ਕੈਨੇਡਾ ਦੇ ਗੁਰਦੁਆਰਾ ਸਾਹਿਬ ’ਚੋਂ ਭੱਜੇ ਕੀਰਤਨੀਏ, ਧਾਰਮਿਕ ਯਾਤਰਾ ਲਈ ਗਏ ਸੀ ਵਿਦੇਸ਼

By : GAGANDEEP

Published : Aug 16, 2023, 3:23 pm IST
Updated : Aug 16, 2023, 3:23 pm IST
SHARE ARTICLE
photo
photo

ਵੀਜ਼ਾ ਖਤਮ ਹੋਣ ‘ਤੇ ਹੋਏ ਅੰਡਰ ਗਰਾਊਂਡ

 

ਐਡਮਿੰਟਨ: ਕੈਨੇਡਾ ਦੇ ਅਲਬਰਟਾ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਸਪਾਂਸਰ ਵੀਜ਼ੇ 'ਤੇ ਪੰਜਾਬ ਤੋਂ ਸਿੱਖ ਧਰਮ ਦੇ ਪ੍ਰਚਾਰ ਲਈ ਗਏ ਦੋ ਕੀਰਤਨੀਏ ਭੱਜ ਗਏ। ਜਦੋਂ ਦੋਵੇਂ ਵਾਪਸ ਨਹੀਂ ਆਏ ਤਾਂ ਕਮੇਟੀ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ, ਕੈਨੇਡਾ ਇਮੀਗ੍ਰੇਸ਼ਨ-ਰਫਿਊਜੀ ਐਂਡ ਸਿਟੀਜ਼ਨਸ਼ਿਪ ਅਤੇ ਰਾਇਲ ਮਾਊਂਟਿਡ ਕੈਨੇਡੀਅਨ ਪੁਲਿਸ ਨੂੰ ਵੀ ਪੱਤਰ ਲਿਖਿਆ ਹੈ।

ਇਹ ਵੀ ਪੜ੍ਹੋ: ਕੋਟਾ ’ਚ ਕੋਚਿੰਗ ਲੈ ਰਹੇ ਇਕ ਹੋਰ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੁਸਾਇਟੀ ਮਿਲਵੁੱਡ ਰੋਡ ਸਾਊਥ, ਐਡਮਿੰਟਨ (ਅਲਬਰਟਾ) ਨੇ ਦੋਵਾਂ ਦੀ ਪਛਾਣ ਜਰਨੈਲ ਸਿੰਘ ਅਤੇ ਜਸਕਰਨ ਸਿੰਘ ਅਟਵਾਲ ਵਜੋਂ ਕੀਤੀ ਹੈ। ਉਨ੍ਹਾਂ ਨੇ ਉਨ੍ਹਾਂ ਦਾ ਭਾਰਤੀ ਪਾਸਪੋਰਟ ਨੰਬਰ ਦਿਤਾ ਹੈ ਅਤੇ ਉਸ ਨੂੰ ਤੁਰੰਤ ਪ੍ਰਭਾਵ ਤੋਂ ਡਿਪੋਰਟ ਕਰਨ ਦੀ ਸ਼ਿਕਾਇਤ ਕੀਤੀ ਹੈ।

ਇਹ ਵੀ ਪੜ੍ਹੋ: ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵਲੋਂ ਖ਼ੇਤਾਂ ’ਚੋਂ 3 ਕਿਲੋ ਹੈਰੋਇਨ ਬਰਾਮਦ 

ਗੁਰਦੁਆਰਾ ਸਾਹਿਬ ਵਲੋਂ ਕੈਨੇਡੀਅਨ ਏਜੰਸੀਆਂ ਨੂੰ ਭੇਜੀ ਸ਼ਿਕਾਇਤ ਵਿਚ ਕਮੇਟੀ ਨੇ ਲਿਖਿਆ ਹੈ ਕਿ ਜਰਨੈਲ ਸਿੰਘ ਅਤੇ ਜਸਕਰਨ ਸਿੰਘ ਅਟਵਾਲ ਪਿਛਲੇ ਸਾਲ 14 ਅਪ੍ਰੈਲ ਨੂੰ ਧਰਮ ਪ੍ਰਚਾਰ ਲਈ ਵੀਜ਼ਾ ਲੈ ਕੇ ਗੁਰੂਘਰ ਆਏ ਸਨ। ਉਨ੍ਹਾਂ ਦਾ ਵੀਜ਼ਾ 1 ਜੁਲਾਈ 2023 ਤੱਕ ਵੈਧ ਸੀ। ਉਨ੍ਹਾਂ ਦਾ ਵੀਜ਼ਾ ਹੁਣ ਖ਼ਤਮ ਹੋ ਚੁੱਕਾ ਹੈ। ਕਮੇਟੀ ਨੇ ਕਿਹਾ ਕਿ ਹਾਲਾਂਕਿ ਦੋਵਾਂ ਦੇ ਟਿਕਾਣੇ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੋਵਾ ਸਕੋਸ਼ੀਆ ਦੀ ਮੇਨਲੈਂਡ 'ਚ ਰਹਿ ਰਹੇ ਹਨ। ਗੁਰਦੁਆਰਾ ਕਮੇਟੀ ਨੇ ਆਪਣੇ ਪੱਤਰ ਵਿਚ ਇਹ ਵੀ ਲਿਖਿਆ ਹੈ ਕਿ ਦੋਵਾਂ ਨੇ ਇੱਥੋਂ ਦੀ ਸਰਕਾਰ ਦਾ ਕਾਨੂੰਨ ਤੋੜਿਆ ਹੈ। ਦੋਵਾਂ ਨੂੰ ਗ੍ਰਿਫਤਾਰ ਕਰਕੇ ਤੁਰੰਤ ਭਾਰਤ ਭੇਜ ਦਿੱਤਾ ਜਾਵੇ।

Location: Canada, Alberta, Edmonton

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM

ਬਲਕੌਰ ਸਿੰਘ ਨੇ ਕਾਂਗਰਸੀ ਲੀਡਰਾਂ ਸਾਹਮਣੇ ਸੁਣਾਈਆਂ ਖਰੀਆਂ ਖਰੀਆਂ, ਬੰਦ ਕਮਰੇ 'ਚ ਕੀ ਹੋਈ ਗੱਲ

30 Apr 2024 10:20 AM

ਖੁੱਲ੍ਹ ਕੇ ਸਾਹਮਣੇ ਆਈ ਲੁਧਿਆਣੇ ਦੀ ਲੜਾਈ ? Live ਸੁਣੋ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ

30 Apr 2024 9:47 AM

Gurjeet Singh Aujla ਨੇ ਕਿਹੜੇ BJP Leader ਨਾਲ ਕੀਤੀ ਸੀ ਮੁਲਾਕਾਤ? ਕਾਂਗਰਸ ਦੇ ਲੀਡਰ ਭਾਜਪਾ ਵੱਲ ਨੂੰ ਕਿਉਂ ਭੱਜੇ?

30 Apr 2024 9:24 AM

"ਬਰੈਂਪਟਨ ਛੱਡ ਓਨਟਾਰਿਓ ਦਾ ਲਵਾਓ ਵੀਜ਼ਾ, ਮਿਲੇਗੀ ਅਸਾਨੀ ਨਾਲ PR", CIC ਜਲੰਧਰ ਵਾਲਿਆਂ ਤੋਂ ਸੁਣੋ

30 Apr 2024 8:55 AM
Advertisement