ਕੈਨੇਡਾ ਨੇ ਭਾਰਤੀਆਂ ਲਈ ਖੋਲ੍ਹੇ ਹਵਾਈ ਰਸਤੇ, ਸ਼ਰਤਾਂ ਨਾਲ ਮਿਲੇਗੀ ਐਂਟਰੀ

By : GAGANDEEP

Published : Jul 16, 2021, 9:11 am IST
Updated : Jul 16, 2021, 9:44 am IST
SHARE ARTICLE
Canada opens airports for Indians, with conditions of entry
Canada opens airports for Indians, with conditions of entry

ਭਾਰਤ ਤੋਂ ਕੈਨੇਡਾ ਜਾਣ ਵਾਲੇ ਲੋਕ ਅਸਿਧੇ ਰਸਤੇ ਦੀ ਫ਼ਲਾਈਟ ਤੋਂ ਕੈਨੇਡਾ ਜਾ ਸਕਦੇ ਹਨ

ਟੋਰਾਂਟੋ : ਭਾਰਤ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਕਈ ਦੇਸ਼ਾਂ ਨੇ ਭਾਰਤੀਆਂ ਦੇ ਦਾਖ਼ਲ ਹੋਣ ’ਤੇ ਪਾਬੰਦੀ ਲਗਾਈ ਹੋਈ ਸੀ ਪਰ ਟੀਕਾਕਰਨ ਮਗਰੋਂ ਜ਼ਿਆਦਾਤਰ ਦੇਸ਼ਾਂ ਨੇ ਕੁਝ ਸ਼ਰਤਾਂ ਨਾਲ ਪਾਬੰਦੀ ਵਿਚ ਛੋਟ ਦਿਤੀ ਹੈ। ਇਸੇ ਤਰ੍ਹਾਂ ਕੋਰੋਨਾ ਮਹਾਮਾਰੀ ਕਾਰਨ ਭਾਰਤ ਅਤੇ ਕੈਨੇਡਾ ਵਿਚਕਾਰ ਵੀ ਉਡਾਣਾਂ 21 ਜੁਲਾਈ ਤਕ ਮੁਅੱਤਲ ਹਨ ਪਰ ਕੈਨੇਡਾ ਨੇ ਹੁਣ ਪੂਰੀ ਤਰ੍ਹਾਂ ਨਾਲ ਟੀਕਾਕਰਨ ਕਰਵਾ ਚੁੱਕੇ ਲੋਕਾਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿਤੇ ਹਨ। ਕੈਨੇਡਾ ਨੇ ਥਰਡ ਕੰਟਰੀ ਰੂਟ ਤੋਂ ਆਉਣ ਵਾਲੇ ਭਾਰਤੀਆਂ ਨੂੰ ਆਪਣੇ ਦੇਸ਼ ਵਿਚ ਆਉਣ ਦੀ ਇਜਾਜ਼ਤ ਦੇ ਦਿਤੀ ਹੈ।

CORONACORONA

ਕੈਨੇਡਾ ਨੇ ਇਸ ਸਬੰਧ ਵਿਚ ਅਪਡੇਟਿਡ ਟ੍ਰੈਵਲ ਐਡਵਾਇਜ਼ਰੀ ਵੀ ਜਾਰੀ ਕਰ ਦਿਤੀ ਹੈ। ਕੈਨੇਡਾ ਦੇ ਸਰਕਾਰੀ ਯਾਤਰਾ ਸਲਾਹਕਾਰ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਭਾਰਤ ਤੋਂ ਕੈਨੇਡਾ ਜਾਣ ਵਾਲੇ ਲੋਕ ਅਸਿੱਧੇ ਰਸਤੇ ਦੀ ਫ਼ਲਾਈਟ ਤੋਂ ਕੈਨੇਡਾ ਜਾ ਸਕਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਕੋਵਿਡ ਟੈਸਟ ਪ੍ਰਕਿਰਿਆ ਵਿਚੋਂ ਲੰਘਣਾ ਹੋਵੇਗਾ।

FLIGHTFLIGHT

ਰਿਪੋਰਟ ਨੈਗੇਟਿਵ ਹੋਣ ’ਤੇ ਹੀ ਫ਼ਲਾਈਟ ਵਿਚ ਬੋਰਡਿੰਗ ਦੀ ਇਜਾਜ਼ਤ ਹੋਵੇਗੀ। ਯਾਤਰਾ ਸਬੰਧੀ ਸਲਾਹ ਵਿਚ ਕਿਹਾ ਗਿਆ ਹੈ ਕਿ ਕੋਵਿਡ ਨੈਗੇਟਿਵ ਰਿਪੋਰਟ ਤੀਜੇ ਦੇਸ਼ ਦੀ ਹੀ ਹੋਣੀ ਚਾਹੀਦੀ ਹੈ ਕਿਉਂਕਿ ਕੈਨੇਡਾ ਭਾਰਤ ਦੀ ਮੌਲੀਕਿਊਲਰ ਟੈਸਟ ਰਿਪੋਰਟ ਨੂੰ ਫਿਲਹਾਲ ਸਵੀਕਾਰ ਨਹੀਂ ਕਰਦਾ।

 FlightFlight

ਰਖੀਆਂ ਇਹ ਸ਼ਰਤਾਂ ਕੈਨੇਡਾ ਸਰਕਾਰ ਨੇ ਭਾਰਤ ਲਈ ਇਕ ਗਲੋਬਲ ਯਾਤਰਾ ਸਬੰਧੀ ਸਲਾਹ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਯਾਤਰੀ ਜੋ ਪਹਿਲਾਂ ਕੋਰੋਨਾ ਪੀੜਤ ਪਾਇਆ ਗਿਆ ਹੋਵੇ ਅਤੇ ਉਹ ਕੈਨੇਡਾ ਦੀ  ਯਾਤਰਾ ਕਰਨ ਵਾਲਾ ਹੈ ਤਾਂ ਉਸ ਨੂੰ ਕੋਰੋਨਾ ਟੈਸਟ ਰਿਪੋਰਟ ਦਿਖਾਉਣੀ ਹੋਵੇਗੀ।

CoronavirusCoronavirus

ਕੋਰੋਨਾ ਟੈਸਟ ਯਾਤਰਾ ਤੋਂ ਪਹਿਲੇ 14 ਤੋਂ 90 ਦਿਨ ਦੇ ਵਿਚਕਾਰ ਹੀ ਹੋਣਾ ਚਾਹੀਦਾ ਹੈ। ਇਹ ਰਿਪੋਰਟ ਕਿਸੇ ਤੀਜੇ ਦੇਸ਼ ਦੀ ਹੋਣੀ ਚਾਹੀਦੀ ਹੈ। ਇਸ ਦੇ ਇਲਾਵਾ ਜੇਕਰ ਕੋਈ ਯਾਤਰੀ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਨੂੰ ਤੀਜੇ ਦੇਸ਼ ਵਿਚ 14 ਦਿਨ ਇਕਾਂਤਵਾਸ ਵਿਚ ਬਿਤਾਉਣੇ ਹੋਣਗੇ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement