
ਸਪੇਸ ਵਿਚ, ਇਹ ਬੀਜ ਬ੍ਰਹਿਮੰਡੀ ਰੇਡੀਏਸ਼ਨ ਅਤੇ ਜ਼ੀਰੋ ਗਰੈਵਿਟੀ ਦੇ ਸੰਪਰਕ ਵਿਚ ਸਨ। ਫਿਰ ਉਨ੍ਹਾਂ ਨੂੰ ਧਰਤੀ ਉਤੇ ਵਾਪਸ ਲਿਆਇਆ ਗਿਆ।
ਬੀਜਿੰਗ : ਚੀਨ ਨਵੇਂ ਰਿਕਾਰਡ ਬਣਾਉਣ ਲਈ ਪੂਰੀ ਦੁਨੀਆ ਵਿਚ ਮਸ਼ਹੂਰ ਹੈ। ਚੀਨ ਨੇ ਪੁਲਾੜ ਵਿਚ ਝੋਨਾ ਪੈਦਾ ਕਰਨ ਦਾ ਦਾਅਵਾ ਕੀਤਾ ਹੈ। ਚੀਨ ਨੇ ਪੁਲਾੜ ਵਿਚ ਵਧੇ ਝੋਨੇ ਨੂੰ ਸਪੇਸ ਰਾਈਸ ਦਾ ਨਾਮ ਦਿਤਾ ਹੈ। ਚੀਨ ਬੀਜ ਦੇ ਰੂਪ ਵਿਚ ਧਰਤੀ ਉੱਤੇ ਅਪਣੀ ਪਹਿਲੀ ਫ਼ਸਲ ਲੈ ਕੇ ਆਇਆ ਹੈ। ਇਸ ਦੇ ਨਾਲ ਹੀ ਚੀਨੀ ਸੋਸ਼ਲ ਮੀਡੀਆ ਉਪਭੋਗਤਾ ਪੁਲਾੜ ਚੌਲਾਂ ਨੂੰ ਸਵਰਗ ਦੇ ਚੌਲ ਵੀ ਕਹਿ ਰਹੇ ਹਨ। ਚੀਨ ਨੇ ਵੀ ਚੰਦਰਮਾ ’ਤੇ ਇਕ ਖੋਜ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ - ਕਿਸਾਨਾਂ ਦੇ ਹੱਕ ਵਿੱਚ ਇੱਕਜੁਟਤਾ ਲਈ ਭਗਵੰਤ ਮਾਨ ਨੇ ਸੰਸਦ ਮੈਂਬਰਾਂ ਨੂੰ ਲਿੱਖੀ ਚਿੱਠੀ
ਰਿਪਬਿਲਕ ਵਰਲਡ ਡਾਟ ਕਾਮ ਦੀ ਖ਼ਬਰ ਦੇ ਅਨੁਸਾਰ, ਚੀਨ ਨੇ ਪਿਛਲੇ ਸਾਲ ਨਵੰਬਰ ਵਿਚ ਅਪਣੇ ਚੰਦਰਯਾਨ ਦੇ ਨਾਲ ਝੋਨੇ ਦੇ ਬੀਜ ਵੀ ਪੁਲਾੜ ਵਿਚ ਭੇਜੇ ਸਨ। ਹੁਣ ਪੁਲਾੜ ਯਾਨ ਰਾਹੀਂ ਝੋਨੇ ਦੇ 1500 ਬੀਜ ਧਰਤੀ ’ਤੇ ਆ ਗਏ ਹਨ। ਉਨ੍ਹਾਂ ਦਾ ਭਾਰ 40 ਗ੍ਰਾਮ ਹੈ। ਇਨ੍ਹਾਂ ਦੀ ਬਿਜਾਈ ਦੱਖਣੀ ਚੀਨ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਵਿਚ ਕੀਤੀ ਜਾਵੇਗੀ।
ਸਪੇਸ ਵਿਚ, ਇਹ ਬੀਜ ਬ੍ਰਹਿਮੰਡੀ ਰੇਡੀਏਸ਼ਨ ਅਤੇ ਜ਼ੀਰੋ ਗਰੈਵਿਟੀ ਦੇ ਸੰਪਰਕ ਵਿਚ ਸਨ। ਫਿਰ ਉਨ੍ਹਾਂ ਨੂੰ ਧਰਤੀ ਉਤੇ ਵਾਪਸ ਲਿਆਇਆ ਗਿਆ। ਇਨ੍ਹਾਂ ਬੀਜਾਂ ਦੀ ਲੰਬਾਈ ਹੁਣ ਲਗਭਗ 1 ਸੈਂਟੀਮੀਟਰ ਹੈ। ਗੁਆਂਗਡੋਂਗ ਵਿਚ ਦੱਖਣੀ ਚੀਨ ਖੇਤੀਬਾੜੀ ਯੂਨੀਵਰਸਿਟੀ ਦੇ ਪੁਲਾੜ ਪ੍ਰਜਣਨ ਖੋਜ ਕੇਂਦਰ ਦੇ ਡਿਪਟੀ ਡਾਇਰੈਕਟਰ ਗੁਓ ਤਾਓ ਦੇ ਅਨੁਸਾਰ, ਵਧੀਆ ਬੀਜ ਪ੍ਰਯੋਗਸ਼ਾਲਾਵਾਂ ਵਿਚ ਤਿਆਰ ਕੀਤੇ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਖੇਤਾਂ ਵਿਚ ਲਾਇਆ ਜਾਵੇਗਾ। ਸਪੇਸ ਵਿਚ, ਇਹ ਬੀਜ ਬ੍ਰਹਿਮੰਡੀ ਰੇਡੀਏਸ਼ਨ ਅਤੇ ਜ਼ੀਰੋ ਗਰੈਵਿਟੀ ਦੇ ਸੰਪਰਕ ਵਿਚ ਸਨ।
ਫਿਰ ਉਨ੍ਹਾਂ ਨੂੰ ਧਰਤੀ ਉਤੇ ਵਾਪਸ ਲਿਆਇਆ ਗਿਆ। ਇਨ੍ਹਾਂ ਬੀਜਾਂ ਦੀ ਲੰਬਾਈ ਹੁਣ ਲਗਭਗ 1 ਸੈਂਟੀਮੀਟਰ ਹੈ। ਗੁਆਂਗਡੋਂਗ ਵਿਚ ਦੱਖਣੀ ਚੀਨ ਖੇਤੀਬਾੜੀ ਯੂਨੀਵਰਸਿਟੀ ਦੇ ਪੁਲਾੜ ਪ੍ਰਜਨਨ ਖੋਜ ਕੇਂਦਰ ਦੇ ਡਿਪਟੀ ਡਾਇਰੈਕਟਰ ਗੁਓ ਤਾਓ ਦੇ ਅਨੁਸਾਰ, ਵਧੀਆ ਬੀਜ ਪ੍ਰਯੋਗਸ਼ਾਲਾਵਾਂ ਵਿਚ ਤਿਆਰ ਕੀਤੇ ਜਾਣਗੇ।
ਇਸ ਤੋਂ ਬਾਅਦ ਉਨ੍ਹਾਂ ਨੂੰ ਖੇਤਾਂ ਵਿਚ ਲਾਇਆ ਜਾਵੇਗਾ।
ਕੁਝ ਸਮੇਂ ਲਈ ਪੁਲਾੜ ਦੇ ਵਾਤਾਵਰਣ ਵਿਚ ਰਹਿਣ ਤੋਂ ਬਾਅਦ, ਬੀਜ ਵਿਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਹਨ। ਉਨ੍ਹਾਂ ਨੂੰ ਜ਼ਮੀਨ ਉਤੇ ਬੀਜਣ ਨਾਲ ਵਧੇਰੇ ਝਾੜ ਮਿਲਦਾ ਹੈ। ਅਜਿਹੇ ਪ੍ਰਯੋਗ ਕੇਵਲ ਝੋਨੇ ਦੇ ਨਾਲ ਹੀ ਨਹੀਂ ਬਲਕਿ ਹੋਰ ਫ਼ਸਲਾਂ ਨਾਲ ਵੀ ਕੀਤੇ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਚੀਨ 1987 ਤੋਂ ਚੌਲਾਂ ਅਤੇ ਹੋਰ ਫਸਲਾਂ ਦੇ ਬੀਜਾਂ ਨੂੰ ਪੁਲਾੜ ਵਿਚ ਲੈ ਜਾ ਰਿਹਾ ਹੈ।
ਬਲੂਮਬਰਗ ਦੀ ਇਕ ਰਿਪੋਰਟ ਦੇ ਅਨੁਸਾਰ, ਚੀਨ ਹੁਣ ਤਕ 200 ਤੋਂ ਵੱਧ ਫ਼ਸਲਾਂ ਨਾਲ ਅਜਿਹੇ ਪ੍ਰਯੋਗ ਕਰ ਚੁੱਕਾ ਹੈ। ਇਹ ਫ਼ਸਲਾਂ ਕਪਾਹ ਤੋਂ ਲੈ ਕੇ ਟਮਾਟਰ ਤਕ ਦੀਆਂ ਹਨ। ਚੀਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਾਲ 2018 ਵਿਚ, ਸਪੇਸ ਤੋਂ ਆਏ ਬੀਜਾਂ ਦੀ ਵਰਤੋਂ ਚੀਨ ਵਿਚ 2.4 ਮਿਲੀਅਨ ਹੈਕਟੇਅਰ ਤੋਂ ਵੱਧ ਵਿਚ ਕਾਸ਼ਤ ਲਈ ਕੀਤੀ ਗਈ ਸੀ।