ਨਦੀ 'ਚ ਤੈਰਨ ਗਈ ਕੁੜੀ ਦੇ ਦਿਮਾਗ 'ਚ ਦਾਖਿਲ ਹੋਇਆ ਦਿਮਾਗ ਖਾਣ ਵਾਲਾ ਅਮੀਬਾ, ਹੋਈ ਮੌਤ
Published : Sep 17, 2019, 1:17 pm IST
Updated : Sep 17, 2019, 1:17 pm IST
SHARE ARTICLE
america 10 year old girl
america 10 year old girl

ਅਮਰੀਕਾ ਦੇ ਟੈਕਸਾਸ 'ਚ 10 ਸਾਲ ਦੀ ਇੱਕ ਕੁੜੀ ਲਈ ਸਵੀਮਿੰਗ ਸਿੱਖਣ ਜਾਨਲੇਵਾ ਹੋ ਗਿਆ। ਦਰਅਸਲ ਇਹ ਕੁੜੀ ਸਵੀਮਿੰਗ ਲਈ ਨਦੀ 'ਚ ਗਈ ਸੀ।

ਵਾਸ਼ਿੰਗਟਨ :  ਅਮਰੀਕਾ ਦੇ ਟੈਕਸਾਸ 'ਚ 10 ਸਾਲ ਦੀ ਇੱਕ ਕੁੜੀ ਲਈ ਸਵੀਮਿੰਗ ਸਿੱਖਣ ਜਾਨਲੇਵਾ ਹੋ ਗਿਆ। ਦਰਅਸਲ ਇਹ ਕੁੜੀ ਸਵੀਮਿੰਗ ਲਈ ਨਦੀ 'ਚ ਗਈ ਸੀ। ਇਸ ਦੌਰਾਨ ਉਸ ਦੇ ਸਿਰ 'ਚ ਦਿਮਾਗ ਖਾਣ ਵਾਲਾ ਕੀੜਾ ਦਾਖਲ ਹੋ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ। ਉਸ ਦੇ ਪਰਿਵਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।  10 ਸਾਲ ਦੀ ਲਿਲੀ ਮੇਅ ਇਵੈਂਟ (Lily Mae Avant) ਸਤੰਬਰ ਵਿਚ ਲੇਬਰ ਡੇਅ ਦੀ ਛੁੱਟੀ ਮੌਕੇ ਇਕ ਨਦੀ ਵਿਚ ਤੈਰਨ ਗਈ ਸੀ ਜਿਸ ਮਗਰੋਂ ਉਸ ਦੇ ਸਿਰ ਵਿਚ ਤੇਜ਼ ਦਰਦ ਹੋਇਆ ਅਤੇ ਬੁਖਾਰ ਹੋ ਗਿਆ।

america 10 year old girlamerica 10 year old girl

ਉਸ ਦੀ ਸਿਹਤ ਵਿਗੜਨ ਲੱਗੀ ਅਤੇ ਉਸ ਨੂੰ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ। ਫਿਰ ਉਸ ਨੂੰ ਫੋਰਟ ਵਰਥ ਵਿਚ ਕੁਕ ਚਿਲਡਰਨਜ਼ ਹਸਪਤਾਲ ਵਿਚ ਟਰਾਂਸਫਰ ਕਰ ਦਿੱਤਾ ਗਿਆ। ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਛੋਟੀ ਬੱਚੀ ਲਈ ਅਮਰੀਕਾ ਅਤੇ ਦੁਨੀਆ ਭਰ ਦੇ ਲੋਕਾਂ ਨੇ ਹਮਦਰਦੀ ਦਿਖਾਈ ਸੀ। ਪਰਿਵਾਰ ਨੇ ਫੇਸਬੁੱਕ 'ਤੇ ਇਕ ਬਿਆਨ ਵਿਚ ਕਿਹਾ,''ਲਿਲੀ ਹੁਣ ਪ੍ਰਭੂ ਯੀਸ਼ੂ ਦੀਆਂ ਬਾਹਾਂ ਵਿਚ ਹੈ।''

america 10 year old girlamerica 10 year old girl

ਉਨ੍ਹਾਂ ਨੇ ਕਿਹਾ,''ਪਰਿਵਾਰ ਲਈ ਪਿਛਲੇ ਹਫਤੇ ਕਿੰਨੇ ਦੁਖਦਾਈ ਰਹੇ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।'' ਟੈਕਸਾਸ ਡਿਪਾਰਟਮੈਂਟ ਆਫ ਸਟੇਟ ਹੈਲਥ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹ ਮੁੱਢਲੇ ਪੱਧਰ 'ਤੇ ਅਮੀਬਿਕ ਮੇਨਿੰਗੋਏਸੇਫਲਾਈਟਸ ਨਾਲ ਪੀੜਤ ਸੀ ਜੋ ਇਕ ਦੁਰਲੱਭ ਕਿਸਮ ਦੇ ਬ੍ਰੇਨ ਈਟਿੰਗ ਅਮੀਬਾ ਨੇਗਲੇਰੀਆ ਫਾਉਲੇਰੀ ਕਾਰਨ ਹੋਣ ਵਾਲਾ ਦਿਮਾਗੀ ਇਨਫੈਕਸ਼ਨ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement