ਮੁਫ਼ਤ ਪਬਲਿਕ ਟ੍ਰਾਂਸਪੋਰਟ ਸੇਵਾ ਦੇਣ ਵਾਲਾ ਪਹਿਲਾ ਦੇਸ਼ ਬਣੇਗਾ ਲਕਸਮਬਰਗ
Published : Jan 17, 2019, 5:16 pm IST
Updated : Jan 17, 2019, 5:20 pm IST
SHARE ARTICLE
Luxembourg
Luxembourg

ਯੂਰੋਪੀ ਦੇਸ਼ ਲਕਸਮਬਰਗ ਅਗਲੇ ਸਾਲ ਗਰਮੀਆਂ ਤੱਕ ਜਨਤਕ ਟ੍ਰਾਂਸਪੋਰਟ ਮੁਫ਼ਤ ਕਰ ਦੇਵੇਗਾ। ਅਜਿਹਾ ਕਰਨ ਵਾਲਾ ਉਹ ਦੁਨੀਆਂ ਦਾ ਪਹਿਲਾ ਦੇਸ਼ ਹੋਵੇਗਾ...

ਲਕਸਮਬਰਗ : ਯੂਰੋਪੀ ਦੇਸ਼ ਲਕਸਮਬਰਗ ਅਗਲੇ ਸਾਲ ਗਰਮੀਆਂ ਤੱਕ ਜਨਤਕ ਟ੍ਰਾਂਸਪੋਰਟ ਮੁਫ਼ਤ ਕਰ ਦੇਵੇਗਾ। ਅਜਿਹਾ ਕਰਨ ਵਾਲਾ ਉਹ ਦੁਨੀਆਂ ਦਾ ਪਹਿਲਾ ਦੇਸ਼ ਹੋਵੇਗਾ। ਲਿਹਾਜ਼ਾ ਲਕਸਮਬਰਗ ਵਿਚ ਬਸ, ਟ੍ਰੇਨ ਅਤੇ ਟ੍ਰਾਮ ਦੀ ਯਾਤਰਾ ਲਈ ਕਈ ਲੋਕਾਂ ਨੂੰ ਕੋਈ ਪੈਸਾ ਨਹੀਂ ਚੁਕਾਉਣਾ ਪਵੇਗਾ। ਦੇਸ਼ ਦੇ ਵਾਤਾਵਰਣ ਨੂੰ ਬਚਾਉਣ ਅਤੇ ਟ੍ਰੈਫ਼ਿਕ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਸਰਕਾਰ ਖਾਸ ਯੋਜਨਾ ਤਿਆਰ ਕਰ ਰਹੀ ਹੈ। ਬੁੱਧਵਾਰ ਨੂੰ ਜੇਵਿਅਰ ਬੈਟਲ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਸਹੁੰ ਲਈ।

Luxembourg Free transportLuxembourg Free transport

ਡੈਮੋਕਰੇਟਿਕ ਪਾਰਟੀ ਦੇ ਨੇਤਾ ਬੈਟਲ ਨੇ ਸੋਸ਼ਲਿਸਟ ਵਰਕਰਸ ਪਾਰਟੀ ਅਤੇ ਗਰੀਨ ਪਾਰਟੀ ਦੇ ਨਾਲ ਮਿਲ ਕੇ ਸਰਕਾਰ ਬਣਾਈ।  ਬੈਟਲ ਨੇ ਚੋਣ ਮੁਹਿੰਮ ਵਿਚ ਹੀ ਸਾਫ਼ ਕਰ ਦਿਤਾ ਸੀ ਕਿ ਉਹ ਪਬਲਿਕ ਟ੍ਰਾਂਸਪੋਰਟ ਨੂੰ ਮੁਫ਼ਤ ਕਰ ਦੇਣਗੇ। ਲਕਸਮਬਰਗ ਦੀ ਰਾਜਧਾਨੀ ਲਕਸਮਬਰਗ ਸਿਟੀ ਦੀ ਆਵਾਜਾਈ ਪ੍ਰਬੰਧ ਨੂੰ ਦੁਨੀਆਂ ਦੇ ਸੱਭ ਤੋਂ ਖ਼ਰਾਬ ਟ੍ਰੈਫਿਕ ਵਿਚੋਂ ਇਕ ਮੰਨਿਆ ਜਾਂਦਾ ਹੈ। ਇਕ ਲੱਖ 10 ਹਜ਼ਾਰ ਦੀ ਆਬਾਦੀ ਵਾਲੇ ਇਸ ਸ਼ਹਿਰ ਵਿਚ ਚਾਰ ਲੱਖ ਲੋਕ ਕੰਮ ਕਰਨ ਲਈ ਆਉਂਦੇ ਹਨ।

LuxembourgLuxembourg

ਇਕ ਜਾਂਚ 'ਚ ਪਤਾ ਲਗਿਆ ਹੈ ਕਿ ਲਕਸਮਬਰਗ ਸਿਟੀ ਵਿਚ 2016 'ਚ ਜਾਮ ਦੇ ਦੌਰਾਨ ਇਕ ਡਰਾਇਵਰ ਦੇ ਲਗਭੱਗ 33 ਘੰਟੇ ਖ਼ਰਾਬ ਹੋਏ। ਪੂਰੇ ਦੇਸ਼ ਦੀ ਆਬਾਦੀ ਛੇ ਲੱਖ ਹੈ। ਦੋ ਲੱਖ ਲੋਕ ਗੁਆਂਢੀ ਦੇਸ਼ਾਂ ਫ਼ਰਾਂਸ, ਬੈਲਜੀਅਮ ਅਤੇ ਜਰਮਨੀ ਤੋਂ ਸਰਹੱਦ ਪਾਰ ਕਰ ਇਥੇ ਕੰਮ ਕਰਨ ਆਉਂਦੇ ਹਨ। ਸਰਕਾਰ 20 ਸਾਲ ਤੱਕ ਦੇ ਬੱਚਿਆਂ ਲਈ ਪਹਿਲਾਂ ਹੀ ਮੁਫ਼ਤ ਟ੍ਰਾਂਸਪੋਰਟ ਦਾ ਐਲਾਨ ਕਰ ਚੁਕੀ ਹੈ। ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਘਰ ਤੋਂ ਸਕੂਲ ਆਉਣ - ਜਾਣ ਲਈ ਮੁਫ਼ਤ ਸਰਵਿਸ ਸ਼ੁਰੂ ਕੀਤੀ ਗਈ ਹੈ।

Luxembourg Luxembourg

ਇਹਨਾਂ ਹੀ ਨਹੀਂ, ਕਿਸੇ ਵੀ ਵਿਅਕਤੀ ਨੂੰ ਦੋ ਘੰਟੇ ਤੋਂ ਵੱਧ ਦੀ ਯਾਤਰਾ ਕਰਨ ਲਈ 1.78 ਪਾਉਂਡ (ਸਿਰਫ਼ 160 ਰੁਪਏ) ਹੀ ਚੁਕਾਉਣੇ ਹੋਣਗੇ। ਲਕਸਮਬਰਗ ਵਿਚ 2020 ਤੋਂ ਹਰ ਤਰ੍ਹਾਂ ਦੇ ਟਿਕਟ ਬੰਦ ਕਰ ਦਿਤੇ ਜਾਣਗੇ। ਹਾਲਾਂਕਿ, ਮੁਫ਼ਤ ਟ੍ਰਾਂਸਪੋਰਟ ਲਈ ਨੀਤੀ ਕਿਵੇਂ ਤਿਆਰ ਕੀਤੀ ਜਾਵੇਗੀ, ਇਸ ਉਤੇ ਸਰਕਾਰ ਨੇ ਫਿਲਹਾਲ ਤੈਅ ਨਹੀਂ ਕੀਤਾ ਹੈ। ਟ੍ਰੇਨ ਵਿਚ ਫਰਸਟ - ਸੈਕਿੰਡ ਕਲਾਸ ਕੰਪਾਰਟਮੈਂਟ ਦੇ ਕਿਰਾਏ 'ਤੇ ਵੀ ਧਿਆਨ ਦੇਣਾ ਹੋਵੇਗਾ।

Luxembourg CityLuxembourg City

ਬੈਟਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਲਕਸਮਬਰਗ ਵਿਚ ਭੰਗ (ਕੈਨਾਬਿਸ) ਦੀ ਖਰੀਦੀ - ਵਿਕਰੀ ਅਤੇ ਸਟੋਰੇਜ ਨੂੰ ਗ਼ੈਰਕਾਨੂੰਨੀ ਨਹੀਂ ਮੰਨਿਆ ਜਾਵੇਗਾ।  ਉਥੇ ਹੀ ਸਰਕਾਰ ਨੇ ਕੁੱਝ ਨਵੀਂ ਛੁੱਟੀਆਂ ਦਾ ਵੀ ਐਲਾਨ ਕੀਤਾ ਹੈ।

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement