
ਪੁਲਿਸ ਨੇ ਗਾਇਕਾ ਉਮਾ ਨੂੰ ਨੋਟਿਸ ਵੀ ਕੀਤਾ ਜਾਰੀ
ਨਵੀਂ ਦਿੱਲੀ : ਯੂਕਰੇਨ ਦੀ ਮਸ਼ਹੂਰ ਗਾਇਕਾ ਉਮਾ ਸ਼ਾਂਤੀ ਵਿਵਾਦਾਂ ਵਿਚ ਘਿਰ ਗਈ ਹੈ। ਉਸ 'ਤੇ ਭਾਰਤੀ ਤਿਰੰਗੇ ਦਾ ਅਪਮਾਨ ਕਰਨ ਦਾ ਦੋਸ਼ ਹੈ। ਉਸ ਖ਼ਿਲਾਫ਼ ਪੁਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਅਸਲ 'ਚ ਸ਼ਾਂਤੀ ਪੀਪਲ ਮਿਊਜ਼ੀਕਲ ਬੈਂਡ ਨਾਲ ਜੁੜੀ ਗਾਇਕਾ ਉਮਾ ਸ਼ਾਂਤੀ ਪੁਣੇ ਦੇ ਮੁੰਡਵਾ 'ਚ ਇਕ ਕਲੱਬ 'ਚ ਪਰਫਾਰਮ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ਦਰਸ਼ਕਾਂ 'ਤੇ ਤਿਰੰਗਾ ਸੁੱਟ ਦਿਤਾ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਕਾਰਨ ਲੋਕਾਂ ਦਾ ਗੁੱਸਾ ਭੜਕ ਉੱਠਿਆ। ਪੁਲਿਸ ਨੇ ਗਾਇਕਾ ਉਮਾ ਨੂੰ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਸ਼੍ਰੀ ਗੁਰੂ ਰਵਿਦਾਸ ਗੁਰਦੁਆਰ ਸਾਹਿਬ 'ਚ ਲੱਗੀ ਅੱਗ, ਅਗਨ ਭੇਟ ਹੋਏ ਪਾਵਨ ਸਰੂਪ
ਗਾਇਕਾ ਉਮਾ ਸ਼ਾਂਤੀ ਇਲੈਕਟ੍ਰਾਨਿਕ ਡਾਂਸ ਸੰਗੀਤ (EDM) ਸ਼ੋਅ ਪੇਸ਼ ਕਰਦੀ ਹੈ। ਇਸ ਵਿਚ, ਉਹ ਵੈਦਿਕ ਮੰਤਰਾਂ 'ਤੇ ਪ੍ਰਦਰਸ਼ਨ ਕਰਦੀ ਹੈ। ਉਹ ਸੋਮਵਾਰ ਨੂੰ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਪੁਣੇ ਸ਼ਹਿਰ ਦੇ ਮੁੰਡਵਾ ਇਲਾਕੇ ਦੇ ਇਕ ਕਲੱਬ 'ਚ ਪ੍ਰਦਰਸ਼ਨ ਕਰ ਰਹੀ ਸੀ।
ਇਹ ਵੀ ਪੜ੍ਹੋ: ਏਸ਼ੀਆਈ 5ਵੇਂ ਵਿਸ਼ਵ ਕੱਪ ਕੁਆਲੀਫਾਇਰ ਵਿਚ ਮਨਦੀਪ ਮੋਰ ਅਤੇ ਨਵਜੋਤ ਕੌਰ ਕਰਨਗੇ ਭਾਰਤੀ ਟੀਮਾਂ ਦੀ ਅਗਵਾਈ
ਪ੍ਰੋਗਰਾਮ 'ਚ ਉਮਾ ਸ਼ਾਂਤੀ ਪ੍ਰਦਰਸ਼ਨ ਕਰਦੇ ਹੋਏ ਤਿਰੰਗਾ ਲਹਿਰਾ ਰਹੀ ਸੀ। ਅਚਾਨਕ ਉਸ ਨੇ ਤਿਰੰਗਾ ਦਰਸ਼ਕਾਂ ਉਤੇ ਸੁੱਟ ਦਿਤਾ। ਜਦੋਂ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਆਈ ਤਾਂ ਰਾਸ਼ਟਰਵਾਦੀ ਲੋਕ ਗੁੱਸੇ 'ਚ ਆ ਗਏ। ਹੌਲਦਾਰ ਤਾਨਾਜੀ ਦੇਸ਼ਮੁਖ ਨੇ ਕੋਰੇਗਾਂਵ ਪਾਰਕ ਥਾਣੇ ਵਿਚ ਕੇਸ ਦਰਜ ਕਰਵਾਇਆ ਹੈ।