ਨੀਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਆਮ ਸ਼ਹਿਰੀ ਵਾਂਗ ਕਾਫ਼ੀ ਪੀਣ ਗਈ ਪਰ ਥਾਂ ਨਾ ਮਿਲੀ ਤਾਂ ਬਾਹਰ ਆ ਗਈ
Published : May 17, 2020, 4:14 am IST
Updated : May 17, 2020, 4:14 am IST
SHARE ARTICLE
File photo
File photo

ਜਦੋਂ ਗੱਲ ਨਿਯਮਾਂ ਦੇ ਲਾਗੂ ਕਰਨ ਦੀ ਹੋਵੇ ਜਾਂ ਫਿਰ ਉਨ੍ਹਾਂ ਦਾ ਪਾਲਣ ਕਰਨ ਦੀ ਤਾਂ ਲੋਕ ਅਤੇ ਨੇਤਾ ਇਕ

ਔਕਲੈਂਡ 16  ਮਈ (ਹਰਜਿੰਦਰ ਸਿੰਘ ਬਸਿਆਲਾ): ਜਦੋਂ ਗੱਲ ਨਿਯਮਾਂ ਦੇ ਲਾਗੂ ਕਰਨ ਦੀ ਹੋਵੇ ਜਾਂ ਫਿਰ ਉਨ੍ਹਾਂ ਦਾ ਪਾਲਣ ਕਰਨ ਦੀ ਤਾਂ ਲੋਕ ਅਤੇ ਨੇਤਾ ਇਕ ਬਰਾਬਰ ਹੋਣੇ ਚਾਹੀਦੇ ਹਨ, ਪਰ ਇੰਝ ਬਹੁਤ ਸਾਰੇ ਮੁਲਕਾਂ ਵਿਚ ਹੁੰਦਾ ਨਹੀਂ। ਇਸ ਦੇ ਉਲਟ ਕਈ ਵਿਕਸਤ ਦੇਸ਼ ਅਜਿਹੀ ਉਦਾਹਰਣ ਸੈਟ ਕਰ ਦਿੰਦੇ ਹਨ ਕਿ ਲੋਕ ਅਜਿਹੇ ਨੇਤਾਵਾਂ ਨੂੰ ਆਮ ਦੁਕਾਨਦਾਰ ਵੀ ਨਿਯਮਾਂ ਦਾ ਪਾਠ ਪੜ੍ਹਾ ਦਿੰਦਾ ਹੈ। ਅੱਜ ਨਿਊਜ਼ੀਲੈਂਡ ਦੇ ਵਿਚ ਅਜਿਹੀ ਘਟਨਾ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਨਾਲ ਹੋਈ। ਉਹ ਸਵੇਰੇ ਦੇਸ਼ ਦੀ ਰਾਜਧਾਨੀ ਵਿਖੇ ਇਕ ਕੌਫ਼ੀ ਸ਼ਾਪ ਉਤੇ ਅਪਣੇ ਪਤੀ ਨਾਲ ਕੌਫ਼ੀ ਦਾ ਕੱਪ ਲੈਣ ਚਲੇ ਗਈ। ਸ਼ਾਪ ਦੇ ਅੰਦਰ ਕਰੋਨਾ ਵਾਇਰਸ ਦੇ ਚਲਦਿਆਂ ਲੈਵਲ-2 ਦੇ ਨਿਯਮ ਲਾਗੂ ਸਨ ਅਤੇ 10 ਤੋਂ ਜਿਆਦਾ ਵਿਅਕਤੀਆਂ ਦੇ ਇਕੱਠ ਤੋਂ ਵੱਧ ਦੀ ਮਨਾਹੀ ਸੀ।

File photoFile photo

ਜਦੋਂ ਇਹ ਕੌਫ਼ੀ ਲੈਣ ਪਹੁੰਚੇ ਤਾਂ ਹਾਜ਼ਿਰ ਸਟਾਫ਼ ਨੇ ਕਿਹਾ ਕਿ ਅਜੇ ਤੁਸੀਂ ਕੌਫ਼ੀ ਸ਼ਾਪ ਦੇ ਅੰਦਰ ਨਹੀਂ ਆ ਸਕਦੇ ਕਿਉਂਕਿ 10 ਤੋਂ ਵੱਧ ਵਿਅਕਤੀ ਇਕ ਦੁਕਾਨ ਅੰਦਰ ਇਕੱਠੇ ਕਰਨ ਦੀ ਮਨਾਹੀ ਹੈ। ਸਮਾਜਿਕ ਫ਼ਾਸਲੇ ਦਾ ਧਿਆਨ ਰਖਦਿਆਂ ਇਹ ਨਿਯਮ ਹਰ ਥਾਂ ਲਾਗੂ ਕਰਨ ਵਿਚ ਦੁਕਾਨਦਾਰਾਂ ਨੇ ਪੂਰਾ ਯੋਗਦਾਨ ਪਾਇਆ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਤੇ ਉਸ ਦੇ ਪਤੀ ਨੇ ਨਿਯਮਾਂ ਦਾ ਪਾਲਣ ਕਰਦਿਆਂ ਉਥੇ ਕੁੱਝ ਸਮਾਂ ਉਡੀਕ ਕੀਤੀ ਤੇ ਉਥੋਂ ਚਲੇ ਗਏ। ਐਨੇ ਨੂੰ ਦੋ ਗਾਹਕਾਂ ਦੇ ਜਾਣ ਬਾਅਦ ਕੌਫ਼ੀ ਸ਼ਾਪ ਦੇ ਵਿਚ ਥਾਂ ਵਿਹਲੀ ਹੋਈ ਤਾਂ ਸਟਾਫ਼ ਨੇ ਮਗਰ ਜਾ ਕੇ ਕਿਹਾ ਕਿ ਆ ਜਾਉ ਜਗ੍ਹਾ ਖ਼ਾਲੀ ਹੋ ਗਈ ਹੈ।

ਕਿਸੇ ਨੇ ਇਸ ਗੱਲ ਨੂੰ ਟਵਿਟਰ ਉਤੇ ਪਾ ਦਿਤਾ ਤਾਂ ਪ੍ਰਧਾਨ ਮੰਤਰੀ ਦੇ ਪਤੀ ਨੇ ਅਸਿੱਧੇ ਰੂਪ ਵਿਚ ਅਪਣੀ ਹੀ ਜ਼ਿੰਮੇਵਾਰੀ ਸਮਝਦਿਆਂ ਕਿਹਾ ਕਿ ਅਸੀਂ ਹੀ ਕੌਫ਼ੀ ਵਾਸਤੇ ਕੋਈ ਆਗਾਊਂ ਪ੍ਰਬੰਧ ਜਾਂ ਬੁਕਿੰਗ ਨਹੀਂ ਕੀਤੀ ਸੀ। ਪ੍ਰਧਾਨ ਮੰਤਰੀ ਨੇ ਲਗਭਗ ਅੱਧਾ ਘੰਟਾ ਕੌਫ਼ੀ ਸ਼ਾਪ ਵਿਚ ਗੁਜ਼ਾਰਿਆ ਅਤੇ ਇਕ ਆਮ ਗਾਹਕ ਵਜੋਂ ਪੇਸ਼ ਹੋਈ। ਕੌਫ਼ੀ ਸ਼ਾਪ ਦਾ ਸਟਾਫ਼ ਵੀ ਇਸ ਮੌਕੇ ਕਿਸੇ ਦਬਾਅ ਅਧੀਨ ਨਹੀਂ ਆਇਆ ਇਕ ਗਾਹਕ ਵਾਂਗ ਸਰਵ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement