
15 ਅੱਗ ਬੁਝਾਊ ਗੱਡੀਆਂ ਅਤੇ 100 ਦੇ ਕਰੀਬ ਅੱਗ ਬੁਝਾਊ ਕਾਮਿਆਂ ਨੇ ਚਾਰ ਘੰਟੇ ਜੱਦੋਜਹਿਦ ਕੀਤੀ।
ਸਾਊਥਾਲ: ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਾਊਥਾਲ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਗੁਰਦੁਆਰਾ ਸਾਹਿਬ ਵਿਖੇ ਵੀਰਵਾਰ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ। ਅੱਗ ਇੰਨੀ ਭਿਆਨਕ ਸੀ ਕਿ ਇਸ ਨੂੰ ਬੁਝਾਉਣ ਲਈ ਤਕਰੀਬਨ 15 ਅੱਗ ਬੁਝਾਊ ਗੱਡੀਆਂ ਅਤੇ 100 ਦੇ ਕਰੀਬ ਅੱਗ ਬੁਝਾਊ ਕਾਮਿਆਂ ਨੇ ਚਾਰ ਘੰਟੇ ਜੱਦੋਜਹਿਦ ਕੀਤੀ।
Terrible fire at Gurdwara Sahib in England,
ਸਾਊਥਾਲ, ਹੇਜ਼, ਹਿਲਿੰਗਡਨ ਅਤੇ ਹੇਸਟਨ ਫਾਇਰ ਸਟੇਸ਼ਨਾਂ ਤੋਂ ਅੱਗ ਬੁਝਾਊ ਗੱਡੀਆਂ ਨੂੰ ਦੁਪਹਿਰ 12.30 ਵਜੇ ਕਲਿਫਟਨ ਰੋਡ ਸਥਿਤ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਅੱਗ ਬੁਝਾਉਣ ਲਈ ਬੁਲਾਇਆ ਗਿਆ। ਅੱਗ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਪਹਿਲੀ ਛੱਤ ਅਤੇ ਅੱਧੇ ਹਿੱਸੇ ਨੂੰ ਨੁਕਸਾਨ ਪਹੁੰਚਿਆ। ਲੰਡਨ ਫਾਇਰ ਬ੍ਰਿਗੇਡ ਨੇ ਕਿਹਾ ਕਿ ਜ਼ਮੀਨੀ ਮੰਜ਼ਲ ਦਾ ਇਕ ਹਿੱਸਾ ਵੀ ਨੁਕਸਾਨਿਆ ਗਿਆ।
Terrible fire at Gurdwara Sahib in England,
ਅੱਗ ਲੱਗਣ ਦੇ ਅਸਲ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ, ਹਾਲਾਂਕਿ ਇਹ ਅੱਗ ਕਿਸੇ ਇਲੈਕਟ੍ਰਿਕ ਨੁਕਸ ਕਾਰਨ ਲੱਗੀ ਹੋਣ ਦਾ ਖਦਸ਼ਾ ਹੈ। ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਤੇ ਸਾਰੇ ਗੁਟਕਾ ਸਾਹਿਬ ਕਿਸੇ ਨੁਕਸਾਨ ਤੋਂ ਪਹਿਲਾਂ ਗੁਰਦੁਆਰੇ ਵਿਚੋਂ ਬਾਹਰ ਕੱਢ ਲਏ ਗਏ ਸਨ। ਉਹਨਾਂ ਕਿਹਾ ਇਮਾਰਤ ਸੜ ਗਈ ਹੈ।
Terrible fire at Gurdwara Sahib in England,
ਇਸ ਦਾ ਕਾਰਨ ਸੰਭਾਵਤ ਤੌਰ 'ਤੇ ਇਲੈਕਟ੍ਰਿਕ ਨੁਕਸ ਹੋ ਸਕਦਾ , ਪਰ ਕਿਸੇ ਵੀ ਚੀਜ਼ ਦੀ ਪੁਸ਼ਟੀ ਨਹੀਂ ਹੋਈ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਧਾਰਮਿਕ ਗ੍ਰੰਥਾਂ ਅਤੇ ਕੀਮਤੀ ਚੀਜ਼ਾਂ ਬਚਾ ਲਿਆ ਗਿਆ।