ਦੁਨੀਆ ਦੇ 44ਵੇਂ ਸੱਭ ਤੋਂ ਅਮੀਰ ਵਿਅਕਤੀ ਪਾਲ ਏਲੇਨ ਦਾ ਦਿਹਾਂਤ 
Published : Oct 16, 2018, 2:29 pm IST
Updated : Oct 16, 2018, 2:29 pm IST
SHARE ARTICLE
Paul Ellen
Paul Ellen

ਦੋ ਹਫਤੇ ਪਹਿਲਾਂ ਹੀ ਪਾਲ ਨੇ ਕਿਹਾ ਸੀ ਕਿ ਉਹ ਦੁਬਾਰਾ ਨਾਨ ਹਾਜਕਿਨਸ ਲਿਮਫੋਮਾ ਨਾਲ ਪੀੜਤ ਹਨ। ਪਾਲ ਇਸ ਬੀਮਾਰੀ ਦਾ ਪਿਛਲੇ 9 ਸਾਲਾਂ ਤੋਂ ਇਲਾਜ ਕਰਵਾ ਰਹੇ ਸਨ।

ਅਮਰੀਕਾ, ( ਪੀਟੀਆਈ) : ਬਿਲ ਗੇਟਸ ਦੇ ਨਾਲ ਸਾਂਝੇ ਤੌਰ ਤੇ 43 ਸਾਲ ਪਹਿਲਾਂ ਮਾਈਕਰੋਸਾਫਟ ਦੀ ਸਥਾਪਨਾ ਕਰਨ ਵਾਲੇ ਪਾਲ ਏਲੇਨ ਦਾ ਦਿਹਾਂਤ ਹੋ ਗਿਆ। ਉਹ 65 ਸਾਲਾਂ ਦੇ ਸਨ। ਉਨ੍ਹਾਂ ਦੇ ਪਰਵਾਰ ਨੇ ਜਾਰੀ ਬਿਆਨ ਵਿਚ ਕਿਹਾ ਕਿ ਏਲੇਨ ਦਾ ਸੋਮਵਾਰ ਦੁਪਹਿਰ ਸਿਏਟਲ ਵਿਖੇ ਦਿਹਾਂਤ ਹੋਇਆ, ਜਿੱਥੇ ਮਾਈਕਰੋਸਾਫਟ ਦਾ ਹੈਡਕੁਆਟਰ ਹੈ। ਉਨਾਂ ਦੀ ਵੱਡੀ ਭੈਣ ਜਾਡੀ ਨੇ ਦਸਿਆ ਕਿ ਮੇਰਾ ਭਰਾ ਹਰ ਪੱਧਰ ਤੇ ਹਰ ਪੱਖੋਂ ਇਕ ਬਿਹਤਰੀਨ ਸ਼ਖਸ ਸੀ।

Paul with Bill GatesPaul with Bill Gates

ਜਿਆਦਾਤਰ ਲੋਕ ਉਨ੍ਹਾਂ ਨੂੰ ਟੇਕਨੋਲੋਜਿਸਟ ਅਤੇ ਸਮਾਜਸੇਵੀ ਦੇ ਤੌਰ ਤੇ ਜਾਣਦੇ ਹਨ। ਪਰ ਸਾਡੇ ਲਈ ਉਹ ਬਹੁਤ ਹੀ ਪਿਆਰਾ ਭਰਾ ਸੀ ਅਤੇ ਉਸ ਤੋਂ ਵੀ ਵਧ ਕੇ ਇਕ ਚੰਗਾ ਦੋਸਤ। ਏਲੇਨ ਦਾ ਜਨਮ 1953 ਵਿਚ ਸਿਏਟਲ ਵਿਖੇ ਹੋਇਆ ਤੇ ਉਨ੍ਹਾਂ ਦੀ ਕੁਲ ਜਾਇਦਾਦ ਲਗਭਗ 2.17 ਅਰਬ ਸੀ। ਉਹ ਦੁਨੀਆ ਦੀਆਂ ਸਭ ਤੋਂ ਅਮੀਰ ਸ਼ਖਸੀਅਤਾਂ ਵਿਚ 44ਵੇਂ ਨੰਬਰ ਤੇ ਸਨ। ਦਸ ਦਈਏ ਕਿ ਦੋ ਹਫਤੇ ਪਹਿਲਾਂ ਹੀ ਪਾਲ ਨੇ ਕਿਹਾ ਸੀ ਕਿ ਉਹ ਦੁਬਾਰਾ ਨਾਨ ਹਾਜਕਿਨਸ ਲਿਮਫੋਮਾ   ( ਇਕ ਤਰਾਂ ਦਾ ਕੈਂਸਰ ) ਨਾਲ ਪੀੜਤ ਹਨ। ਪਾਲ ਇਸ ਬੀਮਾਰੀ ਦਾ ਪਿਛਲੇ 9 ਸਾਲਾਂ ਤੋਂ ਇਲਾਜ ਕਰਵਾ ਰਹੇ ਸਨ।

Co-Founder Of MicrosoftCo-Founder Of Microsoft

ਇਸ ਦੌਰਾਨ ਉਨ੍ਹਾਂ ਨੂੰ ਦਵਾਈਆਂ ਨਾਲ ਅਰਾਮ ਵੀ ਮਿਲਿਆ ਪਰ ਕੁਝ ਸਾਲਾਂ ਬਾਅਦ ਉਹ ਫਿਰ ਤੋਂ ਇਸ ਬੀਮਾਰੀ ਨਾਲ ਪੀੜਤ ਹੋ ਗਏ ਸਨ। ਪਾਲ ਇਕ ਅਮਰੀਕੀ ਉਦਯੋਗਪਤੀ ਸੀ ਜਿਨ੍ਹਾਂ ਨੇ ਬਿਲ ਗੇਟਸ ਨਾਲ ਮਿਲਕੇ ਮਾਈਕਰੋਸਾਫਟ ਦੀ ਸਥਾਪਨਾ ਕੀਤੀ ਸੀ ਅਤੇ 2010 ਵਿਚ 12.7 ਬਿਲਿਅਨ ਅਮਰੀਕੀ ਡਾਲਰ ਦੀ ਨਿਜੀ ਜਾਇਦਾਦ ਦੇ ਨਾਲ ਦੁਨੀਆ ਦੀਆਂ ਸਭ ਤੋਂ ਅਮੀਰ ਸ਼ਖਸੀਅਤਾਂ ਵਿਚੋਂ ਇਕ ਸੀ। ਉਹ ਵੁਲਕੈਨ ਇੰਕ. ਦੇ ਸੰਸਥਾਪਕ ਅਤੇ ਮੁਖੀ ਸਨ

Paul's Own CompanyPaul's Own Company

ਜੋ ਉਨ੍ਹਾਂ ਦੀ ਨਿਜੀ ਜਾਇਦਾਦ ਦੀ ਪ੍ਰਬੰਧਨ ਕੰਪਨੀ ਹੈ। ਨਾਲ ਹੀ ਉਹ ਚਾਰਟਰ ਕਮਿਊਨੀਕੇਸ਼ਨ ਦੇ ਮੁਖੀ ਵੀ ਰਹਿ ਚੁੱਕੇ ਹਨ। ਏਲੇਨ ਦੇ ਕੋਲ ਮਲਟੀ ਬਿਲਿਅਨ ਡਾਲਰ ਦਾ ਨਿਵੇਸ਼ ਪੋਰਟਫੋਲਿਓ ਵੀ ਸੀ, ਜਿਸ ਵਿਚ ਡਾਈਜਿਓ, ਕਿਆ ਸਾਫਟਵੇਅਰ, ਰੀਅਲ ਅਸਟੇਟ, ਹੋਲਿਡੰਗਸ ਅਤੇ 40 ਤੋਂ ਵਧ ਤਕਨੀਕੀ, ਮੀਡੀਆ ਅਤੇ ਕੰਟੇਟ ਸਬੰਧੀ ਕੰਪਨੀਆ ਵਿਚ ਹਿੱਸੇਦਾਰੀਆਂ ਸ਼ਾਮਲ ਹਨ। ਏਲੇਨ ਅਪਣੀ ਤਿੰਨ ਪੇਸ਼ੇਵਰ ਖੇਲ ਟੀਮਾਂ ਦੇ ਵੀ ਮਾਲਕ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement