
ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਸਾਰਿਆਂ 'ਤੇ ਲੰਮੇ ਸਮੇਂ ਤੋਂ ਨਜ਼ਰ ਰੱਖੀ ਜਾ ਰਹੀ ਸੀ ਅਤੇ ਪੂਰੀ ਜਾਂਚ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਥਾਈਲੈਂਡ: ਥਾਈਲੈਂਡ ਪੁਲਿਸ ਨੇ ਅਪਣੇ ਦੇਸ਼ ਅੰਦਰ ਫਰਜ਼ੀ ਵਿਆਹ ਕਰਵਾਉਣ ਦਾ ਰੈਕਟ ਚਲਾ ਰਹੇ ਭਾਰਤੀ ਨੌਜਵਾਨ ਨੂੰ 27 ਥਾਈਲੈਂਡ ਔਰਤਾਂ ਸਮੇਤ ਗ੍ਰਿਫਤਾਰ ਕੀਤਾ ਹੈ। ਦੋਸ਼ੀ ਭਾਰਤੀ ਨੌਜਵਾਨ ਦੇਸ਼ ਵਿਚ ਟੂਰਿਸਟ ਵੀਜ਼ਾ 'ਤੇ ਪਹੁੰਚਣ ਵਾਲੇ ਭਾਰਤੀਆਂ ਨੂੰ ਉਥੇ ਨਕਲੀ ਵਿਆਹ ਰਜਿਸਟਰੇਸ਼ਨ ਰਾਹੀਂ ਵੀਜ਼ਾ ਹਾਸਲ ਕਰਨ ਵਿਚ ਮਦਦ ਕਰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਸਾਰਿਆਂ 'ਤੇ ਲੰਮੇ ਸਮੇਂ ਤੋਂ ਨਜ਼ਰ ਰੱਖੀ ਜਾ ਰਹੀ ਸੀ ਅਤੇ ਪੂਰੀ ਜਾਂਚ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Royal Thai Police
ਬੈਂਕਾਕ ਦੀ ਰਾਸ਼ਟਰੀ ਅਖ਼ਬਾਰ ਬੈਂਕਾਕ ਪੋਸਟ ਮੁਤਾਬਕ ਭਾਰਤੀ ਮੂਲ ਦੇ ਥਾਈਲੈਂਡ ਵਸਨੀਕ 35 ਸਾਲਾ ਵਿਕਰਮ ਲਾਹਰੀ 'ਤੇ ਫਰਜ਼ੀ ਵਿਆਹ ਲਈ ਥਾਈ ਔਰਤਾਂ ਉਪਲਬਧ ਕਰਵਾਉਣ ਵਾਲੇ ਦਲਾਲ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਥਾਈਲੈਂਡ ਇਮੀਗ੍ਰੇਸ਼ਨ ਬਿਊਰੋ ਮੁਖੀ ਅਤੇ ਤਕਨੀਕੀ ਅਪਰਾਧ ਆਪਰੇਸ਼ਨ ਸੈਂਟਰ ਦੇ ਉਪ ਮੁਖੀ ਲੇਫਟਿਨੇਂਟ ਜਨਰਲ ਸੁਰਾਕਾਤੇ ਹਕਪਾਰਨ ਨੇ ਦੱਸਿਆ ਕਿ ਵਿਕਰਮ ਥਾਈ ਔਰਤਾਂ ਨੂੰ ਫਰਜ਼ੀ ਵਿਆਹ ਕਰਾਉਣ ਲਈ 8 ਤੋਂ 10 ਹਜ਼ਾਰ ਰੁਪਏ ਦਿੰਦਾ ਸੀ।
The Immigration Bureau in Thailand
ਸੁਰਾਕਾਤੇ ਮੁਤਾਬਕ ਜਾਂਚ ਵਿਚ ਪਾਇਆ ਗਿਆ ਕਿ ਭਾਰਤੀ ਨਾਗਰਿਕਾਂ ਦੇ ਨਾਲ ਵਿਆਹ ਦਾ ਰਜਿਸਟਰੇਸ਼ਨ ਕਰਵਾਉਣ ਵਾਲੀਆਂ ਔਰਤਾਂ ਦੀ ਕਦੇ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ ਅਤੇ ਨਾ ਹੀ ਉਹ ਉਹਨਾਂ ਦੇ ਨਾਲ ਕਦੇ ਰਹੀਆਂ। ਇਹਨਾਂ ਵਿਚੋਂ ਕੁਝ ਦੇ ਨਾਮ ਤੇ 3-3 ਵਿਆਹ ਵੀ ਰਜਿਸਟਰਡ ਹੋਏ ਹਨ। ਫੜੀਆਂ ਗਈਆਂ ਔਰਤਾਂ ਵਿਚੋਂ ਇਕ ਦੀ ਉਮਰ 70 ਸਾਲ ਦੇ ਲਗਭਗ ਪਾਈ ਗਈ
Thailand
ਅਤੇ ਉਸ ਦੇ ਨਾਮ ਤੋਂ ਵੀ ਵਿਆਰ ਰਜਿਸਟਰਡ ਹੋਇਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਥਾਈ ਪੁਲਿਸ ਨੇ ਦਸੰਬਰ 2018 ਵਿਚ ਵੀ 11 ਭਾਰਤੀਆਂ ਅਤੇ 24 ਥਾਈ ਔਰਤਾਂ ਨੂੰ ਰਿਹਾਇਸ਼ੀ ਵੀਜ਼ਾ ਹਾਸਲ ਕਰਨ ਲਈ ਫਰਜ਼ੀ ਵਿਆਹ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਤਾਜ਼ਾ ਮਾਮਲਾ ਉਸ ਤੋਂ ਠੀਕ ਇਕ ਮਹੀਨੇ ਬਾਅਦ ਹੋਇਆ ਹੈ।