
ਰਾਹਤ ਅਤੇ ਬਚਾਅ ਟੀਮਾਂ ਲੋਕਾਂ ਨੂੰ ਬਚਾਉਣ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ।
ਅਮਰੀਕਾ ਦੇ ਪੂਰਬੀ ਪੈਨਸਿਲਵੇਨੀਆ ਵਿਚ ਹੜ੍ਹ ਅਤੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਅਚਾਨਕ ਆਏ ਹੜ੍ਹ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। 16 ਜੁਲਾਈ ਦੀ ਦੁਪਹਿਰ ਤੋਂ ਇਕੋ ਪਰਿਵਾਰ ਦੇ ਦੋ ਛੋਟੇ ਬੱਚੇ, ਇਕ 2 ਸਾਲ ਦੀ ਲੜਕੀ ਅਤੇ ਇਕ 9 ਮਹੀਨੇ ਦਾ ਲੜਕਾ ਲਾਪਤਾ ਹਨ।
ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਹੜ੍ਹ ਨਾਲ ਹੋਈ ਤਬਾਹੀ ਨੂੰ ਵੇਖ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਮੌਤ
ਅਪਰ ਮੇਕਫੀਲਡ ਟਾਊਨਸ਼ਿਪ ਪੁਲਿਸ ਡਿਪਾਰਟਮੈਂਟ ਨੇ ਫੇਸਬੁੱਕ 'ਤੇ ਕਿਹਾ ਕਿ "ਅਚਾਨਕ ਆਏ ਹੜ੍ਹ ਨੇ ਬਹੁਤ ਸਾਰੇ ਵਾਹਨ ਚਾਲਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਬਹੁਤ ਸਾਰੇ ਚਾਲਕ ਫਸੇ ਹੋਏ ਹਨ।" ਇਹ ਸ਼ਹਿਰ ਫਿਲਾਡੇਲਫੀਆ ਤੋਂ ਲਗਭਗ 56 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਹੈ।
ਇਹ ਵੀ ਪੜ੍ਹੋ: ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਸਥਾਨਕ ਪੁਲਿਸ ਵਿਭਾਗ ਨੇ ਕਿਹਾ ਕਿ ਇਹ ਇਲਾਕਾ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਟਾਊਨਸ਼ਿਪ ਦੇ ਕਈ ਇਲਾਕਿਆਂ ਵਿਚ ਹੜ੍ਹ ਆ ਗਿਆ ਹੈ। ਵਿਭਾਗ ਨੇ ਕਿਹਾ ਕਿ ''ਰਾਹਤ ਅਤੇ ਬਚਾਅ ਟੀਮਾਂ ਲੋਕਾਂ ਨੂੰ ਬਚਾਉਣ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ।'' ਵਿਭਾਗ ਨੇ ਐਤਵਾਰ ਸਵੇਰੇ ਐਲਾਨ ਕੀਤਾ ਕਿ ਹੜ੍ਹ ਵਿਚ ਰੁੜੇ ਤਿੰਨ ਲੋਕ ਮ੍ਰਿਤਕ ਪਾਏ ਗਏ।