
19 ਬੱਚਿਆਂ ਸਮੇਤ 21 ਲੋਕਾਂ ਦੀ ਮੌਤ
ਦੱਖਣੀ ਅਫਰੀਕਾ: ਬੀਤੇ ਦਿਨੀਂ ਪੂਰਬੀ ਸੂਬੇ ਕਵਾਜ਼ੁਲੂ-ਨਤਾਲ 'ਚ ਸਕੂਲ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ। ਤੇਜ਼ ਰਫਤਾਰ ਟਰੱਕ ਸੰਤੁਲਨ ਵਿਗੜਨ ਕਾਰਨ ਬੱਚਿਆਂ ਨਾਲ ਭਰੀ ਮਿੰਨੀ ਬੱਸ ਨਾਲ ਟਕਰਾ ਜਾਂਦਾ ਹੈ। ਇਸ ਟੱਕਰ 'ਚ 19 ਬੱਚਿਆਂ ਸਮੇਤ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ।
ਕਵਾਜ਼ੁਲੂ-ਨਤਾਲ ਐਮਰਜੈਂਸੀ ਮੈਡੀਕਲ ਸਰਵਿਸਿਜ਼ (ਈ.ਐੱਮ.ਐੱਸ.) ਦੇ ਬੁਲਾਰੇ ਰੌਬਰਟ ਮੈਕੇਂਜੀ ਨੇ ਕਿਹਾ, 'ਭਿਆਨਕ ਸੜਕ ਹਾਦਸੇ 'ਚ 21 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 5 ਤੋਂ 12 ਸਾਲ ਦੀ ਉਮਰ ਦੇ 19 ਬੱਚੇ ਵੀ ਸ਼ਾਮਲ ਹਨ।' ਮੈਕੇਂਜੀ ਨੇ ਸ਼ੁੱਕਰਵਾਰ ਦੁਪਹਿਰ ਨੂੰ ਦੱਸਿਆ ਕਿ ਵਿਦਿਆਰਥੀਆਂ ਨਾਲ ਭਰੀ ਮਿੰਨੀ ਬੱਸ ਅਤੇ ਟਰੱਕ ਵਿਚਕਾਰ ਆਹਮੋ-ਸਾਹਮਣੇ ਦੀ ਟੱਕਰ ਹੋਣ ਨਾਲ ਇਹ ਵੱਡਾ ਹਾਸਦਾ ਵਾਪਰਿਆ।