ਇਜ਼ਰਾਈਲ ਦੇ ਹਵਾਈ ਹਮਲੇ ’ਚ ਇਕੋ ਪਰਵਾਰ ਦੇ 18 ਮੈਂਬਰਾਂ ਦੀ ਮੌਤ 
Published : Aug 17, 2024, 10:19 pm IST
Updated : Aug 17, 2024, 10:19 pm IST
SHARE ARTICLE
Representative Image.
Representative Image.

ਇਜ਼ਰਾਈਲ-ਹਮਾਸ ਜੰਗ ਵਿਚ ਗਾਜ਼ਾ ਵਿਚ ਮਰਨ ਵਾਲਿਆਂ ਦੀ ਗਿਣਤੀ 40,000 ਤੋਂ ਵੱਧ ਹੋ ਗਈ

ਦੀਰ ਅਲ-ਬਲਾਹ (ਗਾਜ਼ਾ ਪੱਟੀ): ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਸਮਝੌਤੇ ਲਈ ਵਿਚੋਲਗੀ ਦੀਆਂ ਕੋਸ਼ਿਸ਼ਾਂ ਵਿਚਾਲੇ ਗਾਜ਼ਾ ਪੱਟੀ ’ਤੇ ਸਨਿਚਰਵਾਰ ਨੂੰ ਇਜ਼ਰਾਇਲੀ ਹਵਾਈ ਹਮਲੇ ਵਿਚ ਇਕੋ ਪਰਵਾਰ ਦੇ ਘੱਟੋ-ਘੱਟ 18 ਮੈਂਬਰ ਮਾਰੇ ਗਏ। 

ਇਹ ਹਮਲਾ ਸਿਹਤ ਮੰਤਰਾਲੇ ਦੇ ਇਸ ਐਲਾਨ ਦੇ ਕੁੱਝ ਘੰਟਿਆਂ ਬਾਅਦ ਹੋਇਆ ਹੈ ਕਿ ਇਜ਼ਰਾਈਲ-ਹਮਾਸ ਜੰਗ ਵਿਚ ਗਾਜ਼ਾ ਵਿਚ ਮਰਨ ਵਾਲਿਆਂ ਦੀ ਗਿਣਤੀ 40,000 ਤੋਂ ਵੱਧ ਹੋ ਗਈ ਹੈ ਅਤੇ ਅਮਰੀਕਾ, ਮਿਸਰ ਅਤੇ ਕਤਰ ਦੇ ਅਧਿਕਾਰੀਆਂ ਵਲੋਂ ਦੋ ਦਿਨਾਂ ਦੀ ਜੰਗਬੰਦੀ ਗੱਲਬਾਤ ਖਤਮ ਹੋ ਗਈ ਹੈ, ਜਿਸ ਤੋਂ ਕੁੱਝ ਹੀ ਘੰਟਿਆਂ ਬਾਅਦ ਇਹ ਹਮਲਾ ਹੋਇਆ। ਗੱਲਬਾਤ ਨਾਲ ਸਮਝੌਤੇ ’ਤੇ ਮੋਹਰ ਲੱਗਣ ਦੀ ਉਮੀਦ ਹੈ। 

ਦੇਰ ਅਲ-ਬਲਾਹ ਦੇ ਇਕ ਹਸਪਤਾਲ ਨੇ ਦਸਿਆ ਕਿ ਹਵਾਈ ਹਮਲਿਆਂ ਨੇ ਸਨਿਚਰਵਾਰ ਸਵੇਰੇ ਗਾਜ਼ਾ ਦੇ ਜ਼ਵਾਇਦਾ ਸ਼ਹਿਰ ਵਿਚ ਇਕ ਘਰ ਅਤੇ ਨੇੜੇ ਦੇ ਇਕ ਗੋਦਾਮ ਨੂੰ ਨਿਸ਼ਾਨਾ ਬਣਾਇਆ। ਉਜਾੜੇ ਗਏ ਲੋਕ ਇਸ ਗੋਦਾਮ ’ਚ ਰਹਿ ਰਹੇ ਸਨ। ਜ਼ਖਮੀਆਂ ਨੂੰ ਉਸੇ ਹਸਪਤਾਲ ਲਿਜਾਇਆ ਗਿਆ ਅਤੇ ਐਸੋਸੀਏਟਿਡ ਪ੍ਰੈਸ ਦੇ ਇਕ ਰੀਪੋਰਟ ਰ ਨੇ ਉੱਥੇ ਲਿਆਂਦੇ ਗਏ ਮ੍ਰਿਤਕਾਂ ਦੀ ਗਿਣਤੀ ਕੀਤੀ। 

ਮਾਰੇ ਗਏ ਲੋਕਾਂ ਵਿਚ ਇਕ ਥੋਕ ਵਿਕਰੇਤਾ ਵੀ ਸ਼ਾਮਲ ਹੈ ਜਿਸ ਦੀ ਪਛਾਣ ਸਾਮੀ ਜਾਵੇਦ ਅਲ-ਅਜਲਾਹ ਵਜੋਂ ਹੋਈ ਹੈ। ਸਾਮੀ ਨੇ ਗਾਜ਼ਾ ’ਚ ਮੀਟ ਅਤੇ ਮੱਛੀ ਲਿਆਉਣ ਲਈ ਇਜ਼ਰਾਈਲੀ ਫੌਜ ਨਾਲ ਤਾਲਮੇਲ ਕੀਤਾ। ਹਸਪਤਾਲ ਵਲੋਂ ਮੁਹੱਈਆ ਕਰਵਾਈ ਗਈ ਮ੍ਰਿਤਕਾਂ ਦੀ ਸੂਚੀ ਅਨੁਸਾਰ ਮ੍ਰਿਤਕਾਂ ’ਚ ਉਸ ਦੀਆਂ ਦੋ ਪਤਨੀਆਂ, ਉਸ ਦੇ 2 ਤੋਂ 22 ਸਾਲ ਦੀ ਉਮਰ ਦੇ 11 ਬੱਚੇ, ਬੱਚਿਆਂ ਦੀ ਦਾਦੀ ਅਤੇ ਤਿੰਨ ਹੋਰ ਰਿਸ਼ਤੇਦਾਰ ਸ਼ਾਮਲ ਹਨ। 

ਹਮਲੇ ਵਿਚ ਥੋੜ੍ਹਾ ਜਿਹਾ ਜ਼ਖਮੀ ਹੋਏ ਗੁਆਂਢੀ ਅਬੂ ਅਹਿਮਦ ਨੇ ਕਿਹਾ ਕਿ ਉਹ (ਸਾਮੀ) ਸ਼ਾਂਤੀ ਪਸੰਦ ਵਿਅਕਤੀ ਸੀ। ਉਨ੍ਹਾਂ ਕਿਹਾ ਕਿ ਹਮਲੇ ਦੇ ਸਮੇਂ 40 ਤੋਂ ਵੱਧ ਨਾਗਰਿਕ ਘਰ ਅਤੇ ਗੋਦਾਮ ਵਿਚ ਪਨਾਹ ਲੈ ਰਹੇ ਸਨ। ਐਸੋਸੀਏਟਿਡ ਪ੍ਰੈਸ ਦੀ ਫੁਟੇਜ ’ਚ ਬੁਲਡੋਜ਼ਰ ਨੁਕਸਾਨੇ ਗਏ ਗੋਦਾਮ ਤੋਂ ਮਲਬਾ ਅਤੇ ਟਰੱਕ ਨੂੰ ਹਟਾਉਂਦੇ ਵਿਖਾਈ ਦੇ ਰਹੇ ਹਨ। 

ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਰੀਪੋਰਟ ਦੀ ਜਾਂਚ ਕਰ ਰਹੀ ਹੈ। ਫੌਜ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਮੱਧ ਗਾਜ਼ਾ ’ਚ ਅਤਿਵਾਦੀਆਂ ’ਤੇ ਹਮਲੇ ਜਾਰੀ ਰੱਖ ਰਹੀ ਹੈ। ਇਜ਼ਰਾਈਲੀ ਫੌਜ ਕਈ ਵਾਰ ਵਿਅਕਤੀਗਤ ਹਮਲਿਆਂ ’ਤੇ ਟਿਪਣੀ ਕਰਦੀ ਹੈ। ਇਸ ਦੌਰਾਨ ਮੱਧ ਗਾਜ਼ਾ ਦੇ ਕੁੱਝ ਹਿੱਸਿਆਂ ’ਚ ਵੱਡੀ ਗਿਣਤੀ ’ਚ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਹੁਕਮ ਦਿਤੇ ਗਏ ਹਨ। 

ਇਜ਼ਰਾਈਲੀ ਫੌਜ ਦੇ ਬੁਲਾਰੇ ਅਵਿਚੇ ਅਦਰੀ ਨੇ ‘ਐਕਸ‘ ’ਤੇ ਇਕ ਪੋਸਟ ਵਿਚ ਕਿਹਾ ਕਿ ਮਗਾਜ਼ੀ ਸ਼ਰਨਾਰਥੀ ਕੈਂਪ ਵਿਚ ਅਤੇ ਇਸ ਦੇ ਆਸ ਪਾਸ ਰਹਿਣ ਵਾਲੇ ਫਲਸਤੀਨੀਆਂ ਨੂੰ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲੀ ਫੌਜ ਫਲਸਤੀਨੀਆਂ ਦੇ ਰਾਕੇਟਾਂ ਦੇ ਜਵਾਬ ਵਿਚ ਉਨ੍ਹਾਂ ਵਿਰੁਧ ਕਾਰਵਾਈ ਕਰੇਗੀ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਗਾਜ਼ਾ ਦੀ ਜ਼ਿਆਦਾਤਰ ਆਬਾਦੀ ਲੜਾਈ ਕਾਰਨ ਬੇਘਰ ਹੋ ਗਈ ਹੈ ਅਤੇ ਇਜ਼ਰਾਈਲੀ ਫੌਜ ਵਲੋਂ ਲਗਭਗ 84 ਫ਼ੀ ਸਦੀ ਖੇਤਰ ਨੂੰ ਖਾਲੀ ਕਰਨ ਦੇ ਹੁਕਮ ਦਿਤੇ ਗਏ ਹਨ। 

SHARE ARTICLE

ਏਜੰਸੀ

Advertisement

Jathedar ਨੂੰ ਹਟਾਉਣ ਤੇ CM Mann ਦਾ ਪਹਿਲਾ ਬਿਆਨ SGPC ਨੂੰ ਕਿਹਾ, 'ਪਹਿਲਾਂ ਆਪ ਤਾਂ ਵੈਲਿਡ ਹੋ ਜਾਓ'

08 Mar 2025 2:06 PM

ਹੁਣ Punjab ਦੇ ਇਸ Pind 'ਚ ਚੱਲਿਆ Bulldozer, ਕੁੱਝ ਹੀ ਸਕਿੰਟਾਂ 'ਚ ਕਰਤਾ Drug Trafficker ਦਾ ਘਰ ਤਬਾਹ

08 Mar 2025 2:03 PM

SGPC ਦਾ ਅਗਲਾ ਪ੍ਰਧਾਨ ਕੌਣ, ਕਿਵੇਂ ਚੁਣਿਆ ਜਾਵੇਗਾ ਨਵਾਂ ਪ੍ਰਧਾਨ, ਪੰਥਕ ਸਿਆਸਤ 'ਚ ਹਲਚਲ ਲਈ ਕੌਣ ਜ਼ਿੰਮੇਵਾਰ ?

07 Mar 2025 12:43 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Mar 2025 12:40 PM

Tehsildara ਨੂੰ ਦਿੱਤਾ ਅਲਟੀਮੇਟਮ ਖ਼ਤਮ, ਪੰਜਾਬ ਸਰਕਾਰ ਦੀ ਚਿਤਾਵਨੀ ਦਾ ਅਸਰ, ਦੇਖੋ ਕਿੱਥੇ-ਕਿੱਥੇ ਡਿਊਟੀ 'ਤੇ ਪਰਤੇ..

05 Mar 2025 12:19 PM
Advertisement