
24 ਮਾਰਚ ਨੂੰ ਸਵੇਰੇ 11ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਇਪਸ਼ਿਗ ਸੈਂਟਰ ਸ਼ਹਿਰ ਵਿੱਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨਸਜਾਇਆ ਜਾ ਰਿਹਾ
ਜਰਮਨੀ (ਸੰਦੀਪ ਸਿੰਘ ਖਾਲੜਾ ) ਸਿੱਖ ਕੌਮ ਦੀ ਵੱਖਰੀ ਪਛਾਣ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 557 ਜੋ ਕਿ ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ ਜਰਮਨੀ ਦੇ ਪ੍ਰਬੰਧਕਾਂ ਵੱਲੋ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਦੇ ਹੋਏ ਤਿਆਰ ਕੀਤਾ ਗਿਆ ਹੈ।
ਸਮੂਹ ਸਾਧ ਸੰਗਤ ਵੱਲੋਂ 16 ਮਾਰਚ ਨੂੰ ਹੋਏ ਹਫਤਾਵਾਰੀ ਗੁਰਮਤਿ ਸਮਾਗਮ ਵਿੱਚ ਰਿਲੀਜ਼ ਕੀਤਾ ਗਿਆ। ਸਮੂਹ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਸ. ਬਲਦੇਵ ਸਿੰਘ ਬਾਜਵਾ ਪ੍ਰਧਾਨ ਗੁ. ਪ੍ਰ. ਕਮੇਟੀ ਨੇ ਆਖਿਆ ਕਿ ਗੁਰਦੁਆਰਾ ਸਾਹਿਬ ਲਾਇਪਸ਼ਿਗ ਵਿੱਚ ਸਾਰੇ ਸਮਾਗਮ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਕਰਵਾਏ ਜਾਂਦੇ ਹਨ , ਓਹਨਾ ਕਿਹਾ ਕਿ ਜੋ ਮਹਾਨ ਨਗਰ ਕੀਰਤਨ 24 ਮਾਰਚ ਦਿਨ ਸੋਮਵਾਰ ਨੂੰ ਸਵੇਰੇ 11ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਇਪਸ਼ਿਗ ਸੈਂਟਰ ਸ਼ਹਿਰ ਵਿੱਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਇਆ ਜਾ ਰਿਹਾ ਹੈ।
ਉਸ ਸਬੰਧ ਵਿੱਚ 23 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਲਾਇਪਸ਼ਿਗ ਵਿਖੇ ਗੁਰਮਤਿ ਸਮਾਗਮ ਵਿੱਚ ਪੰਜਾਬ ਤੋ ਵਿਸ਼ੇਸ਼ ਤੌਰ ਆਏ ਹੋਏ ਪੰਥ ਪ੍ਰਸਿੱਧ ਇੰਟਰਨੈਸ਼ਨਲ ਢਾਡੀ ਭਾਈ ਹਰਜਿੰਦਰ ਸਿੰਘ ਪ੍ਰਵਾਨਾ ਦਾ ਜੱਥਾ ਸਾਧ ਸੰਗਤ ਨੂੰ ਗੁਰ ਇਤਿਹਾਸ ਸਰਵਣ ਕਰਵਾਏਗਾ ਅਤੇ ਨਗਰ ਕੀਰਤਨ ਵਿੱਚ ਜਿਥੇ ਢਾਡੀ ਜੱਥਾ, ਕਵੀਸ਼ਰ ਜੱਥਾ , ਕੀਰਤਨੀ ਜੱਥਾ ਸ਼ਬਦ ਕੀਰਤਨ ਕਰਨਗੇ ।ਉਥੇ ਇਸ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਬੱਚਿਆ ਵੱਲੋ ਜਰਮਨੀ ਭਾਸ਼ਾ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਸੋ ਆਪ ਜੀ ਨੂੰ ਬੇਨਤੀ ਹੈ ਆਓ ਇਸ ਮਹਾਨ ਨਗਰ ਕੀਰਤਨ ਸਮਾਗਮ ਸਾਮਲ ਹੋ ਕੇ ਗੁਰੂ ਸਾਹਿਬ ਦੀਆ ਬਖਸ਼ਿਸ਼ ਪ੍ਰਾਪਤ ਕਰੀਏ । ਨਿਊਜ਼ ਜਰਮਨੀ ਰਿਪੋਰਟ ਸੰਦੀਪ ਸਿੰਘ ਖਾਲੜਾ 17 ਮਾਰਚ 2025