤ ਕੀਤੀਆਂ। ਜਿਸ ਵਿਚ ਉਸ ਦੇ ਪ੍ਰਵਾਰਕ ਮੈਂਬਰਾਂ ਸਮੇਤ ਕਈ ਦੋਸਤਾਂ ਨੇ ਕਾਲੇ ਕੱਪੜੇ ਪਾ ਕੇ ਸ਼ਮੂਲੀਅਤ ਕੀਤੀ।

ਜਦੋਂ ਲੋਕ ਅੰਤਿਮ ਸਸਕਾਰ ਹੋਣ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਇੱਕ ਹੈਲੀਕਾਪਟਰ ਉਤਰਿਆ ਸੀ। ਬਾਰਟਨ ਆਪਣੀ ਕੈਮਰਾ ਟੀਮ ਨਾਲ ਇਸ ਤੋਂ ਬਾਹਰ ਆਇਆ। ਡੇਵਿਡ ਨੂੰ ਦੇਖ ਕੇ ਉਸ ਦੇ ਜਾਣ ਤੋਂ ਦੁਖੀ ਲੋਕ ਖੁਸ਼ ਹੋ ਗਏ ਅਤੇ ਉਸ ਨੂੰ ਜੱਫੀ ਪਾ ਲਈ। ਟਿਕਟੋਕ 'ਤੇ ਪੋਸਟ ਕੀਤੀ ਗਈ। ਇਸ ਵੀਡੀਓ 'ਚ ਲੋਕ ਉਸ ਨੂੰ ਜੱਫੀ ਪਾਉਂਦੇ ਅਤੇ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ।

ਰਿਪੋਰਟਾਂ ਦਸਦੀਆਂ ਹਨ ਕਿ ਇਸ ਤੋਂ ਬਾਅਦ ਟਿੱਕਟੋਕਰ ਡੇਵਿਡ ਨੇ ਕਿਹਾ, 'ਉਸ ਨੇ ਫਰਜ਼ੀ ਮੌਤ ਦੀ ਖੇਡ ਬਣਾਈ ਕਿਉਂਕਿ ਉਹ ਦੇਖਣਾ ਚਾਹੁੰਦਾ ਸੀ ਕਿ ਉਸ ਦਾ ਵੱਡਾ ਪਰਿਵਾਰ ਇਸ 'ਤੇ ਕੀ ਪ੍ਰਤੀਕਿਰਿਆ ਕਰੇਗਾ। ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸ ਦੇ ਪਰਿਵਾਰ ਨੇ ਹਮੇਸ਼ਾ ਉਸ ਨੂੰ ਠੁਕਰਾ ਦਿਤਾ ਹੈ।

ਡੇਵਿਡ ਨੇ ਕਿਹਾ, ‘ਮੈਂ ਹਮੇਸ਼ਾ ਪਰਿਵਾਰ ਤੋਂ ਦੁਖੀ ਹੁੰਦਾ ਹਾਂ, ਮੈਨੂੰ ਕੋਈ ਨਹੀਂ ਬੁਲਾਉਂਦਾ ਸੀ, ਕਿਸੇ ਨੇ ਮੈਨੂੰ ਨਹੀਂ ਪੁੱਛਿਆ, ਅਸੀਂ ਹਮੇਸ਼ਾ ਵੱਖ ਹੋ ਕੇ ਵੱਡੇ ਹੋਏ ਹਾਂ।
ਮੈਨੂੰ ਬਹੁਤ ਅਣਗੌਲਿਆ ਮਹਿਸੂਸ ਹੋਇਆ। ਇਸ ਲਈ ਮੈਂ ਉਨ੍ਹਾਂ ਨੂੰ ਜ਼ਿੰਦਗੀ ਵਿਚ ਇਕ ਸਬਕ ਦੇਣਾ ਚਾਹੁੰਦਾ ਸੀ ਕਿ ਤੁਹਾਨੂੰ ਉਦੋਂ ਤਕ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਜਦੋਂ ਤਕ ਕੋਈ ਉਸ ਨੂੰ ਮਿਲਣ ਲਈ ਮਰ ਨਹੀਂ ਜਾਂਦਾ।''  ਅਪਣੀ ਮੌਤ ਦਾ ਝੂਠ ਬੋਲਣ ਤੋਂ ਬਾਅਦ ਡੇਵਿਡ ਨੇ ਦਾਅਵਾ ਕੀਤਾ ਕਿ ਬਹੁਤ ਸਾਰੇ ਲੋਕ ਆਏ ਜਿਨ੍ਹਾਂ ਨੇ ਉਸ ਨੂੰ ਯਕੀਨ ਦਿਵਾਇਆ ਕਿ ਲੋਕ ਉਨ੍ਹਾਂ ਦੀ ਪਰਵਾਹ ਕਰਦੇ ਹਨ।

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement