
ਟਰੂਡੋ ਨੇ ਕੈਨੇਡਾ ਦ ਸੂਬਿਆਂ ਵਿਚ ਨੇਤਾਵਾਂ ਨਾਲ ਗੱਲ ਕੀਤੀ, ਜਿਸ ਮਗਰੋਂ ਉਨ੍ਹਾਂ ਦੇ ਦਫ਼ਤਰ ਨੇ ਗੱਲਬਾਤ ਦਾ ਵੇਰਵਾ ਜਾਰੀ ਕੀਤਾ।
ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡਾ ਐਂਟੀ ਕੋਵਿਡ-19 ਟੀਕੇ ਦੀਆਂ ਸਾਰੀਆਂ ਖ਼ੁਰਾਕਾਂ ਲੈ ਚੁੱਕੇ ਅਮਰੀਕੀ ਨਾਗਰਿਕਾਂ ਨੂੰ ਅਗੱਸਤ ਦੇ ਅੱਧ ਤੋਂ ਗ਼ੈਰ ਜ਼ਰੂਰੀ ਯਾਤਰਾ ਲਈ ਦੇਸ਼ ਆਉਣ ਦੀ ਇਜਾਜ਼ਤ ਦੇ ਸਕਦਾ ਹੈ।
Canada Government Justin Trudeau
ਇਸ ਦੇ ਨਾਲ ਹੀ ਸਤੰਬਰ ਦੀ ਸ਼ੁਰੂਆਤ ਤੋਂ ਕੈਨੇਡਾ ਟੀਕੇ ਦੀ ਪੂਰੀ ਖ਼ੁਰਾਕ ਲੈ ਚੁੱਕੇ ਸਾਰੇ ਦੇਸ਼ਾਂ ਤੋਂ ਯਾਤਰੀਆਂ ਨੂੰ ਦੇਸ਼ ਆਉਣ ਦੀ ਇਜਾਜ਼ਤ ਦੇਣ ਦੀ ਸਥਿਤੀ ਵਿਚ ਹੋਵੇਗਾ। ਟਰੂਡੋ ਨੇ ਕੈਨੇਡਾ ਦੇ ਸੂਬਿਆਂ ਵਿਚ ਨੇਤਾਵਾਂ ਨਾਲ ਗੱਲ ਕੀਤੀ, ਜਿਸ ਮਗਰੋਂ ਉਨ੍ਹਾਂ ਦੇ ਦਫ਼ਤਰ ਨੇ ਗੱਲਬਾਤ ਦਾ ਵੇਰਵਾ ਜਾਰੀ ਕੀਤਾ।
Justin TrudeauCanada Government Justin Trudeau
ਉਨ੍ਹਾਂ ਨੇ ਕਿਹਾ ਕਿ ਜੇਕਰ ਕੈਨੇਡਾ ਵਿਚ ਟੀਕਾਕਰਨ ਦਰ ਦੀ ਮੌਜੂਦਾ ਸਥਿਤੀ ਬਰਕਰਾਰ ਰਹੀ ਅਤੇ ਜਨਤਕ ਸਿਹਤ ਦੀ ਸਥਿਤੀ ਬਿਹਤਰ ਰਹੀ ਤਾਂ ਸਰਹੱਦਾਂ ਖੋਲ੍ਹੀਆਂ ਜਾ ਸਕਦੀਆਂ ਹਨ। ਟਰੂਡੋ ਨੇ ਕਿਹਾ,‘‘ਕੈਨੇਡਾ ਸਤੰਬਰ ਦੀ ਸ਼ੁਰੂਆਤ ਤੋਂ ਟੀਕੇ ਦੀਆਂ ਪੂਰੀਆਂ ਖ਼ੁਰਾਕਾਂ ਲੈ ਚੁਕੇ ਸਾਰੇ ਦੇਸ਼ਾਂ ਤੋਂ ਯਾਤਰੀਆਂ ਨੂੰ ਦੇਸ਼ ਆਉਣ ਦੀ ਇਜਾਜ਼ਤ ਦੇਣ ਦੀ ਸਥਿਤੀ ਵਿਚ ਹੋਵੇਗਾ।