Pakistan News: ਭਾਰਤੀ ਪਤਨੀ ’ਤੇ ਤਸ਼ੱਦਦ ਕਰਨ ਦੇ ਦੋਸ਼ ’ਚ ਲਹਿੰਦੇ ਪੰਜਾਬ ਦੀ ਪੁਲਿਸ ਨੇ ਵਿਅਕਤੀ ਵਿਰੁਧ ਮਾਮਲਾ ਦਰਜ ਕੀਤਾ
Published : Apr 17, 2024, 9:22 pm IST
Updated : Apr 17, 2024, 9:36 pm IST
SHARE ARTICLE
Indian Woman's Struggle For Custody Of Her Children From Pakistani Husband
Indian Woman's Struggle For Custody Of Her Children From Pakistani Husband

ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ

Pakistan News: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਿਸ ਨੇ ਲਾਹੌਰ ’ਚ ਅਪਣੀ ਭਾਰਤੀ ਪਤਨੀ ਨੂੰ ਤਸੀਹੇ ਦੇਣ ਦੇ ਦੋਸ਼ ’ਚ ਇਕ ਵਿਅਕਤੀ ਵਿਰੁਧ ਮਾਮਲਾ ਦਰਜ ਕੀਤਾ ਹੈ। ਫੈਕਟਰੀ ਏਰੀਆ ਥਾਣੇ ਸ਼ੇਖੂਪੁਰਾ ਰੋਡ ਲਾਹੌਰ ਦੇ ਪੁਲਿਸ ਅਧਿਕਾਰੀ ਮੁਹੰਮਦ ਅੱਬਾਸ ਨੇ ਦਸਿਆ, ‘‘ਅਸੀਂ ਮਿਰਜ਼ਾ ਯੂਸਫ ਇਲਾਹੀ ਵਿਰੁਧ ਉਸ ਦੀ ਭਾਰਤੀ ਪਤਨੀ ਫਰਜ਼ਾਨਾ ਬੇਗਮ ਦੀ ਸ਼ਿਕਾਇਤ ’ਤੇ ਉਸ ਨੂੰ ਕਥਿਤ ਤੌਰ ’ਤੇ ਤਸੀਹੇ ਦੇਣ, ਉਸ ਦਾ ਪਾਸਪੋਰਟ ਜ਼ਬਤ ਕਰਨ, ਧਮਕੀਆਂ ਦੇਣ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਕੈਦ ਕਰਨ ਦੇ ਦੋਸ਼ ’ਚ ਐਫ.ਆਈ.ਆਰ. ਦਰਜ ਕੀਤੀ ਹੈ।’’

ਉਨ੍ਹਾਂ ਕਿਹਾ ਕਿ ਸ਼ੱਕੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੀ.ਟੀ.ਆਈ. ਨਾਲ ਫੋਨ ’ਤੇ ਗੱਲ ਕਰਦਿਆਂ ਫਰਜ਼ਾਨਾ ਬੇਗਮ ਨੇ ਪਾਕਿਸਤਾਨ ’ਚ ਆਪਬੀਤੀ ਬਾਰੇ ਦਸਿਆ। ਚੀਤਾ ਕੈਂਪ ਮੁੰਬਈ ਦੀ ਰਹਿਣ ਵਾਲੀ ਫਰਜ਼ਾਨਾ 2006 ’ਚ ਇਕ ਸੈਲੂਨ ’ਚ ਨੌਕਰੀ ਲਈ ਸੰਯੁਕਤ ਅਰਬ ਅਮੀਰਾਤ ਦੇ ਅਬੂ ਧਾਬੀ ਚਲੀ ਗਈ ਸੀ। ਉਹ ਹਰ ਮਹੀਨੇ 5,000 ਦਿਰਹਮ ਕਮਾ ਰਹੀ ਸੀ। ਸਾਲ 2015 ’ਚ ਉਸ ਦੀ ਮੁਲਾਕਾਤ ਮਿਰਜ਼ਾ ਯੂਸਫ ਇਲਾਹੀ ਨਾਲ ਹੋਈ ਸੀ। ਉਸੇ ਸਾਲ, ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਫਰਜ਼ਾਨਾ ਅਤੇ ਇਲਾਹੀ ਦੋਵੇਂ ਤਲਾਕਸ਼ੁਦਾ ਸਨ। ਫਰਜ਼ਾਨਾ ਦੇ ਪਹਿਲੇ ਵਿਆਹ ਤੋਂ ਇਕ ਪੁੱਤਰ ਅਤੇ ਇਕ ਧੀ ਸੀ ਜਦਕਿ ਇਲਾਹੀ ਦੀਆਂ ਪਹਿਲੀਆਂ ਦੋ ਪਤਨੀਆਂ ਤੋਂ ਛੇ ਬੱਚੇ ਸਨ ਅਤੇ ਇਹ ਉਸ ਦਾ ਚੌਥਾ ਵਿਆਹ ਸੀ।

ਅਪਣੇ ਵਿਆਹ ਦੇ ਪਹਿਲੇ ਤਿੰਨ ਸਾਲਾਂ ਲਈ, ਉਹ ਯੂ.ਏ.ਈ. ’ਚ ਰਹੇ ਅਤੇ ਉਨ੍ਹਾਂ ਦੇ ਦੋ ਬੱਚੇ ਸਨ। ਸਾਲ 2018 ਦੇ ਅਖੀਰ ’ਚ ਇਹ ਜੋੜਾ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਚਲਾ ਗਿਆ ਸੀ। ਫਰਜ਼ਾਨਾ ਨੇ ਕਿਹਾ, ‘‘ਸਾਡੇ ਝਗੜੇ ਉਦੋਂ ਸ਼ੁਰੂ ਹੋਏ ਜਦੋਂ ਮੇਰੇ ਪਤੀ ਨੇ ਰਹਿਮਾਨ ਗਾਰਡਨ ਲਾਹੌਰ ’ਚ ਮੇਰੇ ਬੱਚਿਆਂ ਦੇ ਨਾਮ ’ਤੇ ਇਕ ਵੱਡਾ ਮਕਾਨ ਅਤੇ ਇਕ ਵਪਾਰਕ ਪਲਾਜ਼ਾ ਖਰੀਦਿਆ ਕਿਉਂਕਿ ਉਸ ਦੀ ਪਹਿਲੀ ਪਤਨੀ ਦੀਆਂ ਧੀਆਂ ਇਸ ਦੇ ਵਿਰੁਧ ਸਨ।’’

ਉਸ ਨੇ ਕਿਹਾ, ‘‘ਇਲਾਹੀ ਨੇ ਸਥਾਨਕ ਪੁਲਿਸ ਨੂੰ ਇਹ ਵੀ ਦਸਿਆ ਕਿ ਮੈਂ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੀ ਸੀ। ਉਸ ਤੋਂ ਬਾਅਦ, ਕੁੱਝ ਪੁਲਿਸ ਵਾਲੇ ਦੋ ਹੋਰ ਲੋਕਾਂ ਨਾਲ ਮੇਰੇ ਘਰ ਆਏ ਅਤੇ ਮੈਨੂੰ ਵਾਪਸ ਭੇਜਣ ਲਈ ਜ਼ਬਰਦਸਤੀ ਵਾਹਗਾ ਬਾਰਡਰ ਲੈ ਗਏ। ਮੈਂ ਵਿਰੋਧ ਕੀਤਾ ਅਤੇ ਵਾਹਗਾ ਵਿਖੇ ਅਧਿਕਾਰੀਆਂ ਨੂੰ ਦਸਿਆ ਕਿ ਮੇਰੇ ਦੋ ਬੱਚੇ ਉੱਥੇ ਹਨ ਅਤੇ ਮੇਰਾ ਪਤੀ ਮੇਰੇ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਉੱਥੇ ਕੁੱਝ ਸੀਨੀਅਰ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਮੈਨੂੰ ਘਰ ਜਾਣ ਦੀ ਇਜਾਜ਼ਤ ਦਿਤੀ ਗਈ।’’

ਉਸ ਨੇ ਦੋਸ਼ ਲਾਇਆ ਕਿ ਪਿਛਲੇ ਹਫਤੇ ਇਲਾਹੀ ਨੇ ਉਸ ਨੂੰ ਬੇਰਹਿਮੀ ਨਾਲ ਕੁੱਟਮਾਰ ਕੀਤੀ, ਪਾਸਪੋਰਟ ਜ਼ਬਤ ਕਰ ਲਿਆ ਅਤੇ ਭਾਰਤ ਵਾਪਸ ਜਾਣ ਲਈ ਕਿਹਾ। ਉਸ ਨੇ ਕਿਹਾ ਕਿ ਉਹ ਅਪਣੇ ਬੱਚਿਆਂ ਤੋਂ ਬਿਨਾਂ ਭਾਰਤ ਵਾਪਸ ਨਹੀਂ ਜਾਵੇਗੀ। ਉਸ ਨੇ ਕਿਹਾ, ‘‘ਮੈਂ ਪਾਕਿਸਤਾਨ ਸਰਕਾਰ ਅਤੇ ਭਾਰਤੀ ਦੂਤਘਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਸ ਦਾ ਨੋਟਿਸ ਲੈਣ ਅਤੇ ਇਲਾਹੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਤੋਂ ਮੇਰਾ ਪਾਸਪੋਰਟ ਬਰਾਮਦ ਕਰਨ।’’

(For more Punjabi news apart from Indian Woman's Struggle For Custody Of Her Children From Pakistani Husband, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement