
ਨੋਬਲ ਸ਼ਾਂਤੀ ਪੁਰਸਕਾਰ ਜੇਤੂ 83 ਸਾਲਾ ਦਲਾਈ ਲਾਮਾ ਚੀਨ ਦੇ ਕਬਜ਼ੇ ਤੋਂ ਬਚਣ ਲਈ 1959 'ਚ ਭਾਰਤ ਗਏ ਸਨ।
ਵਾਸ਼ਿੰਗਟਨ : ਅਮਰੀਕਾ ਦੇ 4 ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਨੇ ਅਮਰੀਕੀ ਕਾਂਗਰਸ 'ਚ ਇਕ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਵਿਚ ਗਲੋਬਲ ਸ਼ਾਂਤੀ ਅਤੇ ਅਹਿੰਸਾ 'ਚ ਯੋਗਦਾਨ ਲਈ ਤਿੱਬਤ ਦੇ ਅਧਿਆਤਮਿਕ ਨੇਤਾ ਦਲਾਈ ਲਾਮਾ ਦੀ ਪ੍ਰਸ਼ੰਸਾ ਕੀਤੀ। ਹਾਊਸ ਆਫ਼ ਰਿਪ੍ਰਜੈਂਟੇਟਿਵਜ਼ 'ਚ ਪੇਸ਼ ਇਸ ਪ੍ਰਸਤਾਵ ਤੋਂ ਕੁਝ ਹਫ਼ਤੇ ਪਹਿਲਾਂ ਧਾਰਮਿਕ ਆਜ਼ਾਦੀ ਲਈ ਅਮਰੀਕੀ ਵਿਸ਼ੇਸ਼ ਦੂਤ ਸੈਮੁਅਲ ਡੀ ਬ੍ਰਾਊਨਬੈਕ ਨੇ ਭਾਰਤ ਦੇ ਧਰਮਸ਼ਾਲਾ ਦੀ ਯਾਤਰਾ ਸੀ ਅਤੇ ਦਲਾਈ ਲਾਮਾ ਨਾਲ ਮਿਲ ਕੇ ਧਾਰਮਿਕ ਆਜ਼ਾਦੀ 'ਤੇ ਕੰਮ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਸੀ।
Dalai Lama
ਨੋਬਲ ਸ਼ਾਂਤੀ ਪੁਰਸਕਾਰ ਜੇਤੂ 83 ਸਾਲਾ ਦਲਾਈ ਲਾਮਾ ਚੀਨ ਦੇ ਕਬਜ਼ੇ ਤੋਂ ਬਚਣ ਲਈ 1959 'ਚ ਭਾਰਤ ਗਏ ਸਨ। ਕਾਂਗਰਸ ਦੇ ਮੈਂਬਰ ਟੇਡ ਯੋਹੋ ਨੇ ਸਦਨ 'ਚ ਪ੍ਰਸਤਾਵ ਰਖਿਆ, ਜਿਸ ਵਿਚ ਉਨ੍ਹਾਂ ਨਾਲ ਮਾਈਕਲ ਮੈਕਕਾਲ, ਕ੍ਰਿਸ ਸਮਿੱਥ ਅਤੇ ਜਾਰਜ ਮੈਕਗਵਰਨ ਸਹਿ ਪ੍ਰਸਤਾਵਕ ਹਨ। ਇਸ ਵਿਚ ਤਿੱਬਤੀ ਜਨਤਾ ਦੀ ਅਸਲ ਖੁਦਮੁਖਤਿਆਰੀ ਨੂੰ ਮਹੱਤਵ ਦੇਣ ਅਤੇ ਗਲੋਬਲ ਸ਼ਾਂਤੀ, ਪਿਆਰ ਅਤੇ ਸਮਝ ਵਧਾਉਣ ਲਈ 14ਵੇਂ ਦਲਾਈ ਲਾਮਾ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।