
ਸਥਾਨਕ ਰਿਪੋਰਟਾਂ ਅਨੁਸਾਰ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਸਮੂਹਾਂ ਵਿਚ ਪਹਿਲਾਂ ਲੜਾਈ ਹੋਈ ਤੇ ਫਿਰ ਗੋਲੀਬਾਰੀ ਹੋਈ।
ਇਸਲਾਮਾਬਾਦ - ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਤੇ ਅੱਜ ਇੱਥੇ ਖੈਬਰ ਪਖਤੂਨਖਵਾ ਪ੍ਰਾਂਤ ਦੇ ਹੇਠਲੇ ਹਿਰਨ ਜ਼ਿਲ੍ਹੇ ਵਿਚ ਇੱਕ ਅੰਤਿਮ ਸੰਸਕਾਰ ਦੌਰਾਨ ਗੋਲੀਬਾਰੀ ਹੋਈ, ਜਿਸ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਗੰਭੀਰ ਜ਼ਖਮੀ ਹੋ ਗਏ। ਸਥਾਨਕ ਰਿਪੋਰਟਾਂ ਅਨੁਸਾਰ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਸਮੂਹਾਂ ਵਿਚ ਪਹਿਲਾਂ ਲੜਾਈ ਹੋਈ ਤੇ ਫਿਰ ਗੋਲੀਬਾਰੀ ਹੋਈ।
Death
ਇਸ ਦੇ ਨਾਲ ਹੀ ਜਦੋਂ ਇਹ ਲੜਾਈ ਹੋ ਰਹੀ ਸੀ ਉਸ ਸਮੇਂ ਇਕ ਪਾਸੇ ਅੰਤਿਮ ਸੰਸਕਾਰ ਦੀ ਨਮਾਜ਼ ਵੀ ਪੜ੍ਹੀ ਜਾ ਰਹੀ ਸੀ ਤੇ ਲੜਾਈ ਵਧ ਗਈ ਜਿਸ ਤੋਂ ਬਾਅਦ ਗੋਲੀਬਾਰੀ ਹੋਈ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ 10 ਦੀ ਹਾਲਤ ਗੰਭੀਰ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ, ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ ਵਿਚ ਡੇਰੇ ਦੇ ਰਸਤੇ ਨੂੰ ਲੈ ਕੇ ਵਿਵਾਦ ਹੋ ਗਿਆ ਸੀ
death
ਜਿਸ ਵਿੱਚ ਇੱਕ ਔਰਤ ਸਮੇਤ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਸੀ। ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਕਿਹਾ ਸੀ ਕਿ ਇਹ ਘਟਨਾ ਕੋਹਾਟ ਜ਼ਿਲ੍ਹੇ ਦੇ ਗਮਕੋਲ ਅਸਥਾਈ ਕੈਂਪ ਵਿਚ ਵਾਪਰੀ ਜਦੋਂ ਡੇਰੇ ਦੇ ਰਸਤੇ ਦੇ ਸਬੰਧ ਵਿਚ ਦੋ ਭਰਾਵਾਂ ਦੇ ਪਰਿਵਾਰਾਂ ਵਿਚ ਝਗੜਾ ਹੋ ਗਿਆ।