
Milan News : ਕੌਸਲਟ ਦੇ ਮਿਲਾਨ ਸਥਿੱਤ ਦਫ਼ਤਰ ਵਿਖੇ ਕਾਰਜਕਾਰੀ ਕੌਂਸਲੇਟ ਜਨਰਲ ਰਾਜ ਕਮਲ ਵਲੋਂ ਲਹਿਰਾਇਆ ਗਿਆ। ਤਿਰੰਗਾ
Milan News : ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਵਲੋਂ ਭਾਰਤ ਦੇਸ਼ ਦਾ 78ਵਾਂ ਸੁਤੰਤਰਤਾ ਦਿਵਸ ਬਹੁਤ ਹੀ ਧੂਮ-ਧਾਮ ਅਤੇ ਉਤਸ਼ਾਹਪੂਰਵਕ ਮਨਾਇਆ ਗਿਆ। ਇਸ ਦਿਹਾੜੇ ਦੇ ਸਬੰਧ ਵਿਚ ਕੌਸਲਟ ਦੇ ਮਿਲਾਨ ਸਥਿੱਤ ਦਫ਼ਤਰ ਵਿਖੇ ਕਾਰਜਕਾਰੀ ਕੌਂਸਲੇਟ ਜਨਰਲ ਰਾਜ ਕਮਲ ਵਲੋਂ ਤਿਰੰਗਾ ਲਹਿਰਾਇਆ ਗਿਆ। ਉਪਰੰਤ ਰਾਸ਼ਟਰੀ ਗੀਤ "ਜਨ-ਗਨ -ਮਨ ਅਤੇ "ਬੰਦੇ ਮਾਤਰਮ" ਦੀ ਗੂੰਜ ਨੇ ਦੇਸ਼ ਦੇ ਸੁਤੰਤਰਤਾ ਦਿਵਸ ਸਮਾਗਮ ਨੂੰ ਪ੍ਰਭਾਵਸ਼ਾਲੀ ਬਣਾ ਦਿੱਤਾ।ਐਕਟਿੰਗ ਕੌਂਸਲੇਟ ਜਨਰਲ ਰਾਜ ਕਮਲ ਜੀ ਦੁਆਰਾ ਭਾਰਤ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਭਾਸ਼ਣ ਪੜ ਕੇ ਸੁਣਾਇਆ ਗਿਆ।
ਇਹ ਵੀ ਪੜੋ:Rajasthan News : ਸਕੂਲ ਜਾਂਦੀ ਬੱਸ ਨਾਲ ਵਾਪਰਿਆ ਹਾਦਸਾ, ਨਹਿਰ ’ਚ ਪਲਟੀ, ਕਈ ਬੱਚੇ ਜ਼ਖਮੀ
ਇਸ ਮੌਕੇ ਦੇਸ਼ -ਭਗਤੀ ਨੂੰ ਪ੍ਰਗਟਾਉਂਦੀਆਂ ਰਚਨਾਵਾਂ ਅਤੇ ਰਾਸ਼ਟਰੀ ਪ੍ਰੇਮ ਭਰੇ ਗੀਤਾਂ ਦੇ ਮਾਹੌਲ ਦੇਸ਼-ਭਗਤੀ ਦੇ ਰੰਗ ਵਿੱਚ ਰੰਗਿਆ ਗਿਆ।ਬੱਚਿਆਂ ਦੁਆਰਾ ਵੀ ਆਪੋ-ਆਪਣੇ ਢੰਗ ਨਾਲ਼ ਹਾਜਰੀ ਲਗਾ ਕੇ ਭਾਰਤ ਦੇਸ਼ ਨੂੰ ਸਮੱਰਪਿਤ ਗੀਤ ਅਲਾਪੇ ਗਏ।ਇਸ ਮੌਕੇ ਦੇਸ਼-ਭਗਤੀ ਨੂੰ ਪ੍ਰਗਟਾਉਦੀ ਚਿੱਤਰ ਪ੍ਰਦਰਸ਼ਨੀ ਵੀ ਮਨਮੋਹਕ ਝਲਕ ਪ੍ਰਗਟ ਕਰ ਗਈ। ਇਸ ਸਮਾਗਮ ਵਿਚ ਉੱਤਰੀ ਇਟਲੀ ਤੋਂ ਅਨੇਕਾਂ ਸਮਾਜਿਕ,ਰਾਜਨਿਤਕ,ਧਾਰਮਿਕ ਅਤੇ ਹੋਰ ਖੇਤਰਾਂ ਦਾ ਪ੍ਰਮੁੱਖ ਭਾਰਤੀ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।
(For more news apart from India 78th Independence Day was celebrated in Milan with great fanfare News in Punjabi, stay tuned to Rozana Spokesman)