ਨਿਊਜ਼ੀਲੈਂਡ ਹਮਲੇ ਵਿਚ ਜ਼ਖ਼ਮੀ ਹੋਏ ਦੋ ਭਾਰਤੀ ਨੌਜਵਾਨਾਂ ਦੀ ਮੌਤ
Published : Mar 17, 2019, 10:36 am IST
Updated : Mar 17, 2019, 10:39 am IST
SHARE ARTICLE
New zealand Attack
New zealand Attack

ਮਸਜਿਦਾਂ ਵਿਚ ਗੋਲ਼ੀਬਾਰੀ ਦੀ ਘਟਨਾ ਦੌਰਾਨ 49 ਲੋਕ ਮਾਰੇ ਗਏ ਅਤੇ ਕਈ ਜਖ਼ਮੀ ਹੋ ਗਏ

ਫਰਹਾਜ਼ ਅਹਿਸਾਨ
ਅਹਿਮਦਾਬਾਦ: ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੱਖਣੀ ਦੀਪ ਵਿਚ ਮੌਜੂਦ ‘ਅਲ ਨੂਰ’ ਤੇ ‘ਲਿਨਵੁਡ’ ਮਸਜਿਦਾਂ ਵਿਚ ਗੋਲ਼ੀਬਾਰੀ ਦੀ ਘਟਨਾ ਦੌਰਾਨ 49 ਲੋਕ ਮਾਰੇ ਗਏ ਅਤੇ ਕਈ ਜਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਹੈਦਰਾਬਾਦ ਦਾ ਫਰਹਾਜ਼ ਅਹਿਸਾਨ ਤੇ ਭਰੂਚ ਦਾ ਮੂਸਾ ਵਲੀ ਸੁਲੇਮਾਨ ਨਾਂ ਦੇ ਦੋ ਭਾਰਤੀ ਨੌਜਵਾਨ ਵੀ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ ਹੈ।

ਰਰ,ਰਕਤFarhaz Ahesan

ਦੋਵਾਂ ਦੇ ਪਰਵਾਰਕ ਮੈਂਬਰਾਂ ਨੇ ਖ਼ਬਰ ਏਜੰਸੀ ਏਐਨਆਈ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਫਰਹਾਜ਼ ਤੇ ਮੂਸਾ ਵਲੀ ਦਾ ਨਿਊਜ਼ੀਲੈਂਡ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਮੂਸਾ ਵਲੀ ਦੇ ਭਰਾ ਹਾਜੀ ਅਲੀ ਨੇ ਪੀਐਮ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਮੰਗੀ ਸੀ। ਫਾਇਰਿੰਗ ਦੀ ਘਟਨਾ ਵਿਚ 49 ਮੌਤਾਂ ਤੋਂ ਇਲਾਵਾ ਕਰੀਬ 50 ਜ਼ਖ਼ਮੀ ਹੋਏ ਸਨ। ਭਾਰਤੀ ਮੂਲ ਦੇ 9 ਵਿਅਕਤੀਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ।

ਹਾਜੀ ਅਲੀ- ਹਾਜੀ ਅਲੀ ਨੇ ਦੱਸਿਆ ਕਿ ਉਸ ਦਾ ਭਰਾ ਆਪਣੀ ਪਤਨੀ ਨਾਲ ਮਸਜਿਦ ਗਿਆ ਹੋਇਆ ਸੀ। ਮੂਸਾ ਵਲੀ ਦੀ ਪਿੱਠ ਵਿਚ ਗੋਲ਼ੀ ਲੱਗੀ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਸ ਦੀ ਪਤਨੀ ਬਾਅਦ ਵਿਚ ਹਸਪਤਾਲ ਗਈ ਸੀ ਪਰ ਉਸ ਨੂੰ ਮੂਸਾ ਵਲੀ ਨਾਲ ਮਿਲਣ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਦਾ ਆਪਸ ਵਿਚ ਸੰਪਰਕ ਵੀ ਨਹੀਂ ਹੋ ਪਾ ਰਿਹਾ ਸੀ। ਉੱਧਰ 49 ਵਿਅਕਤੀਆਂ ਦੇ ਕਾਤਲ 28 ਸਾਲਾ ਆਸਟ੍ਰੇਲੀਆਈ ਨਾਗਰਿਕ ਬ੍ਰੈਂਟਨ ਹੈਰਿਸਨ ਟੈਰੰਟ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਅਦਾਲਤੀ ਕਾਰਵਾਈ ਕੀਤੀ ਜਾ ਰਹੀ ਹੈ।

HaziHazi Ali

ਦੱਸ ਦੇਈਏ ਕਿ ਅਕਲੈਂਡ ਦੀ ਗੁਰੂ ਨਾਨਕ ਫਰੀ ਕਿਚਨ ਨਾਂਅ ਦੀ ਜਥੇਬੰਦੀ ਦੇ ਸਿੱਖ ਭਾਈ ਹਮਲੇ ਵਿਚ ਮ੍ਰਿਤਕ ਲਾਸ਼ਾਂ ਨੂੰ ਵਾਰਸਾਂ ਤਕ ਪਹੁੰਚਾਉਣ ਤੋਂ ਲੈ ਕੇ ਪੀੜਤ ਪਰਿਵਾਰਾਂ ਲਈ ਲੰਗਰ ਦੀ ਸੁਵਿਧਾ ਮੁਹੱਈਆ ਕਰਵਾ ਰਹੇ ਹਨ। ਗੁਰੂ ਨਾਨਕ ਫਰੀ ਕਿਚਨ ਇੱਕ ਐਨਜੀਓ ਹੈ ਜੋ ਵੱਖ-ਵੱਖ ਮਨੁੱਖੀ ਸੇਵਾਵਾਂ ਲਈ ਕੰਮ ਕਰਦਾ ਹੈ।ਜਥੇਬੰਦੀ ਨੇ ਆਪਣੇ ਫੇਸਬੁੱਕ ਪੇਜ ਤੋਂ ਲੋਕਾਂ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵਾਰਸਾਂ ਤਕ ਪਹੁੰਚਾਉਣ, ਮ੍ਰਿਤਕ ਦੇਹਾਂ ਨੂੰ ਕਬਰ ਵਿਚ ਦਫਨਾਉਣ, ਇਸ ਦੌਰਾਨ ਲੰਗਰ ਲਾਉਣ ਤੇ ਹੋਰ ਕੰਮ-ਕਾਜ ਵਿਚ ਉਨ੍ਹਾਂ ਦਾ ਹੱਥ ਵਟਾਉਣ ਦੀ ਵੀ ਅਪੀਲ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement