
ਅਮਰੀਕੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਵੂਮੈਨ ਹੈਲਥ ਪ੍ਰੋਟੈਕਸ਼ਨ ਐਕਟ ਦਾ ਪਹਿਲਾ ਬਿੱਲ 210 ਦੇ ਮੁਕਾਬਲੇ 219 ਵੋਟਾਂ ਨਾਲ ਪਾਸ ਹੋਇਆ ਸੀ।
ਵਸ਼ਿੰਗਟਨ - ਅਮਰੀਕਾ ਵਿਚ ਗਰਭਪਾਤ ਕਾਨੂੰਨਾਂ ਨੂੰ ਬਹਾਲ ਕਰਨ ਲਈ ਸ਼ੁੱਕਰਵਾਰ ਨੂੰ ਪ੍ਰਤੀਨਿਧੀ ਸਭਾ ਵਿਚ ਕਾਂਗਰਸ ਦੇ ਹੇਠਲੇ ਸਦਨ ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਪੇਸ਼ ਕੀਤੇ ਗਏ ਦੋ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਪਿਛਲੇ ਮਹੀਨੇ 1973 ਦੇ ਰੋ ਬਨਾਮ ਵੇਡ ਕੇਸ ਦੇ ਉਲਟ ਤੋਂ ਬਾਅਦ ਸਦਨ ਨੇ ਸ਼ੁੱਕਰਵਾਰ ਨੂੰ ਦੋ ਗਰਭਪਾਤ ਬਿੱਲ ਪਾਸ ਕੀਤੇ ਹਨ। ਅਮਰੀਕੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਵੂਮੈਨ ਹੈਲਥ ਪ੍ਰੋਟੈਕਸ਼ਨ ਐਕਟ ਦਾ ਪਹਿਲਾ ਬਿੱਲ 210 ਦੇ ਮੁਕਾਬਲੇ 219 ਵੋਟਾਂ ਨਾਲ ਪਾਸ ਹੋਇਆ ਸੀ। ਦੱਸ ਦਈਏ ਕਿ ਸਤੰਬਰ ਵਿਚ ਪ੍ਰਤੀਨਿਧੀ ਸਭਾ ਵੱਲੋਂ ਬਿੱਲ ਪਾਸ ਹੋਣ ਤੋਂ ਬਾਅਦ ਇਸ ਬਿੱਲ ਨੂੰ ਸੈਨੇਟ (ਉੱਪਰ ਸਦਨ) ਨੇ ਦੋ ਵਾਰ ਰੋਕ ਦਿੱਤਾ ਸੀ।
ਗਰਭਪਾਤ ਕਾਨੂੰਨ ਦੀ ਪਹੁੰਚ ਨੂੰ ਯਕੀਨੀ ਬਣਾਉਣ ਵਾਲਾ ਦੂਜਾ ਬਿੱਲ 223 ਦੇ ਮੁਕਾਬਲੇ 205 ਵੋਟਾਂ ਨਾਲ ਪਾਸ ਹੋਇਆ। ਇਹ ਬਿੱਲ ਉਨ੍ਹਾਂ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਜੋ ਗਰਭਪਾਤ ਲਈ ਕਿਸੇ ਹੋਰ ਸੂਬੇ ਦੀ ਯਾਤਰਾ ਕਰਦੀਆਂ ਹਨ ਤੇ ਉਨ੍ਹਾਂ ਦਾ ਗ੍ਰਹਿ ਸੂਬਾ ਉਹਨਾਂ 'ਤੇ ਡਾਕਟਰੀ ਪ੍ਰਕਿਰਿਆ 'ਤੇ ਪਾਬੰਦੀ ਲਗਾਉਂਦਾ ਹੈ। ਰਿਪਬਲਿਕਨ ਸਮੇਤ ਤਿੰਨ ਜੀਓਪੀ ਸੰਸਦ ਮੈਂਬਰਾਂ ਨੇ ਬਿੱਲ ਦਾ ਸਮਰਥਨ ਕੀਤਾ। ਐਡਮ ਕਿਜ਼ਿੰਗਰ, ਫਰੇਡ ਅਤੇ ਕੁਏਲਰ ਨੇ ਬਿੱਲ ਦੇ ਹੱਕ ਵਿਚ ਵੋਟ ਪਾਈ।