
ਅਹਿਮਦਾਬਾਦ ਦੀ ਇਕ ਵਿਸ਼ੇਸ਼ ਅਦਾਲਤ ਨੇ ਮਦਰੱਸਾ 'ਚ ਨਬਾਲਿਗ ਦੇ ਨਾਲ ਦੁਸ਼ਕਰਮ ਦੇ ਮਾਮਲੇ 'ਚ ਮੌਲਵੀ ਨੂੰ ਉਮਰ ਕੈਦ ਦੀ ਸਜ਼ਾ ਅਤੇ ਇਕ ਲੱਖ ਰੁਪਏ ਦੀ
ਅਹਿਮਦਾਬਾਦ (ਭਾਸ਼ਾ): ਅਹਿਮਦਾਬਾਦ ਦੀ ਇਕ ਵਿਸ਼ੇਸ਼ ਅਦਾਲਤ ਨੇ ਮਦਰੱਸਾ 'ਚ ਨਬਾਲਿਗ ਦੇ ਨਾਲ ਦੁਸ਼ਕਰਮ ਦੇ ਮਾਮਲੇ 'ਚ ਮੌਲਵੀ ਨੂੰ ਉਮਰ ਕੈਦ ਦੀ ਸਜ਼ਾ ਅਤੇ ਇਕ ਲੱਖ ਰੁਪਏ ਦੀ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਮਦਰੱਸਾ ਲੋਕਾਂ ਦੀ ਸ਼ਰਧਾ ਦੀ ਥਾਂ ਹੈ ਅਤੇ ਇਸ ਪਵਿੱਤਰ ਥਾਂ 'ਤੇ ਅਜਿਹਾ ਘਿਨੋਣਾ ਕੰਮ ਕਰਨ ਵਾਲੇ ਦੇ ਨਾਲ ਕਿਸੇ ਤਰ੍ਹਾਂ ਦਾ ਰਹਿਮ ਨਹੀਂ ਕੀਤਾ ਜਾ ਸਕਦਾ।
Arrested
ਦੱਸ ਦਈਏ ਕਿ ਅਹਿਮਦਾਬਾਦ ਦੇ ਈਸਨਪੁਰ 'ਚ ਰਹਿਣ ਵਾਲੀ ਇਕ ਸੱਤ ਸਾਲ ਦੀ ਨਾਬਲਗ ਲੜਕੀ ਅਪਣੇ ਨਜਦੀਕ ਦੇ ਇਕ ਮਦਰੱਸਾ 'ਚ ਧਾਰਮਿਕ ਗਿਆਨ ਲਈ ਜਾਂਦੀ ਸੀ। ਇੱਥੇ ਦਾ ਮੌਲਾਨਾ ਮੁਜੱਫਰ ਹੁਸੈਨ ਸ਼ੇਖ ਬੱਚਿਆਂ ਨੂੰ ਧਾਰਮਿਕ ਕਿਤਾਬਾਂ ਰਾਹੀ ਨੈਤਿਕ ਸਿੱਖਿਆ ਅਤੇ ਧਾਰਮਿਕ ਉਪਦੇਸ਼ ਦਿੰਦਾ ਸੀ। 20 ਅਪ੍ਰੈਲ 2017 ਨੂੰ ਉਸ ਨੇ 7 ਸਾਲ ਦੀ ਮਾਸੂਮ ਬੱਚੀ ਨਾਲ ਛੇੜਛਾੜ ਕੀਤੀ ਅਤੇ ਵਿਰੋਧ ਕਰਨ 'ਤੇ ਸੁਨਸਾਨ ਥਾਂ 'ਤੇ ਲੈ ਜਾਕੇ ਉਸਦੇ ਦਾ ਬਲਾਤਕਾਰ ਕੀਤਾ।
Arrested
ਪੀੜਤਾ ਨੇ ਜਦੋਂ ਅਪਣੇ ਪਰਵਾਰਕ ਮੈਂਬਰਾਂ ਨੂੰ ਇਹ ਗੱਲ ਦੱਸੀ ਤਾਂ ਮੁਲਜ਼ਮ ਦੇ ਖਿਲਾਫ ਈਸਨਪੁਰ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਪ੍ਰੋਟੇਕਸ਼ਨ ਆਫ ਚਿਲਡ੍ਰਨ ਫਰਾਮ ਸੇਕਸੁਅਲ ਔਫ਼ਸੈਂਸ ਐਕਟ 2012 ਦੇ ਤਹਿਤ ਦੇ ਖਿਲਾਫ ਇਲਜ਼ਾਮ ਤੈਅ ਕੀਤੇ ਗਏ ਅਤੇ ਪਾਕਸੋ ਦੀ ਵਿਸ਼ੇਸ਼ ਕੋਰਟ ਨੇ ਮੁਲਜ਼ਮ ਨੂੰ ਦੋਸ਼ੀ ਮੰਨਦੇ ਹੋਏ ਮੁਜੱਫਰ ਹੁਸੈਨ ਨੂੰ ਉਮਰ ਕੈਦ ਦੀ ਸਜ਼ਾ ਅਤੇ ਇਕ ਲੱਖ ਰੁਪਏ ਦਾ ਲਗਾਇਆ। ਦੱਸ ਦਸ ਦਈਏ ਕਿ ਸਜ਼ਾ ਦੀ ਰਕਮ ਪੀੜਤਾ ਨੂੰ ਦਿਤੀ ਜਾਵੇਗੀ।