Pakistan News: ਅਦਾਲਤ ਨੇ ਨਨਕਾਣਾ ਸਾਹਿਬ ਵਿੱਚ ਸਿੱਖ ਆਬਾਦੀ ਵਾਲੇ ਦੋ ਹਲਕਿਆਂ ਦੀ ਵੰਡ ਨੂੰ ਕੀਤਾ ਰੱਦ

By : GAGANDEEP

Published : Dec 16, 2023, 9:57 am IST
Updated : Dec 16, 2023, 9:57 am IST
SHARE ARTICLE
Lahore court rejected the division of two constituencies with Sikh population in Nankana Sahib
Lahore court rejected the division of two constituencies with Sikh population in Nankana Sahib

Pakistan News: ਜੱਜ ਅਲੀ ਬਕਰ ਨਜਫੀ ਨੇ ਨਨਕਾਣਾ ਸਾਹਿਬ ਦੀ ਨਵੀਂ ਹੱਦਬੰਦੀ ਦੇ ਨਿਰਦੇਸ਼ ਵੀ ਦਿਤੇ ਹਨ।

Lahore court rejected the division of two constituencies with Sikh population in Nankana Sahib: ਪਾਕਿਸਤਾਨ ਵਿਚ ਲਾਹੌਰ ਹਾਈ ਕੋਰਟ ਨੇ ਦੇਸ਼ ਦੇ ਪੰਜਾਬ ਸੂਬੇ ਵਿਚ ਨਨਕਾਣਾ ਸਾਹਿਬ ਵਿਚ ਸਿੱਖ ਆਬਾਦੀ ਵਾਲੇ ਦੋ ਨੈਸ਼ਨਲ ਅਸੈਂਬਲੀ ਹਲਕਿਆਂ ਦੀ ਵੰਡ ਨੂੰ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ 'ਚ ਭ੍ਰਿਸ਼ਟਾਚਾਰ ਤੇ ਹੋਰ ਦੋਸ਼ਾਂ ਕਾਰਨ ਹੈੱਡ ਕਾਂਸਟੇਬਲ ਤੇ ਕਾਂਸਟੇਬਲ ਬਰਖਾਸਤ 

ਸਿੱਖ ਆਗੂ ਸਰਦਾਰ ਮਸਤਾਨ ਸਿੰਘ ਨੇ ਚੁਣੌਤੀ ਦਿੱਤੀ ਸੀ ਕਿ ਸਿਖਰ ਚੋਣ ਸਭਾ ਵੱਲੋਂ ਹਲਕਿਆਂ 111 ਅਤੇ 112 ਦੀ ਨਵੀਂ ਹੱਦਬੰਦੀ ਨੇ ਨਨਕਾਣਾ ਸਾਹਿਬ ਵਿੱਚ ਸਿੱਖ ਆਬਾਦੀ ਨੂੰ ਵੰਡ ਦਿੱਤਾ ਹੈ। ਪਟੀਸ਼ਨਰ ਨੇ ਅਦਾਲਤ ਨੂੰ ਨਨਕਾਣਾ ਵਿੱਚ ਸਿੱਖ ਆਬਾਦੀ ਨੂੰ ਧਿਆਨ ਵਿੱਚ ਰੱਖਦਿਆਂ ਹੱਦਬੰਦੀ ਦੇ ਹੁਕਮਾਂ ਨੂੰ ਰੱਦ ਕਰਨ ਦੀ ਬੇਨਤੀ ਕਰਦਿਆਂ ਕਿਹਾ ਸੀ ਕਿ ਲੰਮੇ ਸਮੇਂ ਤੋਂ ਸਿੱਖ ਭਾਈਚਾਰੇ ਦੀ ਆਬਾਦੀ ਇੱਕ ਹਲਕੇ ਵਿੱਚ ਸੀ ਪਰ ਚੋਣ ਕਮਿਸ਼ਨ ਨੇ ਜ਼ਮੀਨੀ ਹਕੀਕਤ ਨੂੰ ਧਿਆਨ ਵਿੱਚ ਰੱਖੇ ਬਿਨਾਂ ਦੋ ਹਲਕਿਆਂ ਦੀ ਵੰਡ ਕਰ ਦਿੱਤੀ ਸੀ।

ਇਹ ਵੀ ਪੜ੍ਹੋ: Ludhiana News: ਲੁਧਿਆਣਾ ਹਾਈਵੇਅ 'ਤੇ ਪੱਥਰਬਾਜ਼ੀ, ਟਰੱਕ ਦੇ ਟੁੱਟੇ ਸ਼ੀਸ਼ੇ, ਲਹੂ -ਲੁਹਾਣ ਹੋਇਆ ਡਰਾਈਵਰ  

ਜੱਜ ਅਲੀ ਬਕਰ ਨਜਫੀ ਨੇ ਨਨਕਾਣਾ ਸਾਹਿਬ ਦੀ ਨਵੀਂ ਹੱਦਬੰਦੀ ਦੇ ਨਿਰਦੇਸ਼ ਵੀ ਦਿੱਤੇ ਹਨ। ਨਨਕਾਣਾ ਸਾਹਿਬ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ। ਪਾਕਿਸਤਾਨ ਵਿੱਚ ਆਮ ਚੋਣਾਂ 8 ਫਰਵਰੀ 2024 ਨੂੰ ਹੋਣੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement