
ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮਨਾਮਾ ਵਿਚ ਬਹਿਰੀਨ ਦੇ ਪ੍ਰਧਾਨ ਮੰਤਰੀ ਖ਼ਲੀਫ਼ਾ ਬਿਨ ਸਲਮਾਨ ਅਲ ਖ਼ਲੀਫ਼ਾ ਨਾਲ ਮੁਲਾਕਾਤ ਕੀਤੀ ਅਤੇ ਦੋ-ਪੱਖੀ ਸਬੰਧਾਂ...
ਮਨਾਮਾ, ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮਨਾਮਾ ਵਿਚ ਬਹਿਰੀਨ ਦੇ ਪ੍ਰਧਾਨ ਮੰਤਰੀ ਖ਼ਲੀਫ਼ਾ ਬਿਨ ਸਲਮਾਨ ਅਲ ਖ਼ਲੀਫ਼ਾ ਨਾਲ ਮੁਲਾਕਾਤ ਕੀਤੀ ਅਤੇ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਸੁਸ਼ਮਾ ਸਵਰਾਜ ਬੀਤੇ ਦਿਨੀਂ ਇਥੇ ਦੋ ਦਿਨਾਂ ਦੌਰੇ 'ਤੇ ਪਹੁੰਚੀ। ਸੁਸ਼ਮਾ ਸਵਰਾਜ ਨੇ
Sushma Swaraj calls on Bahrain PM
ਅਪਣੇ ਹਮਰੁਤਬਾ ਅਤੇ ਭਾਰਤ ਦੇ ਨੇੜਲੇ ਮਿੱਤਰ ਵਿਦੇਸ਼ ਮੰਤਰੀ ਸ਼ੇਖ ਖ਼ਾਲਿਦ ਬਿਨ ਅਹਿਮਦ ਅਲ ਖ਼ਲੀਫ਼ਾ ਨਾਲ ਵੀ ਅੱਜ ਬੈਠਕ ਕੀਤੀ। ਦੋਵਾਂ ਨੇਤਾਵਾਂ ਨੇ ਭਾਰਤ-ਬਹਿਰੀਨ ਹਾਈ ਜੁਆਇੰਟ ਕਮਿਸ਼ਨ ਦੀ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ। ਹਾਈ ਜੁਆਇੰਟ ਕਮਿਸ਼ਨ ਦੀ ਪਹਿਲੀ ਬੈਠਕ ਨਵੀਂ ਦਿੱਲੀ ਵਿਚ ਫ਼ਰਵਰੀ 2015 ਵਿਚ ਹੋਈ ਸੀ। (ਪੀ.ਟੀ.ਆਈ)