
ਗੈਰਾਜ ਵਿਚ ਮਿਲੀ ਦਿਲਜਾਨ ਦੀ ਲਾਸ਼, ਪੁਲਿਸ ਵਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ
ਬਰੈਂਪਟਨ : ਚੰਗੇ ਭਵਿੱਖ ਲਈ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂਦੇ ਹਨ ਪਰ ਕਈ ਵਾਰ ਅਜਿਹਾ ਹੋ ਜਾਂਦਾ ਹੈ ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅਜਿਹਾ ਹੀ ਹੋਈਆਂ ਹੈ ਦਿਲਜਾਨ ਸਿੰਘ ਨਾਲ ਜੋ ਪੜ੍ਹਾਈ ਲਈ ਕੈਨੇਡਾ ਗਿਆ ਸੀ ਪਰ ਬੀਤੇ ਦਿਨੀ ਉਸ ਦੀ ਮੌਤ ਹੋ ਗਈ।
Death
ਜਾਣਕਾਰੀ ਅਨੁਸਾਰ ਉਹ ਹੈਨਸਨ ਕਾਲਜ (ਉੱਤਰੀ ਯਾਰਕ) ਦਾ ਵਿਦਿਆਰਥੀ ਸੀ ਅਤੇ ਕਰੀਬ 7 ਮਹੀਨੇ ਪਹਿਲਾਂ ਹੀ ਕੈਨੇਡਾ ਆਇਆ ਸੀ। ਇਹ ਘਟਨਾ ਵੀਰਵਾਰ ਦੀ ਦੱਸੀ ਜਾ ਰਹੀ ਹੈ ਜਦੋਂ ਕਰੀਬ ਡੇਢ ਵਜੇ ਦਿਲਜਾਨ ਸਿੰਘ ਦੀ ਲਾਸ਼ ਇੱਕ ਗੈਰਾਜ ਵਿਚ ਪਈ ਮਿਲੀ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਦਿਲਜਾਨ ਦੀ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।