ਕਤਰ ਨੂੰ ਪਛਾੜ ਸਿੰਗਾਪੁਰ ਦੇ ਹਿੱਸੇ ਆਇਆ ਦੁਨੀਆ ਦੇ ਸਭ ਤੋਂ ਵਧੀਆ ਹਵਾਈ ਅੱਡੇ ਦਾ ਖ਼ਿਤਾਬ

By : KOMALJEET

Published : Mar 17, 2023, 12:29 pm IST
Updated : Mar 17, 2023, 12:29 pm IST
SHARE ARTICLE
Singapore snatches back ‘Best Airport’ crown from Qatar
Singapore snatches back ‘Best Airport’ crown from Qatar

ਸੂਚੀ ਵਿਚ ਸਿਖ਼ਰ 'ਤੇ ਆਇਆ ਸਿੰਗਾਪੁਰ ਦਾ ਚਾਂਗੀ ਹਵਾਈ ਅੱਡਾ, ਇੱਕ ਰੈਂਕ ਦੇ ਸੁਧਾਰ ਨਾਲ ਦਿੱਲੀ 36ਵੇਂ ਸਥਾਨ 'ਤੇ ਪਹੁੰਚਿਆ 

ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਖੂਬਸੂਰਤ ਅਤੇ ਬਿਹਤਰੀਨ ਏਅਰਪੋਰਟ ਦੀ ਗੱਲ ਕਰੀਏ ਤਾਂ ਪਹਿਲਾਂ ਕਤਰ ਹਵਾਈ ਅੱਡੇ ਦਾ ਨਾਂ ਆਉਂਦਾ ਸੀ ਪਰ ਹੁਣ ਇਹ ਤਾਜ ਕਤਰ ਦੇ ਸਿਰ ਤੋਂ ਉਤਰ ਗਿਆ ਹੈ। ਇਸ ਦੀ ਜਗ੍ਹਾ ਹੁਣ ਸਿੰਗਾਪੁਰ ਦੇ ਚਾਂਗੀ ਨੇ ਲੈ ਲਈ ਹੈ। ਦਰਅਸਲ, ਕੋਰੋਨਾ ਮਹਾਮਾਰੀ ਦੇ ਦੌਰਾਨ, ਯਾਤਰਾ 'ਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਸਨ। ਉਸ ਸਮੇਂ ਇਹ ਖ਼ਿਤਾਬ ਦੋ ਸਾਲ ਤੱਕ ਕਤਰ ਦੇ ਨਾਂ ਸੀ ਪਰ ਹੁਣ ਸਿੰਗਾਪੁਰ ਨੇ ਇਹ ਖ਼ਿਤਾਬ ਜਿੱਤ ਲਿਆ ਹੈ। 

ਸਕਾਈਟਰੈਕਸ ਵਰਲਡ ਏਅਰਪੋਰਟ ਅਵਾਰਡ 2023 ਦੇ ਅਨੁਸਾਰ, ਹੁਣ ਇਸ ਏਸ਼ੀਆਈ ਹਵਾਈ ਅੱਡੇ (ਚਾਂਗੀ ਹਵਾਈ ਅੱਡਾ, ਸਿੰਗਾਪੁਰ) ਨੇ ਦੋਹਾ ਦੇ ਹਮਦ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਦੂਜੇ ਸਥਾਨ 'ਤੇ ਥਕੇਲ ਦਿੱਤਾ ਹੈ। ਜਾਪਾਨ ਦੀ ਰਾਜਧਾਨੀ ਟੋਕੀਓ ਦਾ ਹਨੇਦਾ ਹਵਾਈ ਅੱਡਾ ਤੀਜੇ ਸਥਾਨ 'ਤੇ ਹੈ। ਇਸ ਦੇ ਨਾਲ ਹੀ ਅਮਰੀਕਾ ਦਾ ਕੋਈ ਵੀ ਹਵਾਈ ਅੱਡਾ ਛੋਟੀ ਦੇ 10 ਵਿੱਚ ਥਾਂ ਨਹੀਂ ਬਣਾ ਸਕਿਆ ਹੈ। ਉਧਰ ਦਿੱਲੀ ਹਵਾਈ ਅੱਡਾ ਇੱਕ ਸਥਾਨ ਦੇ ਸੁਧਾਰ ਨਾਲ  36ਵੇਂ ਸਥਾਨ 'ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ: 11ਵੀਂ ਸੀਨੀਅਰ ਨੈਸ਼ਨਲ ਡਰੈਗਨ ਬੋਟ ਚੈਂਪੀਅਨਸ਼ਿਪ: ਕਰਨਾਟਕ ਦੇ ਉਡੂਪੀ 'ਚ ਹੋਏ ਮੁਕਾਬਲਿਆਂ ਦੌਰਾਨ ਪੰਜਾਬ ਦੇ ਹਿੱਸੇ ਆਏ ਕੁੱਲ 13 ਤਮਗ਼ੇ

ਚਾਂਗੀ ਏਅਰਪੋਰਟ ਗਰੁੱਪ ਦੇ ਸੀਈਓ ਲੀ ਸਿਓ ਹਿਆਂਗ ਨੇ ਕਿਹਾ, “ਚਾਂਗੀ ਹਵਾਈ ਅੱਡੇ ਨੂੰ ਬਾਰ੍ਹਵੀਂ ਵਾਰ ਵਿਸ਼ਵ ਦੇ ਸਰਵੋਤਮ ਹਵਾਈ ਅੱਡੇ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਮਾਨਤਾ ਸਾਡੇ ਹਵਾਈ ਅੱਡੇ ਦੇ ਭਾਈਚਾਰੇ ਲਈ ਇੱਕ ਬਹੁਤ ਵੱਡਾ ਉਤਸ਼ਾਹ ਹੈ, ਜੋ ਕੋਵਿਡ- ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਮਜ਼ਬੂਤੀ ਨਾਲ ਇਕੱਠੇ ਖੜ੍ਹੇ ਹਨ। ਪਿਛਲੇ ਦੋ ਸਾਲਾਂ ਵਿੱਚ 19। ਸਕਾਈਟਰੈਕਸ ਵਰਲਡ ਏਅਰਪੋਰਟ ਅਵਾਰਡ ਗਾਹਕ ਸੰਤੁਸ਼ਟੀ ਸਰਵੇਖਣਾਂ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ।"

ਯੂਰਪ 'ਚ ਫਰਾਂਸ ਦੀ ਰਾਜਧਾਨੀ ਪੈਰਿਸ ਦਾ ਚਾਰਲਸ ਡੀ ਗੌਲ ਹਵਾਈ ਅੱਡਾ ਸਭ ਤੋਂ ਵਧੀਆ ਰਿਹਾ, ਜੋ ਇਕ ਸਥਾਨ ਉੱਪਰ ਚੜ੍ਹ ਕੇ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਹੈ। ਉੱਤਰੀ ਅਮਰੀਕਾ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸੀਏਟਲ ਦਾ ਟਾਕੋਮਾ ਅੰਤਰਰਾਸ਼ਟਰੀ ਹਵਾਈ ਅੱਡਾ ਸੀ, ਜੋ ਪਿਛਲੇ ਸਾਲ ਦੇ ਨੰਬਰ 27 ਤੋਂ ਨੌਂ ਸਥਾਨ ਉੱਪਰ 18ਵੇਂ ਸਥਾਨ 'ਤੇ ਪਹੁੰਚ ਗਿਆ ਹੈ।

ਨਿਊਯਾਰਕ ਦਾ JFK ਤਿੰਨ ਸਥਾਨ ਡਿੱਗ ਕੇ 88ਵੇਂ ਸਥਾਨ 'ਤੇ ਹੈ। ਚੀਨ ਦਾ ਸ਼ੇਨਜ਼ੇਨ 26 ਸਥਾਨਾਂ ਦੀ ਛਾਲ ਮਾਰ ਕੇ 31ਵੇਂ ਸਥਾਨ 'ਤੇ ਹੈ, ਜੋ ਹਾਂਗਕਾਂਗ ਤੋਂ ਦੋ ਸਥਾਨ ਉੱਪਰ ਹੈ। ਮੈਲਬੌਰਨ ਆਸਟਰੇਲੀਆ ਦਾ ਚੋਟੀ ਦਾ ਹਵਾਈ ਅੱਡਾ 19ਵੇਂ ਸਥਾਨ 'ਤੇ ਰਿਹਾ, ਜੋ ਪਿਛਲੇ ਸਾਲ 26ਵੇਂ ਸਥਾਨ 'ਤੇ ਸੀ। ਲੰਡਨ ਦਾ ਹੀਥਰੋ ਹਵਾਈ ਅੱਡਾ 9 ਸਥਾਨ ਹੇਠਾਂ 22ਵੇਂ ਸਥਾਨ 'ਤੇ ਆ ਗਿਆ ਹੈ। 

ਦੁਨੀਆ ਦੇ ਚੋਟੀ ਦੇ-20 ਹਵਾਈ ਅੱਡੇ

1 ਸਿੰਗਾਪੁਰ ਚਾਂਗੀ
2 ਦੋਹਾ ਹਮਦ
3 ਟੋਕੀਓ ਹਨੇਡਾ
4 ਸੋਲ ਇੰਚੀਓਨ
5 ਪੈਰਿਸ ਚਾਰਲਸ ਡੀ ਗਾਲੇ
6 ਇਸਤਾਂਬੁਲ
7 ਮਿਊਨਿਖ
8 ਜ਼ਿਊਰਿਖ
9 ਟੋਕੀਓ ਨਾਰੀਤਾ
10 ਮੈਡ੍ਰਿਡ ਬੈਰਾਜਸ
11 ਵਿਏਨਾ
12 ਹੇਲਸਿੰਕੀ-ਵੰਤਾ
13 ਰੋਮ Fiumicino
14 ਕੋਪਨਹੇਗਨ
15 ਕੰਸਾਈ
16 ਸੈਂਟਰੇਇਰ ਨਾਗੋਆ
17 ਦੁਬਈ
18 ਸੀਐਟਲ-ਟੈਕੋਮਾ
19 ਮੈਲਬੌਰਨ
20 ਵੈਨਕੂਵਰ

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement