ਟਰੂਡੋ ਨਾਲ ਮਤਭੇਦਾਂ ਨੂੰ ਲੈ ਕੇ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੇ ਦਿਤਾ ਅਸਤੀਫ਼ਾ
Published : Dec 16, 2024, 10:43 pm IST
Updated : Dec 16, 2024, 10:43 pm IST
SHARE ARTICLE
Chrystia Freeland
Chrystia Freeland

ਇਕ ਮਹੱਤਵਪੂਰਣ ਆਰਥਕ  ਅਪਡੇਟ ਪੇਸ਼ ਕਰਨ ਤੋਂ ਪਹਿਲਾਂ ਦਿਤਾ ਅਸਤੀਫ਼ਾ

ਔਟਵਾ : ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦੇਸ਼ ਦੀ ਭਵਿੱਖ ਦੀ ਆਰਥਕ  ਦਿਸ਼ਾ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਬੁਨਿਆਦੀ ਮਤਭੇਦਾਂ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਨੂੰ ਅਪਣੇ  ਅਸਤੀਫੇ ਦਾ ਐਲਾਨ ਕੀਤਾ। 

ਫ੍ਰੀਲੈਂਡ ਦਾ ਅਸਤੀਫਾ ਉਸੇ ਦਿਨ ਆਇਆ ਹੈ ਜਦੋਂ ਉਹ ਇਕ ਮਹੱਤਵਪੂਰਣ ਆਰਥਕ  ਅਪਡੇਟ ਪੇਸ਼ ਕਰਨ ਲਈ ਤਿਆਰ ਸੀ, ਜਿਸ ਨਾਲ 2023/24 ਲਈ ਬਜਟ ਘਾਟੇ ਵਿਚ ਮਹੱਤਵਪੂਰਣ ਵਾਧਾ ਹੋਣ ਦੀ ਉਮੀਦ ਸੀ। ਫ੍ਰੀਲੈਂਡ ਅਤੇ ਟਰੂਡੋ ਵਿਚਾਲੇ ਅਸਹਿਮਤੀ ਕਥਿਤ ਤੌਰ ’ਤੇ  ਅਸਥਾਈ ਟੈਕਸ ਛੋਟਾਂ ਅਤੇ ਨਵੇਂ ਖਰਚੇ ਦੇ ਉਪਾਵਾਂ ਦੇ ਪ੍ਰਸਤਾਵਿਤ ਸਰਕਾਰੀ ਪੈਕੇਜ ਦੇ ਆਲੇ-ਦੁਆਲੇ ਕੇਂਦਰਿਤ ਹੈ। 

ਫਰੀਲੈਂਡ ਨੇ ਕੈਨੇਡਾ ਦੀ ਮਹਾਂਮਾਰੀ ਮਗਰੋਂ ਮੁੜ ਉਭਾਰ ਦੀ ਰਣਨੀਤੀ ਨੂੰ ਆਕਾਰ ਦੇਣ ਅਤੇ ਨਾਫਟਾ ਦੀ ਮੁੜ ਗੱਲਬਾਤ ਸਮੇਤ ਵਪਾਰ ਸਮਝੌਤਿਆਂ ’ਤੇ  ਗੱਲਬਾਤ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਉਨ੍ਹਾਂ ਅੱਜ ਕਿਹਾ ਕਿ ਉਨ੍ਹਾਂ ਕੈਨੇਡਾ ਲਈ ਅੱਗੇ ਵਧਣ ਦੇ ਸੱਭ ਤੋਂ ਵਧੀਆ ਰਸਤੇ ਨੂੰ ਲੈ ਕੇ ਉਨ੍ਹਾਂ ਦਾ ਟਰੂਡੋ ਨਾਲ ਮਤਭੇਦ ਸੀ। 

ਉਨ੍ਹਾਂ ਦੇ ਅਸਤੀਫੇ ਨੇ ਉਨ੍ਹਾਂ ਦੇ ਉੱਤਰਾਧਿਕਾਰੀ ਬਾਰੇ ਤੁਰਤ  ਅਟਕਲਾਂ ਸ਼ੁਰੂ ਕਰ ਦਿਤੀ ਆਂ ਹਨ ਅਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਸੰਭਾਵਤ  ਉਮੀਦਵਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਹਾਲਾਂਕਿ, ਕੈਨੇਡੀਅਨ ਪਰੰਪਰਾ ਅਨੁਸਾਰ ਕਾਰਨੀ ਨੂੰ ਕੈਬਨਿਟ ਦੀ ਭੂਮਿਕਾ ਸੰਭਾਲਣ ਤੋਂ ਪਹਿਲਾਂ ਹਾਊਸ ਆਫ ਕਾਮਨਜ਼ ’ਚ ਸੀਟ ਲੈਣ ਦੀ ਲੋੜ ਹੋਵੇਗੀ।

Tags: resignation

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement