
ਦੋਵੇਂ ਘਟਨਾਵਾਂ ਫ਼ੌਜ ਦੇ ਹੈੱਡਕੁਆਰਟਰ ਨੇੜੇ ਵਾਪਰੀਆਂ
ਇਸਲਾਮਾਬਾਦ: ਪਾਕਿਸਤਾਨ ਨੇ ਸੋਮਵਾਰ 14 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਪਰ ਇਸੇ ਦਿਨ ਗੁਆਂਢੀ ਮੁਲਕ ਦੇ ਇਕੋ ਸ਼ਹਿਰ ਵਿਚ ਬਲਾਤਕਾਰ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇਂ ਘਟਨਾਵਾਂ ਫ਼ੌਜ ਦੇ ਹੈੱਡਕੁਆਰਟਰ ਨੇੜੇ ਵਾਪਰੀਆਂ। ਪਹਿਲੀ ਘਟਨਾ ਰਾਵਲਪਿੰਡੀ ਦੇ ਬੇਨਜ਼ੀਰ ਭੁੱਟੋ ਹਸਪਤਾਲ ਵਿਚ ਵਾਪਰੀ। ਇਹ ਸ਼ਹਿਰ ਦਾ ਸੱਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ ਅਤੇ ਇਥੇ ਸੁਰੱਖਿਆ ਦਾ ਜ਼ਿੰਮਾ ਕਾਫੀ ਹੱਦ ਤੱਕ ਫ਼ੌਜ ਕੋਲ ਹੈ। ਦੂਜੀ ਘਟਨਾ ਵੀ ਇਸੇ ਸ਼ਹਿਰ ਵਿਚ ਵਾਪਰੀ। ਅੱਠ ਸਾਲ ਦੀ ਬੱਚੀ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ। ਬਾਅਦ ਵਿਚ ਉਸ ਦੀ ਹਤਿਆ ਕਰ ਦਿਤੀ ਗਈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਏਅਰਪੋਰਟ ਤੋਂ 45.22 ਲੱਖ ਰੁਪਏ ਦਾ ਸੋਨਾ ਜ਼ਬਤ; ਦੁਬਈ ਤੋਂ ਅੰਮ੍ਰਿਤਸਰ ਪਹੁੰਚਿਆ ਸੀ ਯਾਤਰੀ
ਪਾਕਿਸਤਾਨ ਦੇ ਅਖਬਾਰ 'ਦਿ ਡਾਨ' ਮੁਤਾਬਕ ਸੋਮਵਾਰ ਦੁਪਹਿਰ ਨੂੰ ਰਾਵਲਪਿੰਡੀ ਦੇ ਬੇਨਜ਼ੀਰ ਭੁੱਟੋ ਸਰਕਾਰੀ ਹਸਪਤਾਲ 'ਚ ਇਲਾਜ ਲਈ ਇਕ ਔਰਤ ਪਹੁੰਚੀ। ਡਾਕਟਰ ਨੇ ਉਸ ਨੂੰ ਐਕਸਰੇ ਕਰਵਾਉਣ ਲਈ ਕਿਹਾ। ਜਦੋਂ ਮਹਿਲਾ ਐਕਸਰੇ ਰੂਮ 'ਚ ਪਹੁੰਚੀ ਤਾਂ ਉਥੇ ਦੋ ਲੋਕ ਮੌਜੂਦ ਸਨ। ਉਨ੍ਹਾਂ ਵਿਚੋਂ ਇੱਕ ਨੇ ਔਰਤ ਨਾਲ ਬਲਾਤਕਾਰ ਕੀਤਾ। ਮੁਲਜ਼ਮ ਨੇ ਘਟਨਾ ਦੀ ਵੀਡੀਉ ਵੀ ਬਣਾਈ। ਇਸ ਤੋਂ ਬਾਅਦ ਇਕ ਦੋਸ਼ੀ ਉਥੋਂ ਫਰਾਰ ਹੋ ਗਿਆ। ਦੂਜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਪੌਂਗ ਡੈਮ ਤੋਂ ਪਾਣੀ ਛੱਡਣ ਮਗਰੋਂ ਦੀਨਾਨਗਰ ਵਿਚ ਹੜ੍ਹ ਦਾ ਅਲਰਟ; ਖਾਲੀ ਕਰਵਾਏ ਗਏ ਪਿੰਡ
ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਵਿਚੋਂ ਇਕ ਔਰਤ ਦਾ ਜਾਣਕਾਰ ਹੈ ਅਤੇ ਉਹ ਮੁੱਖ ਮੁਲਜ਼ਮ ਹੈ। ਔਰਤ ਦਾ ਮੈਡੀਕਲ ਕਰਵਾਇਆ ਗਿਆ ਹੈ, ਜਿਸ ਵਿਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਇਲਾਕਾ ਪੁਲਿਸ ਅਧਿਕਾਰੀ ਜਾਵੇਦ ਇਕਬਾਲ ਨੇ ਦਸਿਆ ਕਿ ਇਕ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ, ਦੂਜਾ ਫਰਾਰ ਹੈ। ਔਰਤ ਦਾ ਦੋਸ਼ ਹੈ ਕਿ ਮੁਲਜ਼ਮ ਨੇ ਘਟਨਾ ਦੀ ਵੀਡੀਉ ਵੀ ਬਣਾਈ ਹੈ।
ਇਹ ਵੀ ਪੜ੍ਹੋ: ਪੰਜਾਬ ਵਿਚ ਫਿਰ ਹੜ੍ਹ ਵਰਗੇ ਹਾਲਾਤ: ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਵਿਚ ਵੜਿਆ ਪਾਣੀ
8 ਸਾਲਾ ਬੱਚੀ ਦੀ ਜਬਰ ਜ਼ਮਾਨ ਮਗਰੋਂ ਹਤਿਆ
ਦੂਜੀ ਘਟਨਾ ਵੀ ਰਾਵਲਪਿੰਡੀ ਤੋਂ ਸਾਹਮਣੇ ਆਈ ਹੈ। ਇਥੇ ਇਕ ਅੱਠ ਸਾਲ ਦੀ ਬੱਚੀ ਨੂੰ ਅਗਵਾ ਕਰ ਲਿਆ ਗਿਆ। ਬਾਅਦ ਵਿਚ ਉਸ ਦੀ ਲਾਸ਼ ਸੜਕ ਕਿਨਾਰੇ ਮਿਲੀ। ਪੁਲਿਸ ਮੁਤਾਬਕ ਕਤਲ ਤੋਂ ਪਹਿਲਾਂ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਸੀ। ਫਿਲਹਾਲ ਪੁਲਿਸ ਨੂੰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬਲਾਤਕਾਰ ਵਿਰੋਧੀ ਸਖ਼ਤ ਕਾਨੂੰਨ ਬਣਾਇਆ ਸੀ। ਰਾਸ਼ਟਰਪਤੀ ਆਰਿਫ ਅਲਵੀ ਨੇ ਵੀ ਇਸ ਆਰਡੀਨੈਂਸ-2020 'ਤੇ ਦਸਤਖ਼ਤ ਕੀਤੇ ਸਨ। ਹਾਲਾਂਕਿ ਇਸ ਨੂੰ ਹੁਣ ਤਕ ਲਾਗੂ ਨਹੀਂ ਕੀਤਾ ਗਿਆ ਹੈ।