Miss Universe 2024 News: ਡੈਨਮਾਰਕ ਦੀ Victoria Kjaer ਨੇ ਜਿੱਤਿਆ 73ਵਾਂ ਮਿਸ ਯੂਨੀਵਰਸ ਦਾ ਤਾਜ 
Published : Nov 17, 2024, 1:17 pm IST
Updated : Nov 17, 2024, 1:17 pm IST
SHARE ARTICLE
Denmark's Victoria Kjaer won the 73rd Miss Universe crown
Denmark's Victoria Kjaer won the 73rd Miss Universe crown

ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਰੀਆ ਸਿੰਘਾ ਨੇ ਵੀ ਮਿਸ ਯੂਨੀਵਰਸ 2024 ਵਿੱਚ ਹਿੱਸਾ ਲਿਆ ਸੀ ਪਰ ਉਸ ਦਾ ਮਿਸ ਯੂਨੀਵਰਸ ਬਣਨ ਦਾ ਸੁਪਨਾ ਅਧੂਰਾ ਰਹਿ ਗਿਆ

 

Miss Universe 2024 News: ਮੈਕਸੀਕੋ ਵਿੱਚ ਹੋਏ 73ਵੇਂ ਮਿਸ ਯੂਨੀਵਰਸ ਮੁਕਾਬਲੇ ਦੇ ਨਤੀਜੇ ਸਾਹਮਣੇ ਆ ਗਏ ਹਨ, Victoria Kjaer ਨੂੰ ਮਿਸ ਯੂਨੀਵਰਸ 2024 ਦਾ ਤਾਜ ਪਹਿਨਾਇਆ ਗਿਆ ਹੈ, ਉਸ ਨੇ 125 ਦੇਸ਼ਾਂ ਦੇ ਸਾਰੇ ਪ੍ਰਤੀਯੋਗੀਆਂ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਰੀਆ ਸਿੰਘਾ ਨੇ ਵੀ ਮਿਸ ਯੂਨੀਵਰਸ 2024 ਵਿੱਚ ਹਿੱਸਾ ਲਿਆ ਸੀ ਪਰ ਉਸ ਦਾ ਮਿਸ ਯੂਨੀਵਰਸ ਬਣਨ ਦਾ ਸੁਪਨਾ ਅਧੂਰਾ ਰਹਿ ਗਿਆ। ਰੀਆ ਸਿੰਘਾ ਨੂੰ ਲੈ ਕੇ ਉਮੀਦਾਂ ਸਨ ਕਿ ਉਹ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਸਕਦੀ ਹੈ ਕਿਉਂਕਿ ਉਸ ਨੇ ਖੁਦ ਨੂੰ ਇਸ ਤਰ੍ਹਾਂ ਪੇਸ਼ ਕੀਤਾ ਸੀ ਕਿ ਉਸ ਦੀ ਕਾਫੀ ਚਰਚਾ ਹੋ ਰਹੀ ਸੀ।

ਜਾਣਕਾਰੀ ਲਈ ਦੱਸ ਦੇਈਏ ਕਿ ਮੈਕਸੀਕੋ 'ਚ ਆਯੋਜਿਤ ਮਿਸ ਯੂਨੀਵਰਸ ਦੇ ਗ੍ਰੈਂਡ ਫਿਨਾਲੇ ਤੋਂ ਪਹਿਲਾਂ ਰੀਆ ਸਿੰਘਾ ਬਹੁਤ ਹੀ ਸ਼ਾਨਦਾਰ ਆਊਟਫਿਟ 'ਚ ਨਜ਼ਰ ਆਈ ਸੀ, ਉਸ ਨੇ ਗੋਲਡਨ ਬਰਡ ਬਣ ਕੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਉਸ ਦੇ ਆਊਟਫਿਟ ਦੀ ਕਾਫੀ ਚਰਚਾ ਹੋਈ ਸੀ। ਕਿਉਂਕਿ ਉਸਨੇ ਸੋਨੇ ਦੇ ਪੰਛੀ ਦੇ ਰੂਪ ਵਿੱਚ ਆਪਣੇ ਪਹਿਰਾਵੇ ਰਾਹੀਂ ਭਾਰਤ ਦੀ ਨੁਮਾਇੰਦਗੀ ਕੀਤੀ।

ਭਾਰਤ ਦੀ ਰੀਆ ਸਿੰਘਾ ਨੇ ਸਿਖਰਲੇ 30 ਵਿੱਚ ਆਪਣੀ ਥਾਂ ਬਣਾਈ ਸੀ, ਪਰ ਉਹ ਸਿਖਰਲੇ 12 ਵਿੱਚ ਆਪਣੀ ਥਾਂ ਨਹੀਂ ਬਣਾ ਸਕੀ। ਚੋਟੀ ਦੇ 5 ਵਿੱਚ ਆਪਣੀ ਜਗ੍ਹਾ ਬਣਾਉਣ ਵਾਲੇ ਮੁਕਾਬਲੇਬਾਜ਼ ਹਨ - Suchata Chuangsri, Ileana Marquez, Victoria Kjaer, Maria Fernanda, Chidimma Adetshina।  । ਇਨ੍ਹਾਂ ਪੰਜ ਪ੍ਰਤੀਯੋਗੀਆਂ ਵਿੱਚੋਂ, ਜਿਨ੍ਹਾਂ ਨੇ ਚੋਟੀ ਦੇ 2 ਵਿੱਚ ਜਗ੍ਹਾ ਬਣਾਈ, ਉਨ੍ਹਾਂ ਵਿੱਚ Victoria Kjaer  ਅਤੇ Chidimma Adetshina ਸ਼ਾਮਲ ਹਨ, ਜਦੋਂ ਕਿ ਡੈਨਮਾਰਕ ਦੀ Victoria Kjaer ਜੇਤੂ ਬਣੀ।
 

SHARE ARTICLE

ਏਜੰਸੀ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement