ਥਾਈਲੈਂਡ, ਮਿਆਂਮਾਰ ਅਤੇ ਭੂਟਾਨ ਦੇ ਆਗੂਆਂ ਨਾਲ ਮੋਦੀ ਦੀ ਦੁਵੱਲੀ ਗੱਲਬਾਤ
Published : Sep 1, 2018, 8:24 am IST
Updated : Sep 1, 2018, 8:24 am IST
SHARE ARTICLE
Modi's bilateral talks with leaders of Thailand, Myanmar and Bhutan
Modi's bilateral talks with leaders of Thailand, Myanmar and Bhutan

ਨੇਪਾਲ ਵਿਚ ਅੱਜ ਖ਼ਤਮ ਹੋਏ ਚੌਥੇ ਬਿਮਸਟੈਕ ਸੰਮੇਲਨ ਤੋਂ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥਾਈਲੈਂਡ, ਮਿਆਮਾਂਰ ਅਤੇ ਭੂਟਾਨ ਦੇ ਆਗੂਆਂ............

ਕਾਠਮੰਡੂ : ਨੇਪਾਲ ਵਿਚ ਅੱਜ ਖ਼ਤਮ ਹੋਏ ਚੌਥੇ ਬਿਮਸਟੈਕ ਸੰਮੇਲਨ ਤੋਂ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥਾਈਲੈਂਡ, ਮਿਆਮਾਂਰ ਅਤੇ ਭੂਟਾਨ ਦੇ ਆਗੂਆਂ ਨਾਲ ਵੱਖੋ-ਵੱਖ ਦੁਵੱਲੀਆਂ ਮੁਲਾਕਾਤਾਂ ਕੀਤੀਆਂ। ਮੋਦੀ ਨੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੂਤ ਚਾਨ ਓਚਾ, ਮਿਆਮਾਂ ਦੇ ਰਾਸ਼ਟਰਪਤੀ ਵਿਨ ਮਿੰਤ ਅਤੇ ਭੂਟਾਨ ਦੀ ਅੰਤਰਮ ਸਰਕਾਰ ਦੇ ਮੁੱਖ ਸਲਾਹਕਾਰ ਦਾਸ਼ੋ ਸ਼ੇਰਿੰਗ ਵਾਂਗਚੁਕ ਨਾਲ ਗੱਲਬਾਤ ਕੀਤੀ। ਮੋਦੀ ਨੇ ਟਵਿਟਰ 'ਤੇ ਕਿਹਾ, 'ਪ੍ਰਯੁਤ ਚਾਨ ਓਚਾ ਅਤੇ ਮੇਰੀ ਮੁਲਾਕਾਤ ਚੰਗੀ ਰਹੀ। ਸਾਡਾ ਧਿਆਨ ਸਾਡੇ ਨਾਗਰਿਕਾਂ ਦੇ ਦੁਵੱਲੇ ਲਾਭ ਲਈ ਭਾਰਤ ਤੇ ਥਾਈਲੈਂਡ ਵਿਚਕਾਰ ਤਾਲਮੇਲ ਵਧਾਉਣ ਵਲ ਕੇਂਦਰਤ ਸੀ।'

ਦੋਵੇਂ ਆਗੂ ਚੌਥੇ ਬੰਗਾਲ ਦੀ ਖਾੜੀ ਬਹੁ-ਖੇਤਰੀ ਤਕਨੀਕੀ ਅਤੇ ਆਰਥਕ ਸਹਿਯੋਗ ਪਹਿਲ ਯਾਲੀ ਬਿਮਸਟੈਕ ਸੰਮੇਲਨ ਵਿਚ ਸ਼ਾਮਲ ਹੋਣ ਲਈ ਇਥੇ ਆਏ ਸਨ। 
ਪ੍ਰਧਾਨ ਮੰਤਰੀ ਨੇ ਦਸਿਆ, 'ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਾਫ਼ੀ ਵਧੀਆ ਰਹੀ। ਇਹ ਗੱਲਬਾਤ ਦੁਵੱਲਾ ਤਾਲਮੇਲ ਵਧਾਉਣ ਬਾਰੇ ਸੀ।' ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦਸਿਆ ਕਿ ਦੋਹਾਂ ਆਗੂਆਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਬਾਰੇ ਚਰਚਾ ਕੀਤੀ।

ਮੋਦੀ ਨੇ ਮਿਆਮਾਂ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਦੋਹਾਂ ਆਗੂਆਂ ਨੇ ਭਾਰਤ ਤੇ ਮਿਆਮਾਂ ਵਿਚਕਾਰ ਤਾਲਮੇਲ ਦੀ ਰਫ਼ਤਾਰ ਤੇਜ਼ ਕਰਨ ਬਾਰੇ ਚਰਚਾ ਕੀਤੀ।                     (ਏਜੰਸੀ)

Location: Nepal, Central, Kathmandu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM
Advertisement