Rajasthan News : ਨਹਿਰ ਵਿਚ ਡਿੱਗੀ ਬੱਚਿਆਂ ਨਾਲ ਭਰੀ ਸਕੂਲੀ ਬੱਸ, ਕਈ ਬੱਚੇ ਜ਼ਖ਼ਮੀ 

By : BALJINDERK

Published : Aug 16, 2024, 12:29 pm IST
Updated : Aug 16, 2024, 12:40 pm IST
SHARE ARTICLE
ਬੱਸ ਨਹਿਰ ’ਚ ਪਲਟੀ ਹੋਈ
ਬੱਸ ਨਹਿਰ ’ਚ ਪਲਟੀ ਹੋਈ

Rajasthan News : ਚਿੱਕੜ ਕਾਰਨ ਬੇਕਾਬੂ ਹੋਈ ਬੱਸ, ਸ਼ੀਸ਼ੇ ਤੋੜ ਕੇ ਬੱਸ ’ਚ ਬੈਠੇ ਬੱਚਿਆਂ ਨੂੰ ਕੱਢਿਆ ਬਾਹਰ

Rajasthan News : ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੇ ਘਾਟੋਲ ਕਸਬੇ ਤੋਂ ਇੱਕ ਨਿੱਜੀ ਸਕੂਲ ਦੀ ਬੱਸ ਬੇਕਾਬੂ ਹੋ ਕੇ ਮਾਹੀ ਨਹਿਰ ’ਚ ਡਿੱਗ ਗਈ। ਜਿਸ ਕਾਰਨ ਬੱਸ 'ਚ ਬੈਠੇ ਕੁਝ ਬੱਚੇ ਜ਼ਖਮੀ ਹੋ ਗਏ। ਬੱਸ ਦੇ ਨਹਿਰ ਵਿਚ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਬੱਸ ਦੇ ਸ਼ੀਸ਼ੇ ਤੋੜ ਕੇ ਬੱਸ ਵਿਚ ਬੈਠੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਸਕੂਲ ਦੀ ਬੱਸ ਭਾਰਦਵਾਜ ਸੀਨੀਅਰ ਸੈਕੰਡਰੀ ਸਕੂਲ ਦੀ ਦੱਸੀ ਜਾਂਦੀ ਹੈ। ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਖਬਰਾਂ ਮੁਤਾਬਕ ਕੁਝ ਬੱਚੇ ਜ਼ਖਮੀ ਵੀ ਹੋਏ ਹਨ। ਇਹ ਪੂਰੀ ਘਟਨਾ ਗ੍ਰਾਮ ਪੰਚਾਇਤ ਕੱੜਵਾ ਆਮਰੀ ਦੇ ਪਿੰਡ ਮਲਿਆਪਾੜਾ ਕੋਲ ਵਾਪਰੀ। ਬੱਸ ਇੱਥੋਂ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ।

ਇਹ ਵੀ ਪੜੋ:Jalandhar News : ਘਰ ਦੀ ਛੱਤ ਡਿੱਗਣ ਕਾਰਨ ਹੇਠਾਂ ਸੁੱਤੇ 4 ਬੱਚੇ ਹੋਏ ਜ਼ਖ਼ਮੀ, ਮਚਿਆ ਚੀਕ-ਚਿਹਾੜਾ 

ਜਾਣਕਾਰੀ ਅਨੁਸਾਰ ਬੱਸ ਦਾ ਡਰਾਈਵਰ ਜੋ ਰੋਜ਼ ਬੱਚਿਆਂ ਨੂੰ ਲੈਣ ਲਈ ਲਗਾਤਾਰ ਆਉਂਦਾ ਸੀ ਅੱਜ ਉਹ ਛੁੱਟੀ 'ਤੇ ਸੀ ਅਤੇ ਉਸ ਦੀ ਥਾਂ 'ਤੇ ਇਕ ਹੋਰ ਡਰਾਈਵਰ ਨੂੰ ਭੇਜਿਆ ਗਿਆ। ਜੋ ਇਸ ਮਾਰਗ ਤੋਂ ਅਣਜਾਣ ਸੀ। ਸੜਕ ਕੱਚੀ ਹੋਣ ਕਾਰਨ ਉਹ ਬੇਕਾਬੂ ਹੋ ਕੇ ਨਹਿਰ ’ਚ ਜਾ ਡਿੱਗੀ। ਖੁਸ਼ਕਿਸਮਤੀ ਰਹੀ ਕਿ ਨਹਿਰ ਵਿੱਚ ਪਾਣੀ ਨਹੀਂ ਸੀ ਨਹੀਂ ਤਾਂ ਕੋਈ ਵੱਡਾ ਹਾਦਸਾ ਹੋਣ ਦਾ ਖਦਸ਼ਾ ਸੀ।

ਇਹ ਵੀ ਪੜੋ:Chandigarh News : ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ ਕੈਦੀਆਂ ਦੇ ਦੋ ਧੜਿਆਂ 'ਚ ਝੜਪ, 7-8 ਕੈਦੀ ਜ਼ਖ਼ਮੀ 

ਇਨ੍ਹਾਂ ਬੱਚਿਆਂ ਨੂੰ ਲੱਗੀਆਂ ਸੱਟਾਂ, ਸੁਸ਼ੀਲਾ ਪੁੱਤਰੀ ਜੈਤੀਲਾਲ ਵਾਸੀ ਚਡਲਾ, ਸੁਮਨ ਪੁੱਤਰੀ ਦਿਨੇਸ਼ ਵਾਸੀ ਚਡਲਾ, ਅਰਪਨਾ ਪੁੱਤਰੀ ਖੇਮਚੰਦ ਵਾਸੀ ਕਨੇਲਾ, ਲੋਕੇਸ਼ ਪੁੱਤਰੀ ਪੁਸ਼ਪੇਂਦਰ ਵਾਸੀ ਕਨੇਲਾ, ਚੰਦਾ ਪੁੱਤਰੀ ਮਾਨਸ਼ੰਕਰ ਵਾਸੀ ਕੜੂਆ ਆਮਰੀ, ਬਾਲਕ੍ਰਿਸ਼ਨ ਪੁੱਤਰ ਕੇਸਰੀਮਲ ਵਾਸੀ ਕਨੇਲਾ, ਬਲਕ੍ਰਿਸ਼ਨ ਪੁੱਤਰੀ ਕੇਸਰੀਮਲ ਵਾਸੀ ਕਨੇਲਾ ਅਤੇ ਅਰਵਿੰਦ ਪੁੱਤਰ ਸੰਜੇ ਜੰਬੂਈ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਮਹਾਤਮਾ ਗਾਂਧੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਬਾਕੀ ਬਚੇ ਕੁਝ ਬੱਚਿਆਂ ਨੂੰ ਘਾਟੋਲ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਮੁੱਢਲੀ ਸਹਾਇਤਾ ਦਿੱਤੀ ਗਈ।

(For more news apart from  School going bus accident with happened, overturned in canal, many children were injured News in Punjabi, stay tuned to Rozana Spokesman)

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement