
ਮਸਜਿਦਾਂ ਵਿਚ ਗੋਲ਼ੀਬਾਰੀ ਦੀ ਘਟਨਾ ਦੌਰਾਨ 49 ਲੋਕ ਮਾਰੇ ਗਏ ਅਤੇ ਕਈ ਜਖ਼ਮੀ ਹੋ ਗਏ
ਨਿਊਜ਼ੀਲੈਂਡ- ਕ੍ਰਾਈਸਟਚਰਚ ਦੀ ਮਸਜਿਦ ਅਲ ਨੂਰ ਵਿਚ ਇਹ ਘਟਨਾ ਓਦੋਂ ਵਾਪਰੀ ਜਦੋਂ ਇੱਕ ਸ਼ਖਸ ਨੇ ਪ੍ਰਾਰਥਨਾ ਕਰ ਰਹੇ ਲੋਕਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ। ਚਸ਼ਮਦੀਦਾਂ ਨੇ ਦੱਸਿਆ ਕਿ ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਉਹ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਇੱਕ ਚਸ਼ਮਦੀਦ, ਜਿਸਨੇ ਆਪਣਾ ਨਾਂ ਦੱਸਣ ਤੋਂ ਇਨਕਾਰ ਕੀਤਾ, ਨੇ ਦੱਸਿਆ ਕਿ ਉਸਨੇ ਮੁਲਜ਼ਮ ਨੂੰ ਇੱਕ ਆਦਮੀ ਦੀ ਛਾਤੀ 'ਤੇ ਗੋਲੀਆਂ ਚਲਾਉਂਦੇ ਹੋਏ ਵੇਖਿਆ।
ਉਨ੍ਹਾਂ ਮੁਤਾਬਕ 20 ਮਿੰਟਾਂ ਤੱਕ ਗੋਲੀਆਂ ਚੱਲੀਆਂ ਅਤੇ 60 ਤੋਂ ਵੱਧ ਲੋਕ ਜ਼ਖਮੀ ਹੋਏ। ਉਨ੍ਹਾਂ ਨੇ ਕਿਹਾ ''ਮੈਂ ਪ੍ਰਾਰਥਨਾ ਕਰ ਰਿਹਾ ਸੀ ਕਿ ਇਸਦੀ ਬੰਦੂਕ ਵਿੱਚੋਂ ਗੋਲੀਆਂ ਮੁੱਕ ਜਾਣ। ''ਮੁਲਜ਼ਮ ਮਰਦਾਂ ਦੇ ਕਮਰੇ ਵਿਚ ਗੋਲੀਆਂ ਚਲਾਉਣ ਤੋਂ ਬਾਅਦ ਔਰਤਾਂ ਦੇ ਇਬਾਦਦ ਵਾਲੇ ਕਮਰੇ ਵਿਚ ਪਹੁੰਚਿਆ। ਚਸ਼ਮਦੀਦ ਨੇ ਅੱਗੇ ਕਿਹਾ, ''ਉਹ ਔਰਤਾਂ ਵਾਲੇ ਕਮਰਿਆ ਦੀ ਸਾਈਡ ਵੱਲ ਆਇਆ, ਉਸਨੇ ਗੋਲੀਆਂ ਚਲਾਈਆਂ, ਫਿਰ ਦੂਜੇ ਕਮਰੇ ਵਿਚ ਗਿਆ, ਤੇ ਔਰਤਾਂ 'ਤੇ ਗੋਲੀਆਂ ਚਲਾਈਆਂ।
People in the New Zealand mosque shooting in the mosque told the people about their survival.
ਮੈਂ ਸੁਣਿਆ ਇੱਕ ਔਰਤ ਦੀ ਮੌਤ ਹੋ ਗਈ ਹੈ।'' ''ਮੇਰਾ ਭਰਾ ਉੱਥੇ ਹੀ ਹੈ ਤੇ ਮੈਂ ਨਹੀਂ ਜਾਣਦਾ ਕਿ ਉਹ ਸੁਰੱਖਿਅਤ ਵੀ ਹੈ ਜਾਂ ਨਹੀਂ।''ਇੱਕ ਹੋਰ ਚਸ਼ਮਦੀਦ ਜੋ ਕਿ ਲੁੱਕ ਗਿਆ ਸੀ, ਨੇ ਦੱਸਿਆ ਕਿ ਲੋਕ ਬਚਣ ਲਈ ਖਿੜਕੀਆਂ ਤੋਂ ਬਾਹਰ ਛਾਲਾਂ ਮਾਰ ਰਹੇ ਸਨ। ਉਸ ਨੇ ਰੇਡੀਓ ਨਿਊਜ਼ੀਲੈਂਡ ਨੂੰ ਦੱਸਿਆ, ''ਉਸਨੇ ਗੋਲੀਆਂ ਚਲਾਉਣੀਆ ਸ਼ੁਰੂ ਕੀਤੀਆ, ਜੋ ਵੀ ਉਸ ਨੂੰ ਜ਼ਿੰਦਾ ਮਿਲਦਾ ਸੀ, ਉਸ 'ਤੇ ਗੋਲੀਆਂ ਚਲਾਉਂਦਾ ਜਾ ਰਿਹਾ ਸੀ। ਉਹ ਕਿਸੇ ਨੂੰ ਵੀ ਜ਼ਿੰਦਾ ਨਹੀਂ ਛੱਡਣਾ ਚਾਹੁੰਦਾ ਸੀ।''
ਇੱਕ ਹੋਰ ਚਸ਼ਮਦੀਦ ਫਾਰਿਦ ਅਹਿਮਦ ਨੇ ਕਿਹਾ, ''ਮੈਂ ਕਮਰੇ 'ਚੋਂ ਵੇਖਿਆ ਕਿ ਇੱਕ ਮੁੰਡਾ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪਿੱਛੇ ਤੋਂ ਉਸ 'ਤੇ ਗੋਲੀ ਚੱਲੀ ਤੇ ਉਹ ਉੱਥੇ ਹੀ ਮਰ ਗਿਆ। ਮੈਂ ਫਰਸ਼ 'ਤੇ ਸੈਂਕੜੇ ਗੋਲੀਆਂ ਦੇ ਖੋਲ ਵੇਖੇ। ''ਲਿਨਵੁੱਡ ਮਸਜਿਦ ਵਿਚ ਬਚਣ ਵਾਲਿਆਂ ਨੇ ਦੱਸਿਆ ਕਿ ਕਾਲੇ ਰੰਗ ਦੇ ਮੋਟਰਲਾਈਕਲ ਹੈਲਮੇਟ ਵਿਚ ਇੱਕ ਸ਼ਖਸ ਨੇ ਕਰੀਬ 100 ਲੋਕਾਂ 'ਤੇ ਗੋਲੀਆਂ ਚਲਾਈਆਂ।
People in the New Zealand mosque shooting in the mosque told the people about their survival.
ਅਲ ਨੂਰ ਮਸਜਿਦ ਦੇ ਹਮਲੇ ਤੋਂ ਕੁਝ ਦੇਰ ਬਾਅਦ ਹੀ ਇਹ ਹਮਲਾ ਹੋਇਆ। ਚਸ਼ਮਦੀਦ ਸਇਅਦ ਅਹਿਮਦ ਨੇ ਦੱਸਿਆ ਕਿ ਗੋਲੀਆਂ ਚਲਾਉਣ ਵੇਲੇ ਉਹ ਸ਼ਖਸ ਕੁਝ ਚੀਖ ਰਿਹਾ ਸੀ। ਉਨ੍ਹਾਂ ਲੋਕਾਂ ਨੇ ਘੱਟੋ-ਘੱਟ ਅੱਠ ਲੋਕਾਂ ਨੂੰ ਮਰਦੇ ਵੇਖਿਆ ਜਿਸ ਵਿਚ ਦੋ ਉਨ੍ਹਾਂ ਦੇ ਦੋਸਤ ਸਨ। ਮਸਜਿਦਾਂ ਦੇ ਨੇੜੇ ਦੀਆਂ ਇਮਾਰਤਾਂ ਅਤੇ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਨੇੜੇ ਦੇ ਇੱਕ ਰੈਸਟੋਰੈਂਟ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਦੀ ਚੇਤਾਵਨੀ ਤੋਂ ਬਾਅਦ ਆਪਣੇ ਬੂਹੇ ਬੰਦ ਕਰ ਲਏ। ਪੈਗਸਸ ਆਰਮਜ਼ ਤੋਂ ਐਲੇਕਸ ਨੇ ਦੱਸਿਆ, ਕੁਝ ਲੋਕ ਡਰੇ ਹੋਏ ਹਨ ਪਰ ਹੁਣ ਸ਼ਾਂਤੀ ਹੈ।''