
3 ਲੁਟੇਰਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਲਾਹੌਰ, 15 ਨਵੰਬਰ : ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਨਨਕਾਣਾ ਸਾਹਿਬ ਜਾ ਰਹੇ ਪਾਕਿਸਤਾਨੀ ਹਿੰਦੂ ਸ਼ਰਧਾਲੂ ਦਾ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਸਿੰਧ ਸੂਬੇ ਦੇ ਲਰਕਾਣਾ ਸ਼ਹਿਰ ਦਾ ਵਸਨੀਕ ਰਾਜੇਸ਼ ਕੁਮਾਰ ਅਪਣੇ ਦੋਸਤ ਅਤੇ ਇਕ ਰਿਸ਼ਤੇਦਾਰ ਨਾਲ ਕਾਰ ਰਾਹੀਂ ਲਾਹੌਰ ਤੋਂ ਨਨਕਾਣਾ ਸਾਹਿਬ ਜਾ ਰਿਹਾ ਸੀ ਤਾਂ ਲਾਹੌਰ ਤੋਂ ਕਰੀਬ 60 ਕਿਲੋਮੀਟਰ ਦੂਰ ਮਾਨਾਂਵਾਲਾ-ਨਨਕਾਣਾ ਸਾਹਿਬ ਰੋਡ ’ਤੇ 3 ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ। ਪੁਲਿਸ ਮੁਤਾਬਕ ਬੰਦੂਕਧਾਰੀਆਂ ਨੇ ਤਿੰਨਾਂ ਤੋਂ 4,50,000 ਅਤੇ ਡਰਾਈਵਰ ਤੋਂ 10,000 ਪਾਕਿਸਤਾਨੀ ਰੁਪਏ ਖੋਹ ਲਏ। ਜਦੋਂ ਕੁਮਾਰ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ’ਤੇ ਗੋਲੀਆਂ ਚਲਾ ਦਿਤੀਆਂ ਅਤੇ ਭੱਜ ਗਏ।