
America News: ਟਾਇਰ ਫਟਣ ਕਾਰਨ ਬੇਕਾਬੂ ਕਾਰ ਦੂਜੇ ਵਾਹਨ ਨਾਲ ਟਕਰਾਈ
3 people of Indian origin died in an accident in America News: ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਭਾਰਤੀ ਮੂਲ ਦੇ ਇਕੋ ਪ੍ਰਵਾਰ ਦੇ ਤਿੰਨ ਜੀਆਂ ਦੀ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ ਪਤੀ-ਪਤਨੀ ਅਤੇ ਉਹਨਾਂ ਦੀ 17 ਸਾਲ ਦੀ ਧੀ ਸ਼ਾਮਲ ਹੈ। ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਹਿਚਾਣ ਅਰਵਿੰਦ ਮਨੀ (45), ਉਸ ਦੀ ਪਤਨੀ ਪ੍ਰਦੀਪਾ ਅਰਵਿੰਦ (40) ਅਤੇ ਉਨ੍ਹਾਂ ਦੀ ਧੀ ਆਂਦਰਿਲ ਅਰਵਿੰਦ (17) ਵਜੋਂ ਹੋਈ ਹੈ।
ਇਹ ਵੀ ਪੜ੍ਹੋ: Sidhu Moosewala: ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਲਈ ਭੈਣਾਂ ਨੇ ਭੇਜੀਆਂ ਰੱਖੜੀਆਂ, ਮਾਤਾ ਚਰਨ ਕੌਰ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਆਪਣੀ ਧੀ ਦੇ ਦਾਖਲੇ ਲਈ 'ਯੂਨੀਵਰਸਿਟੀ ਆਫ ਟੈਕਸਾਸ' ਜਾ ਰਹੇ ਸਨ। ਅਚਾਨਕ ਉਹਨਾਂ ਦੀ ਗੱਡੀ ਦਾ ਪਿਛਲਾ ਟਾਇਰ ਫੱਟ ਗਿਆ, ਜਿਸ ਕਾਰਨ ਵਾਹਨ 'ਤੇ ਕੰਟਰੋਲ ਗੁਆ ਬੈਠੇ ਅਤੇ ਉਹਨਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਦੂਜੀ ਕਾਰ ਟਕਰਾ ਗਈ ਅਤੇ ਇਸ ਹਾਦਸੇ ਵਿੱਚ ਇੱਕੋ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Khanna Accident News: ਕਾਰ ਸਵਾਰ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ 'ਤੇ ਚੜ੍ਹਾਈ ਗੱਡੀ, ਇਕ ਦੀ ਮੌਤ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from 3 people of Indian origin died in an accident in America News, stay tuned to Rozana Spokesman)