
ਸ਼ਾਰਟ ਸਰਕਟ ਕਾਰਨ ਵਾਪਰੀ ਘਟਨਾ
ਨਵਾਂਸ਼ਹਿਰ: ਨਵਾਂਸ਼ਹਿਰ ਦੇ ਪਿੰਡ ਬੇਗਮਪੁਰ ਸਥਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਬੁੱਧਵਾਰ ਨੂੰ ਤਿੰਨ ਪਾਵਨ ਸਰੂਪ ਅਗਨ ਭੇਟ ਹੋ ਗਏ। ਇਹ ਘਟਨਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਵਾਪਰੀ ਹੈ। ਇਸ ਬਾਰੇ ਪਹਿਲਾਂ ਮੱਥਾ ਟੇਕਣ ਆਏ ਵਿਅਕਤੀ ਨੂੰ ਪਤਾ ਲੱਗਾ। ਘਟਨਾ ਵਿਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਤਿੰਨ ਪਾਵਨ ਸਰੂਪ ਅਗਨ ਭੇਟ ਹੋ ਗਏ।
ਇਹ ਵੀ ਪੜ੍ਹੋ: ਏਸ਼ੀਆਈ 5ਵੇਂ ਵਿਸ਼ਵ ਕੱਪ ਕੁਆਲੀਫਾਇਰ ਵਿਚ ਮਨਦੀਪ ਮੋਰ ਅਤੇ ਨਵਜੋਤ ਕੌਰ ਕਰਨਗੇ ਭਾਰਤੀ ਟੀਮਾਂ ਦੀ ਅਗਵਾਈ
ਜਾਣਕਾਰੀ ਅਨੁਸਾਰ ਪਾਠੀ ਸਿੰਘ ਅਨੁਸਾਰ ਰੋਜ਼ ਦੀ ਤਰ੍ਹਾਂ ਉਹ ਪਾਠ ਕਰਕੇ ਚਲਾ ਗਿਆ ਸੀ। ਸਵੇਰੇ ਜਦੋਂ ਇਕ ਸ਼ਰਧਾਲੂ ਮੱਥਾ ਟੇਕਣ ਲਈ ਦਰਬਾਰ 'ਚ ਪਹੁੰਚਿਆ ਤਾਂ ਉਸ ਨੇ ਸੁਖਆਸਨ ਵਾਲੇ ਕਮਰੇ ਵਿਚੋਂ ਧੂੰਆਂ ਨਿਕਲਦਾ ਦੇਖਿਆ। ਉਸ ਨੇ ਇਸ ਦੀ ਸੂਚਨਾ ਹੋਰਾਂ ਲੋਕਾਂ ਨੂੰ ਦਿਤੀ। ਮੌਕੇ 'ਤੇ ਲੋਕਾਂ ਨੇ ਆ ਕੇ ਸ਼ੀਸ਼ਾ ਤੋੜ ਕੇ ਪਾਣੀ ਨਾਲ ਅੱਗ ਬੁਝਾਉਣੀ ਸ਼ੁਰੂ ਕਰ ਦਿਤੀ ਅਤੇ ਅੰਦਰ ਜਾ ਕੇ ਦੇਖਿਆ ਕਿ ਤਿੰਨ ਪਾਵਨ ਸਰੂਪ ਅਗਨ ਭੇਟ ਹੋਏ।
ਇਹ ਵੀ ਪੜ੍ਹੋ: ਉਤਰਾਖੰਡ: ਰੁਦਰਪ੍ਰਯਾਗ 'ਚ ਫਸੇ 120 ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਿਆ ਗਿਆ, ਔਰਤਾਂ ਨੇ ਖੁਦ ਤਿਆਰ ਕੀਤਾ ਹੈਲੀਪੈਡ
ਘਟਨਾ ਦੀ ਸੂਚਨਾ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਨੂੰ ਦਿਤੀ ਗਈ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਸਿੰਘ ਸਾਹਿਬਾਨ ਨੇ ਪਾਵਨ ਸਰੂਪਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਰਵਾਨਾ ਕੀਤਾ | ਘਟਨਾ ਦੀ ਸੂਚਨਾ ਮਿਲਦੇ ਹੀ ਨਵਾਂਸ਼ਹਿਰ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ।