
ਮੀਰਾਤ ਦੇ ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਦੁਬਈ ਦੇ ਹਾਕਮ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਟਵੀਟ ਕਰ ਕੇ ਇਹ ਐਲਾਨ ਕੀਤਾ।
ਵਿਦੇਸ਼ੀ ਪੇਸ਼ੇਵਰਾਂ ਲਈ ਸੰਯੁਕਤ ਅਰਬ ਅਮੀਰਾਤ ਨੇ ਬੀਤੇ ਦਿਨੀ ਵੱਡਾ ਕਦਮ ਚੁੱਕਿਆ ਹੈ। ਇਸ ਬਾਰੇ UAE ਨੇ ਕਿਹਾ ਹੈ ਕਿ ਉਸ ਨੇ ਹੋਰ ਵਧੇਰੇ ਪੇਸ਼ੇਵਰਾਂ ਨੂੰ 10 ਸਾਲਾਂ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ। ਅਮੀਰਾਤ ਦੇ ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਦੁਬਈ ਦੇ ਹਾਕਮ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਟਵੀਟ ਕਰ ਕੇ ਇਹ ਐਲਾਨ ਕੀਤਾ।
ਜਾਣੋ ਲਾਭ
-UAE ਦੀ ਸਰਕਾਰ ਪ੍ਰਤਿਭਾਸ਼ਾਲੀ ਲੋਕਾਂ ਨੂੰ ਖਾੜੀ ਦੇਸ਼ ਵਿੱਚ ਵਸਾਉਣ ਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਖ਼ਾਸ ਗੋਲਡਨ ਵੀਜ਼ਾ ਜਾਰੀ ਕਰਦੀ ਹੈ।
-ਸੰਯੁਕਤ ਅਰਬ ਅਮੀਰਾਤ ਦੇ ਇਸ ਕਦਮ ਨਾਲ ਭਾਰਤੀਆਂ ਨੂੰ ਵੀ ਲਾਭ ਹੋਵੇਗਾ। ਵੱਡੀ ਗਿਣਤੀ ’ਚ ਭਾਰਤੀ ਮਾਹਿਰ ਯੂਏਈ ’ਚ ਕੰਮ ਕਰਨ ਜਾਂਦੇ ਹਨ।
-ਇਸ ਦਾ ਫ਼ਾਇਦਾ ਸਾਰੇ ਪੀਐਚਡੀ ਡਿਗਰੀ ਧਾਰਕਾਂ, ਡਾਕਟਰਾਂ, ਕੰਪਿਊਟਰ ਇੰਜੀਨੀਅਰਾਂ, ਇਲੈਕਟ੍ਰੌਨਿਕਸ, ਪ੍ਰੋਗਰਾਮਿੰਗ, ਬਿਜਲੀ ਤੇ ਜੈਵ ਤਕਨਾਲੋਜੀ ਨਾਲ ਜੁੜੇ ਪ੍ਰੋਫ਼ੈਸ਼ਨਲਜ਼ ਲੈ ਸਕਣਗੇ।
ਇਸ ਵੀਜ਼ਾ ਦਾ ਲਾਭ UAE ਦੀਆਂ ਮਾਨਤਾ ਪ੍ਰਾਪਤ ਯੂਨੀਵਰਸਿਟੀਜ਼ ਦੇ ਉਹ ਗ੍ਰੈਜੂਏਟ ਨੂੰ ਵੀ ਮਿਲੇਗਾ, ਜਿਨ੍ਹਾਂ ਦਾ ‘ਗ੍ਰੇਡ ਪੁਆਇੰਟ ਐਵਰੇਜ’ 3.8 ਜਾਂ ਉਸ ਤੋਂ ਵੱਧ ਹੋਵੇਗਾ। -ਆਰਟੀਫ਼ੀਸ਼ੀਅਲ ਇੰਟੈਲੀਜੈਂਸ ਤੇ ਮਹਾਮਾਰੀ ਵਿਗਿਆਨ ਜਿਹੇ ਖੇਤਰਾਂ ’ਚ ਮੁਹਾਰਤ ਵੇਲੇ ਡਿਗਰੀਧਾਰਕਾਂ ਨੂੰ ਵੀ ਇਹ ਵੀਜ਼ਾ ਮਿਲੇਗਾ।