ਅਮਰੀਕਾ 'ਚ ਮੁਸਲਿਮ ਔਰਤ ਦੇ ਅੰਗਰੇਜ਼ੀ ਲਹਿਜੇ ਦਾ 'ਗੋਰੀ' ਨੇ ਉਡਾਇਆ ਮਜ਼ਾਕ
Published : Jul 16, 2018, 2:09 pm IST
Updated : Jul 16, 2018, 2:09 pm IST
SHARE ARTICLE
Girl taunting Muslim Woman
Girl taunting Muslim Woman

ਅਮਰੀਕਾ ਵਿਚ ਹਿਜਾਬ ਪਾਈ ਇਕ ਮੁਸਲਿਮ ਔਰਤ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਮਜ਼ਾਕ ਉਡਾਇਆ। ਇਸ ...

ਨਿਊਯਾਰਕ, ਅਮਰੀਕਾ ਵਿਚ ਹਿਜਾਬ ਪਾਈ ਇਕ ਮੁਸਲਿਮ ਔਰਤ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਮਜ਼ਾਕ ਉਡਾਇਆ। ਇਸ ਨਾਲ ਹੀ ਗੋਰੀ ਔਰਤ ਨੇ ਧਮਕੀ ਦਿਤੀ ਕਿ ਅਮਰੀਕੀ ਪ੍ਰਵਾਸੀ ਅਤੇ ਕਸਟਮ ਅਧਿਕਾਰੀ ਮੁਸਲਿਮ ਔਰਤ ਦੇ ਬੱਚਿਆਂ ਨੂੰ ਉਸ ਤੋਂ ਵੱਖ ਕਰ ਦੇਣਗੇ। 

ਇਕ ਖ਼ਬਰ ਮੁਤਾਬਕ ਮੈਨਹੱਟਨ ਤੋਂ ਸਟੇਟੇਨ ਟਾਪੂ ਜਾ ਰਹੀ ਨਿਊਯਾਰਕ ਟ੍ਰਾਂਜ਼ਿਟ ਬੱਸ ਵਿਚ ਹੋਈ ਬਹਿਸ ਦੌਰਾਨ ਗੋਰੀ ਮਹਿਲਾ ਐਸ਼ਲੇ ਨੇ ਮੁਸਲਿਮ ਮਹਿਲਾ ਦੇ ਲਹਿਜ਼ੇ ਅਤੇ ਉਸ ਦੇ ਅੰਗਰੇਜ਼ੀ ਬੋਲਣ ਦੀ ਸਮਰੱਥਾ ਦਾ ਮਜ਼ਾਕ ਉਡਾਇਆ। ਗੋਰੀ ਮਹਿਲਾ ਨੇ ਉਸ ਨੂੰ ਦੇਸ਼ ਵਾਪਸ ਭੇਜੇ ਜਾਣ ਦੀ ਧਮਕੀ ਦੇਣ ਦੇ ਨਾਲ-ਨਾਲ ਉਸ ਨੂੰ ਡਰਾਉਣਾ ਜਾਰੀ ਰਖਿਆ ਅਤੇ ਚੇਤਾਵਨੀ ਦਿਤੀ ਕਿ ਪ੍ਰਵਾਸੀ ਅਤੇ ਕਮਟਮ ਅਧਿਕਾਰੀ ਉਸ ਕੋਲ ਆ ਰਹੇ ਹਨ। ਨਿਊਜ਼ ਏਜੰਸੀ ਨੇ ਗੋਰੀ ਮਹਿਲਾ ਦੇ ਹਵਾਲੇ ਨਾਲ ਇਹ ਜਾਣਕਾਰੀ ਦਿਤੀ ਹੈ। 

ਖ਼ਬਰ ਵਿਚ ਕਿਹਾ ਗਿਆ ਹੈ ਕਿ ਮੁਸਲਿਮ ਔਰਤ ਅਤੇ ਗੋਰੀ ਔਰਤ ਵਿਚਕਾਰ ਬੱਸ ਵਿਚ ਤਿੱਖੀ ਬਹਿਸ ਹੋਈ। ਇਸ ਵਿਚ ਕਿਹਾ ਗਿਆ ਕਿ ਗੋਰੀ ਮਹਿਲਾ ਨੇ ਮੁਸਲਿਮ ਮਹਿਲਾ ਨੂੰ ਕਿਹਾ ਕਿ ਪ੍ਰਵਾਸੀ ਅਤੇ ਕਸਟਮ ਅਧਿਕਾਰੀਆਂ ਨੂੰ ਉਸ ਨੂੰ ਉਸ ਦੇ ਬੱਚਿਆਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ। ਇਸ ਘਟਨਾ ਦੀ ਇਕ ਸ਼ਖ਼ਸ ਨੇ ਅਪਣੇ ਫ਼ੋਨ 'ਤੇ ਜਦੋਂ ਰਿਕਾਡਿੰਗ ਸ਼ੁਰੂ ਕੀਤੀ ਤਾਂ ਐਸ਼ਲੇ ਮੁਸਲਿਮ ਮਹਿਲਾ 'ਤੇ ਚੀਕਦੇ ਹੋਏ ਕਹਿ ਰਹੀ ਸੀ ਕਿ ਉਹ ਇਥੋਂ ਦੀ ਨਾਗਰਿਕ ਨਹੀਂ ਹੈ ਅਤੇ ਅੰਗਰੇਜ਼ੀ ਨਹੀਂ ਬੋਲ ਸਕਦੀ। ਅਧਿਕਾਰੀਆਂ ਨੇ ਦਸਿਆ ਕਿ ਉਹ ਇਸ ਘਟਨਾ ਤੋਂ ਜਾਣੂ ਹਨ ਅਤੇ ਇਸ ਦੀ ਜਾਂਚ ਕਰ ਰਹੇ ਹਨ।                     (ਪੀ.ਟੀ.ਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement