
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਇਕ ਵਾਰ ਫਿਰ ਮਿਲਣ ਲਈ ਉਤਸੁਕ ਹਨ। ਟਰੰਪ ਫ਼ਿਨਲੈਂਡ ..
ਹੇਲਸਿਨਕੀ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਇਕ ਵਾਰ ਫਿਰ ਮਿਲਣ ਲਈ ਉਤਸੁਕ ਹਨ।
ਟਰੰਪ ਫ਼ਿਨਲੈਂਡ ਦੀ ਰਾਜਧਾਨੀ ਹੇਲਸਿਨਕੀ ਵਿਚ ਆਯੋਜਤ ਹੋਣ ਵਾਲੇ ਦੋ-ਪੱਖੀ ਸੰਮੇਲਨ ਵਿਚ ਪੁਤਿਨ ਨਾਲ ਮੁਲਾਕਾਤ ਕਰਨਗੇ। ਉਹ ਸਿੰਗਾਪੁਰ ਦੇ ਸ਼ਾਨਦਾਰ
Vladmir Putin and Donald Trump
ਅਨੁਭਵ ਨੂੰ ਮੁੜ ਜਿਊਣਾ ਚਾਹੁੰਦੇ ਹਨ। ਟਰੰਪ ਨੇ ਪਿਛਲੇ ਮਹੀਨੇ ਸਿੰਗਾਪੁਰ ਵਿਚ ਉਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਇਤਿਹਾਸਕ ਮੁਲਾਕਾਤ ਕੀਤੀ ਸੀ। ਟਰੰਪ ਅਤੇ ਪੁਤਿਨ ਦੇ ਵਿਸ਼ਾਲ ਸਿਆਸੀ ਕੱਦ ਕਾਰਨ ਇਸ ਪੂਰੇ ਪ੍ਰੋਗਰਾਮ 'ਤੇ ਮੀਡੀਆ ਦੀ ਤਿੱਖੀ ਨਜ਼ਰ ਹੈ। ਦੋਵਾਂ ਰਾਸ਼ਟਰੀ ਨੇਤਾਵਾਂ ਵਿਚਾਲੇ 16 ਜੁਲਾਈ ਨੂੰ ਮੁਲਾਕਾਤ ਹੋਵੇਗੀ। (ਪੀ.ਟੀ.ਆਈ)