
ਰੂਸ ਦੇ ਲੋਕਾਂ ਨੂੰ ਚਮਤਕਾਰ ਦਾ ਅਹਿਸਾਸ ਉਸ ਸਮੇਂ ਹੋਇਆ ਜਦੋਂ ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਐਮਰਜੈਂਸੀ ਦੀ ਸਥਿਤੀ ਵਿਚ ਮੱਕੀ ਦੇ ਖੇਤ ਵਿਚ ਉਤਾਰਿਆ ਗਿਆ।
ਮਾਸਕੋ : ਰੂਸ ਦੇ ਲੋਕਾਂ ਨੂੰ ਚਮਤਕਾਰ ਦਾ ਅਹਿਸਾਸ ਉਸ ਸਮੇਂ ਹੋਇਆ ਜਦੋਂ ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਐਮਰਜੈਂਸੀ ਦੀ ਸਥਿਤੀ ਵਿਚ ਮੱਕੀ ਦੇ ਖੇਤ ਵਿਚ ਉਤਾਰਿਆ ਗਿਆ। ਵੀਰਵਾਰ ਨੂੰ ਇਕ ਰੂਸੀ ਜਹਾਜ਼ ਵਿਚ ਉਡਾਨ ਤੋਂ ਕੁਝ ਹੀ ਮਿੰਟਾਂ ਬਾਅਦ ਕੁੱਝ ਪੰਛੀ ਵੜ ਗਏ। ਪੰਛੀਆਂ ਦੇ ਵੜਨ ਤੋਂ ਬਾਅਦ ਜਹਾਜ਼ ਨੂੰ ਮਾਸਕੋ ਦੇ ਕੋਲ ਇਕ ਮੱਕੀ ਦੇ ਖੇਤ ਵਿਚ ਉਤਾਰਿਆ ਗਿਆ। ਇਸ ਜਹਾਜ਼ ਵਿਚ 233 ਲੋਕ ਸਵਾਰ ਸਨ।
ਸਿਹਤ ਮੰਤਰਾਲੇ ਨੇ ਕਿਹਾ ਕਿ 233 ਲੋਕ ਜ਼ਖਮੀ ਹੋਏ ਹਨ। ਜਿਨ੍ਹਾਂ ਵਿਚ 9 ਬੱਚੇ ਸ਼ਾਮਲ ਹਨ। ਉਹਨਾਂ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਰਾਹਤ ਦੀ ਗੱਲ ਇਹ ਰਹੀ ਕਿ ਇਸ ਐਮਰਜੈਂਸੀ ਲੈਂਡਿੰਗ ਵਿਚ ਕਿਸੇ ਵਿਅਕਤੀ ਦੀ ਜਾਨ ਨਹੀਂ ਗਈ। ਉਹਨਾਂ ਨੇ ਕਿਹਾ ਕਿ ਜਹਾਜ਼ ਦੇ ਇੰਜਣ ਵਿਚ ਪੰਛੀਆਂ ਦੇ ਵੜਨ ਨਾਲ ਜਹਾਜ਼ ਬੰਦ ਹੋ ਗਿਆ, ਜਿਸ ਤੋਂ ਬਾਅਦ ਇਸ ਨੂੰ ਨੇੜੇ ਦੇ ਹੀ ਮੱਕੀ ਦੇ ਖੇਤ ਵਿਚ ਸਫ਼ਲਤਾ ਪੂਰਵਕ ਉਤਾਰਿਆ ਗਿਆ।
ਇਸ ਘਟਨਾ ਤੋਂ ਬਾਅਦ ਰੂਸ ਦੇ ਮੀਡੀਆ ਵਿਚ ਪਾਇਲਟ ਦੀ ਜੰਮ ਕੇ ਤਾਰੀਫ਼ ਹੋ ਰਹੀ ਹੈ। ਇਕ ਸਥਾਨਕ ਚੈਨਲ ਨੇ ਜਹਾਜ਼ ਦੇ ਪਾਇਲਟ ਦਮੀਰ ਯੁਸੂਪੋਵ ਨੂੰ ‘ਹੀਰੋ’ ਅਤੇ ਇਸ ਘਟਨਾ ਨੂੰ ‘ਚਮਤਕਾਰ’ ਕਰਾਰ ਦਿੱਤਾ ਹੈ। ਉਹਨਾਂ ਅਨੁਸਾਰ ਦਮੀਰ ਇਕ ਹੀਰੋ ਹਨ, ਜਿਨ੍ਹਾਂ ਨੇ ਅਪਣੀ ਸੂਝਬੂਝ ਨਾਲ 233 ਲੋਕਾਂ ਦੀ ਜਾਨ ਬਚਾਈ।
ਕੁਝ ਲੋਕਾਂ ਨੇ ਇਸ ਘਟਨਾ ਦੀ ਤੁਲਨਾ ਯੂਐਸ ਵਿਚ ਹੋਈ ਇਕ ਘਟਨਾ ਨਾਲ ਕੀਤੀ ਜਿੱਥੇ ਸਾਲ 2009 ਵਿਚ ਯੂਐਸ ਏਅਰਵੇਜ਼ ਦੇ ਇਕ ਜਹਾਜ਼ ਨੂੰ ਐਮਰਜੈਂਸੀ ਸਥਿਤੀ ਵਿਚ ਹੁਡਸਨ ਨਦੀ ਵਿਚ ਉਤਾਰਿਆ ਗਿਆ ਸੀ। ਜਹਾਜ਼ ਵਿਚ ਸਵਾਰ ਇਕ ਵਿਅਕਤੀ ਨੇ ਸਥਾਨਕ ਚੈਨਲ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਪਲੇਟ ਟੇਕ ਆਫ ਤੋਂ ਕੁਝ ਹੀ ਮਿੰਟਾਂ ਬਾਅਦ ਬੁਰੀ ਤਰ੍ਹਾਂ ਹਿੱਲਣ ਲੱਗਿਆ ਸੀ ਪਰ ਪਾਇਲਟ ਨੇ ਲੋਕਾਂ ਦੀ ਜਾਨ ਬਚਾ ਲਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।