
ਪਾਕਿਸਤਾਨ 'ਚ ਇੱਕ ਵਾਰ ਫਿਰ ਹਿੰਦੂਆਂ 'ਤੇ ਜ਼ੁਲਮ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਇਕ ਸਕੂਲ ਵਿਚ ਘੱਟ ਗਿਣਤੀ ਹਿੰਦੂ ...
ਕਰਾਚੀ : ਪਾਕਿਸਤਾਨ 'ਚ ਇੱਕ ਵਾਰ ਫਿਰ ਹਿੰਦੂਆਂ 'ਤੇ ਜ਼ੁਲਮ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਇਕ ਸਕੂਲ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਪ੍ਰਿੰਸੀਪਲ ਵਿਰੁੱਧ ਈਸ਼ਨਿੰਦਾ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਐਤਵਾਰ ਨੂੰ ਸੂਬੇ ਦੇ ਕਈ ਇਲਾਕਿਆਂ ਵਿੱਚ ਦੰਗੇ ਭੜਕ ਗਏ। ਪਾਕਿਸਤਾਨੀ ਮੀਡੀਆ ਦੇ ਮੁਤਾਬਕ ਭੀੜ ਨੇ ਘੋਟਕੀ ਸ਼ਹਿਰ 'ਚ ਇੱਕ ਹਿੰਦੂ ਮੰਦਰ ਅਤੇ ਸਕੂਲ 'ਚ ਭੰਨ-ਤੋੜ ਕੀਤੀ ਨਾਲ ਹੀ ਹਿੰਦੂ ਪ੍ਰਿੰਸੀਪਲ ਦੀ ਵੀ ਮਾਰ ਕੁੱਟ ਕੀਤੀ।
Riots break out in Pakistans sindh over alleged blasphemy
ਸਕੂਲ 'ਚ ਭੰਨ ਤੋੜ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਜਾਰੀ ਹੋ ਗਿਆ ਹੈ। ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਭੀੜ ਵੱਲੋਂ ਸਕੂਲ 'ਚ ਭੰਨ-ਤੋੜ ਕੀਤੇ ਜਾਣ ਨਾਲ ਸਬੰਧਤ ਇੱਕ ਵੀਡੀਓ ਸਾਂਝਾ ਕਰਦੇ ਹੋਏ ਹਾਲਤ 'ਤੇ ਗੰਭੀਰ ਚਿੰਤਾ ਜਤਾਈ ਹੈ। ਕਮਿਸ਼ਨ ਨੇ ਕਿਹਾ ਹੈ ਕਿ ਪੁਲਿਸ - ਪ੍ਰਸ਼ਾਸਨ ਜਰੂਰੀ ਕਦਮ ਚੁੱਕੇ ਅਤੇ ਸਕੂਲ ਪ੍ਰਿੰਸੀਪਲ ਦੀ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ।
ਕਮਿਸ਼ਨ ਨੇ ਵੀਡੀਓ ਨੂੰ ਦਿਲ ਦਹਿਲਾਉਣ ਵਾਲਾ ਦੱਸਿਆ ਹੈ ਕਮਿਸ਼ਨ ਦਾ ਕਹਿਣਾ ਹੈ ਕਿ ਇੱਕ ਧਾਰਮਿਕ ਘੱਟ ਗਿਣਤੀ ਸਮੁਦਾਏ ਦੇ ਵਿਰੁਧ ਭੀੜ ਦੀ ਹਿੰਸਾ ਬੇਰਹਿਮੀ ਵਾਲੀ ਹੈ ਅਤੇ ਇਸਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।ਪਾਕਿਸਤਾਨ ਦੇ ਪੱਤਰਕਾਰ ਨੇ ਵੀ ਇਸ ਘਟਨਾ ਦੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਿਹਾ ਕਿ ਇਲਾਕੇ 'ਚ ਹਿੰਦੂ ਸਮੁਦਾਏ ਖਤਰੇ 'ਚ ਹੈ। ਉਨ੍ਹਾਂ ਦੀ ਸੁਰੱਖਿਆ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।
A Hindu principal in Ghotki, Sindh has purportedly been accused of committing blasphemy by extremists, who have vandalised his school. Hindu community in the area is in danger. They must be provided with protection immediately! Video & report via Shankar Meghwar pic.twitter.com/Xctf04brli
— Bilal Farooqi (@bilalfqi) September 15, 2019
ਕਿਵੇਂ ਸ਼ੁਰੂ ਹੋਇਆ ਵਿਵਾਦ ?
ਇੱਕ ਵਿਦਿਆਰਥੀ ਦੇ ਪਿਤਾ ਅਬਦੁਲ ਅਜ਼ੀਜ਼ ਰਾਜਪੂਤ ਦੀ ਸ਼ਿਕਾਇਤ 'ਤੇ ਸਿੰਧ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੋਤਨ ਮੱਲ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ।ਰਾਜਪੂਤ ਦਾ ਇਲਜ਼ਾਮ ਹੈ ਕਿ ਅਧਿਆਪਕ ਨੇ ਇਸਲਾਮ ਦੇ ਪੈਗੰਬਰ ਦੇ ਖਿਲਾਫ ਕਥਿਤ ਅਪਮਾਨਜਨਕ ਟਿੱਪਣੀ ਕਰ ਈਸ਼ਨਿੰਦਾ ਕੀਤੀ ਹੈ। ਸਕੂਲ ਦੇ ਪ੍ਰਿੰਸੀਪਲ ਦੇ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਘੋਟਕੀ ਜਿਲ੍ਹੇ 'ਚ ਵਿਆਪਕ ਪੈਮਾਨੇ 'ਤੇ ਪ੍ਰਦਰਸਨ ਹੋਏ। ਪ੍ਰਦਰਸ਼ਨਕਾਰੀਆਂ ਨੇ ਪ੍ਰਿੰਸੀਪਲ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।