US ਤੋਂ AI Chip ਦੇ ਨਿਰਯਾਤ 'ਤੇ ਪਾਬੰਦੀਆਂ ਨੂੰ ਢਿੱਲ ਦੇਣ ਦਾ ਪ੍ਰਭਾਵ, Tech Companies ਦੇ ਵਧੇ Shares
Published : Jul 17, 2025, 2:02 pm IST
Updated : Jul 17, 2025, 2:02 pm IST
SHARE ARTICLE
Shares of Tech Companies Rise as restrictions on AI Chip Exports From US Ease Latest News in Punabi
Shares of Tech Companies Rise as restrictions on AI Chip Exports From US Ease Latest News in Punabi

ਮਸਕ ਦੀ ਬਾਦਸ਼ਾਹਤ ਕਾਇਮ, ਜ਼ੁਕਰਬਰਗ ਨੂੰ ਪਛਾੜ 80 ਸਾਲਾ ਲੈਰੀ ਐਲੀਸਨ ਦੂਜੇ ਨੰਬਰ 'ਤੇ 

Shares of Tech Companies Rise as restrictions on AI Chip Exports From US Ease Latest News in Punabi ਨਿਊਯਾਰਕ : ਏਆਈ ਦੀ ਵੱਧਦੀ ਵਰਤੋਂ ਕਾਰਨ, ਦੁਨੀਆਂ ਦੇ ਅਮੀਰਾਂ ਦੀ ਸੂਚੀ ਬਦਲ ਗਈ ਹੈ। ਇਸ ਦੌਰਾਨ, ਅਮਰੀਕਾ ਤੋਂ ਏਆਈ ਚਿਪਸ ਦੇ ਨਿਰਯਾਤ 'ਤੇ ਪਾਬੰਦੀਆਂ ਨੂੰ ਢਿੱਲ ਦੇਣ ਦਾ ਪ੍ਰਭਾਵ ਦੇਖਿਆ ਗਿਆ। ਬੀਤੇ ਦਿਨ ਤਕਨੀਕੀ ਕੰਪਨੀ 1Meta ਦੇ ਸੀ.ਈ.ਓ ਮਾਰਕ ਜ਼ੁਕਰਬਰਗ ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਵਿਚ ਤੀਜੇ ਸਥਾਨ 'ਤੇ ਖਿਸਕ ਗਏ। ਉਨ੍ਹਾਂ ਨੂੰ ਓਰੇਕਲ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸੀ.ਟੀ.ਓ (ਮੁੱਖ ਤਕਨੀਕੀ ਅਧਿਕਾਰੀ) ਲੈਰੀ ਐਲੀਸਨ ਨੇ ਪਛਾੜ ਦਿਤਾ। ਓਰੇਕਲ ਦੇ ਸ਼ੇਅਰਾਂ ਵਿਚ ਵਾਧੇ ਕਾਰਨ, 80 ਸਾਲਾ ਐਲੀਸਨ ਐਫ਼.ਐਸ ਦੁਨੀਆਂ ਦੇ ਸੱਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚ ਗਏ ਹਾਲਾਂਕਿ ਐਲੋਨ ਮਸਕ ਦੀ ਬਾਦਸ਼ਾਹਤ ਕਾਇਮ ਹੈ।

ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਦੇ ਆਧਾਰ 'ਤੇ ਤਿਆਰ ਕੀਤੀ ਗਈ ਰਿਪੋਰਟ ਦੇ ਅਨੁਸਾਰ, ਐਲੀਸਨ ਦੀ ਕੁੱਲ ਦੌਲਤ 21.6 ਲੱਖ ਕਰੋੜ ਰੁਪਏ ਤਕ ਪਹੁੰਚ ਗਈ ਹੈ। ਇਹ ਜ਼ੁਕਰਬਰਗ ਦੀ 21.5 ਲੱਖ ਕਰੋੜ ਰੁਪਏ ਦੀ ਦੌਲਤ ਤੋਂ ਵੱਧ ਹੈ। ਡੋਨਾਲਡ ਟਰੰਪ ਨਾਲ ਅਪਣੇ ਉਤਰਾਅ-ਚੜ੍ਹਾਅ ਵਾਲੇ ਸਬੰਧਾਂ ਦਾ ਖਮਿਆਜ਼ਾ ਮਸਕ ਨੂੰ ਭੁਗਤਣਾ ਪਿਆ ਹੈ, ਜਿਸ ਕਾਰਨ ਇਸ ਸਾਲ ਹੁਣ ਤਕ ਟੇਸਲਾ ਦੇ ਸ਼ੇਅਰ 30% ਡਿੱਗ ਗਏ ਹਨ, ਉਥੇ ਹੀ 2025 ਵਿਚ ਓਰੇਕਲ ਦੇ ਸ਼ੇਅਰ ਹੁਣ ਤਕ 90% ਵੱਧ ਗਏ ਹਨ।

ਰੈਂਕ-1: ਐਲੋਨ ਮਸਕ 
ਇਸ ਸਾਲ ਹੁਣ ਤਕ ਟੇਸਲਾ ਦੇ ਸ਼ੇਅਰ 30% ਡਿੱਗ ਗਏ ਹਨ।
• ਕੁੱਲ ਦੌਲਤ ₹30.7 ਲੱਖ ਕਰੋੜ 
• ਇੱਕ ਦਿਨ ਵਿੱਚ ₹38 ਹਜ਼ਾਰ ਕਰੋੜ ਘਟੀ ਹੈ।
• 2025 ਵਿਚ ਘਟੀ ₹6.42 ਲੱਖ ਕਰੋੜ।
• ਦੌਲਤ ਘਟਣ ਦਾ ਕਾਰਨ: ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਉਤਰਾਅ-ਚੜ੍ਹਾਅ ਵਾਲੇ ਸਬੰਧ। ਇਸ ਸਾਲ, ਉਨ੍ਹਾਂ ਦੀ ਕੰਪਨੀ ਟੇਸਲਾ ਦੇ ਸ਼ੇਅਰ ਲਗਭਗ 30% ਡਿੱਗ ਗਏ ਹਨ। ਇਸ ਨਾਲ ਉਨ੍ਹਾਂ ਦੀ ਦੌਲਤ ਘਟੀ ਹੈ।

ਰੈਂਕ-2: ਲੈਰੀ ਐਲੀਸਨ
ਓਰੇਕਲ ਦੇ ਸ਼ੇਅਰ ਸਿਰਫ਼ 2 ਸਾਲਾਂ ਵਿਚ ਤਿੰਨ ਗੁਣਾ ਵਧੇ
• ਕੁੱਲ ਦੌਲਤ ₹21.6 ਲੱਖ ਕਰੋੜ।
• ਇਕ ਦਿਨ ਵਿਚ ₹40 ਹਜ਼ਾਰ ਕਰੋੜ ਵਧੀ 
• 2025 ਵਿਚ ₹5 ਲੱਖ ਕਰੋੜ ਵਧੀ ਹੈ
• ਦੌਲਤ ਵਿਚ ਵਾਧੇ ਦਾ ਕਾਰਨ: ਓਰੇਕਲ ਦੇ ਸ਼ੇਅਰਾਂ ਵਿਚ ਵਾਧਾ। 2023 ਤੋਂ ਬਾਅਦ ਓਰੇਕਲ ਦੇ ਸ਼ੇਅਰ ਲਗਭਗ ਤਿੰਨ ਗੁਣਾ ਵਧੇ ਹਨ। ਅਪ੍ਰੈਲ 2025 ਤੋਂ ਬਾਅਦ ਇਸ ਵਿਚ 90% ਤੋਂ ਵੱਧ ਦਾ ਵਾਧਾ ਹੋਇਆ ਹੈ।

ਰੈਂਕ-3: ਮਾਰਕ ਜ਼ੁਕਰਬਰਗ 
ਫੇਸਬੁੱਕ ਵਰਗੇ ਪਲੇਟਫ਼ਾਰਮਾਂ ਤੋਂ ਆਮਦਨ ਲਗਭਗ ਸਥਿਰ
• ਕੁੱਲ ਦੌਲਤ ₹21.5 ਲੱਖ ਕਰੋੜ 
• ਇਕ ਦਿਨ ਵਿਚ ₹38 ਹਜ਼ਾਰ ਕਰੋੜ ਘੱਟੀ
• 2025 ਵਿਚ ₹3.7 ਲੱਖ ਕਰੋੜ ਦਾ ਵਾਧਾ
• ਤੀਜੇ ਨੰਬਰ 'ਤੇ ਪਿੱਛੇ ਰਹਿਣ ਦਾ ਕਾਰਨ: ਓਰੇਕਲ ਦੇ ਉਲਟ, ਫੇਸਬੁੱਕ ਵਰਗੇ ਪਲੇਟਫ਼ਾਰਮਾਂ ਤੋਂ ਜ਼ੁਕਰਬਰਗ ਦੀ ਆਮਦਨ ਲਗਭਗ ਸਥਿਰ ਹੋ ਗਈ ਹੈ। ਕੰਪਨੀ ਦੇ ਹੋਰ ਕਾਰੋਬਾਰ ਸ਼ੁਰੂਆਤੀ ਪੜਾਅ ਵਿਚ ਹਨ।

ਰੈਂਕ 4: ਜੈਫ਼ ਬੇਜੋਸ 
2025 ਵਿਚ ਹੁਣ ਤਕ ਸੱਭ ਤੋਂ ਘੱਟ ਵਧੀ ਉਨ੍ਹਾਂ ਦੀ ਦੌਲਤ 
• ਕੁੱਲ ਦੌਲਤ ₹21.2 ਲੱਖ ਕਰੋੜ
• ਇਕ ਦਿਨ ਵਿਚ ₹5,328 ਕਰੋੜ ਦਾ ਵਾਧਾ
• 2025 ਵਿਚ ₹68 ਹਜ਼ਾਰ ਕਰੋੜ ਦਾ ਵਾਧਾ
• ਬੇਜੋਸ ਪਿੱਛੇ ਰਹਿ ਗਏ ਕਿਉਂਕਿ 12 ਜੂਨ ਨੂੰ, ਲੈਰੀ ਐਲੀਸਨ ਦੀ ਦੌਲਤ ਵਿਚ 2.2 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ। ਇਹ ਇਕ ਦਿਨ ਵਿਚ ਕਿਸੇ ਵੀ ਅਰਬਪਤੀ ਦੀ ਦੌਲਤ ਵਿਚ ਸੱਭ ਤੋਂ ਵੱਧ ਵਾਧਾ ਸੀ।

ਰੈਂਕ-5: ਸਟੀਵ ਬਾਲਮਰ
ਮਾਈਕ੍ਰੋਸਾਫਟ ਦੇ ਸ਼ੇਅਰਾਂ ਵਿਚ 21% ਵਾਧੇ ਦਾ ਫਾਇਦਾ ਹੋਇਆ
• ਕੁੱਲ ਦੌਲਤ ₹14.9 ਲੱਖ ਕਰੋੜ
• ਇਕ ਦਿਨ ਵਿਚ ₹7,683 ਕਰੋੜ ਦਾ ਵਾਧਾ ਹੋਇਆ 
• 2025 ਵਿਚ ₹2.4 ਲੱਖ ਕਰੋੜ ਦਾ ਵਾਧਾ ਹੋਇਆ
• ਇਸ ਕਾਰਨ ਦੌਲਤ ਵਿਚ ਵਾਧਾ ਹੋਇਆ: ਮਾਈਕ੍ਰੋਸਾਫਟ ਦੇ ਸ਼ੇਅਰਾਂ ਵਿਚ ਇਸ ਸਾਲ ਹੁਣ ਤਕ 2.1% ਦਾ ਵਾਧਾ ਹੋਇਆ ਹੈ। ਸੱਭ ਤੋਂ ਵੱਡਾ ਵਿਅਕਤੀਗਤ ਸ਼ੇਅਰਧਾਰਕ ਹੋਣ ਦੇ ਨਾਤੇ, ਸਟੀਵ ਬਾਲਮਰ ਦੀ ਦੌਲਤ ਇਸ ਤੋਂ ਕਾਫ਼ੀ ਪ੍ਰਭਾਵਤ ਹੋਈ।

(For more news apart from Shares of Tech Companies Rise as restrictions on AI Chip Exports From US Ease Latest News in Punabi stay tuned to Rozana Spokesman.)

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement