
ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ
ਮਾਸਕੋ : ਰੂਸ ’ਚ ਪਹਿਲੀ ਵਾਰ ਕੋਰੋਨਾ ਨਾਲ ਇਕ ਦਿਨ ’ਚ ਮਰਨ ਵਾਲਿਆਂ ਦੀ ਗਿਣਤੀ 1000 ਦਾ ਅੰਕੜਾ ਪਾਰ ਕਰ ਗਈ। ਦੇਸ਼ ’ਚ ਕੋਰੋਨਾ ਦੇ ਮਾਮਲੇ ਵੀ ਵਧੇ ਹਨ। ਨੈਸ਼ਨਲ ਕੋਰੋਨਾ ਵਾਇਰਸ ਟਾਸਕ ਫ਼ੋਰਸ ਨੇ ਦਸਿਆ ਕਿ 1002 ਲੋਕਾਂ ਦੀ ਮੌਤ ਹੋਈ, ਜੋ ਸ਼ੁਕਰਵਾਰ ਨੂੰ ਦਸੇ ਗਏ ਅੰਕੜੇ 999 ਤੋਂ ਜ਼ਿਆਦਾ ਹੈ।
Corona Virus
ਉਥੇ ਹੀ 33,208 ਨਵੇਂ ਕੇਸਾਂ ਦੀ ਵੀ ਪੁਸ਼ਟੀ ਹੋਈ ਹੈ, ਜੋ ਇਕ ਦਿਨ ਪਹਿਲਾਂ ਦੇ ਅੰਕੜੇ ਤੋਂ 1000 ਜ਼ਿਆਦਾ ਹੈ। ਰੂਸ ’ਚ ਪਿਛਲੇ ਕੁੱਝ ਹਫ਼ਤਿਆਂ ’ਚ ਕੋਰੋਨਾ ਨਾਲ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦਾ ਰਿਕਾਰਡ ਕਈ ਵਾਰ ਟੁਟਿਆ ਹੈ ਪਰ ਸਰਕਾਰ ਅਜੇ ਵੀ ਪਾਬੰਦੀਆਂ ਨੂੰ ਸਖ਼ਤ ਕਰਨ ਤੋਂ ਝਿਜਕ ਰਹੀ ਹੈ।
Corona Virus
ਸਰਕਾਰ ਨੇ ਇਸ ਹਫ਼ਤੇ ਦਸਿਆ ਸੀ ਕਿ ਦੇਸ਼ ਦੀ 14.6 ਕਰੋੜ ਆਬਾਦੀ ’ਚੋਂ ਤਕਰੀਬਨ 29 ਫ਼ੀਸਦੀ ਆਬਾਦੀ (ਤਕਰੀਬਨ 4.3 ਕਰੋੜ) ਦਾ ਟੀਕਾਕਰਨ ਪੂਰਾ ਹੋ ਚੁੱਕਾ ਹੈ।
Corona Virus