ਵਿਵੇਕ ਰਾਮਾਸਵਾਮੀ ਨੇ ਅਮਰੀਕਾ ਵਿਚ ਸਰਕਾਰੀ ਨੌਕਰੀਆਂ 'ਚ ਵੱਡੇ ਪੱਧਰ 'ਤੇ ਕਟੌਤੀ ਦੇ ਦਿੱਤੇ ਸੰਕੇਤ
Published : Nov 17, 2024, 10:00 am IST
Updated : Nov 17, 2024, 10:00 am IST
SHARE ARTICLE
There may be a large-scale reduction in government jobs in America
There may be a large-scale reduction in government jobs in America

ਰਾਮਾਸਵਾਮੀ ਨੂੰ ਟੈਸਲਾ ਦੇ ਮਾਲਕ ਐਲਨ ਮਸਕ ਦੇ ਨਾਲ ਸਰਕਾਰੀ ਕੁਸ਼ਲਤਾ ਵਿਭਾਗ (ਡੀ.ਓ.ਜੀ.ਐਫ਼.) ਦਾ ਇੰਚਾਰਜ ਬਣਾਇਆ ਗਿਆ ਹੈ।



 

ਵਾਸ਼ਿੰਗਟਨ : ਉੱਦਮੀ ਤੋਂ ਸਿਆਸਤਦਾਨ ਬਣੇ ਵਿਵੇਕ ਰਾਮਾਸਵਾਮੀ ਨੇ ਅਮਰੀਕਾ ’ਚ ਸਰਕਾਰੀ ਨੌਕਰੀਆਂ ’ਚ ਭਾਰੀ ਕਟੌਤੀ ਦੇ ਸੰਕੇਤ ਦਿਤੇ ਹਨ। ਰਾਮਾਸਵਾਮੀ ਨੂੰ ਟੈਸਲਾ ਦੇ ਮਾਲਕ ਐਲਨ ਮਸਕ ਦੇ ਨਾਲ ਸਰਕਾਰੀ ਕੁਸ਼ਲਤਾ ਵਿਭਾਗ (ਡੀ.ਓ.ਜੀ.ਐਫ਼.) ਦਾ ਇੰਚਾਰਜ ਬਣਾਇਆ ਗਿਆ ਹੈ। ਭਾਰਤੀ-ਅਮਰੀਕੀ ਰਾਮਾਸਵਾਮੀ ਨੇ ਫ਼ਲੋਰਿਡਾ ’ਚ ‘ਮਾਰ-ਏ-ਲਾਗੋ’ ਪ੍ਰੋਗਰਾਮ ’ਚ ਕਿਹਾ, ‘‘ਮੈਂ ਅਤੇ ਐਲਨ ਮਸਕ ਅਜਿਹੀ ਸਥਿਤੀ ’ਚ ਹਾਂ ਜਿੱਥੇ ਅਸੀਂ ਲੱਖਾਂ ਗੈਰ-ਚੁਣੇ ਹੋਏ ਸੰਘੀ ਨੌਕਰਸ਼ਾਹਾਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਦੇਸ਼ ਨੂੰ ਬਚਾਵਾਂਗੇ।’’

ਉਨ੍ਹਾਂ ਕਿਹਾ, ‘‘ਸਾਨੂੰ ਪਿਛਲੇ ਚਾਰ ਸਾਲਾਂ ’ਚ ਇਹ ਵਿਸ਼ਵਾਸ ਕਰਨਾ ਸਿਖਾਇਆ ਗਿਆ ਹੈ ਕਿ ਸਾਡਾ ਦੇਸ਼ ਪਤਨ ’ਚ ਹੈ, ਕਿ ਅਸੀਂ ਪ੍ਰਾਚੀਨ ਰੋਮਨ ਸਾਮਰਾਜ ਦੇ ਅੰਤ ’ਚ ਹਾਂ। ... ਮੈਨੂੰ ਨਹੀਂ ਲਗਦਾ ਕਿ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡਾ ਦੇਸ਼ ਪਤਨ ’ਚ ਹੈ। ਮੈਨੂੰ ਲਗਦਾ ਹੈ ਕਿ ਪਿਛਲੇ ਹਫ਼ਤੇ ਜੋ ਕੁੱਝ 
ਹੋਇਆ, ਉਸ ਨਾਲ ਅਸੀਂ ਇਕ ਵਾਰ ਫਿਰ ਇਕ ਉੱਨਤ ਰਾਸ਼ਟਰ ਬਣ ਗਏ ਹਾਂ। ਇਕ ਅਜਿਹਾ ਦੇਸ਼ ਜਿਸ ਦੇ ਆਉਣ ਵਾਲੇ ਸੱਭ ਤੋਂ ਵਧੀਆ ਦਿਨ ਹਨ।’’
ਇਸ ਦੌਰਾਨ, ਮਸਕ ਅਤੇ ਰਾਮਾਸਵਾਮੀ ਨੇ ਐਲਾਨ ਕੀਤਾ ਕਿ ਉਹ ਵਿਦੇਸ਼ ਕੁਸ਼ਲਤਾ ਵਿਭਾਗ (ਡੀ.ਓ.ਜੀ.ਈ.) ਦੇ ਕੰਮ ਦੀ ਪ੍ਰਗਤੀ ਬਾਰੇ ਅਮਰੀਕੀਆਂ ਨੂੰ ਅਪਡੇਟ ਕਰਨ ਲਈ ਹਰ ਹਫਤੇ ‘ਲਾਈਵਸਟ?ਰੀਮ’ ਕਰਨਗੇ। 

ਰਾਮਾਸਵਾਮੀ ਨੇ ਕਿਹਾ, ‘‘ਡੀ.ਓ.ਜੀ.ਈ. ਦਾ ਕੰਮ ਇਕ ਅਜਿਹੀ ਸਰਕਾਰ ਬਣਾਉਣਾ ਹੈ ਜਿਸ ਨੂੰ ਸਾਡੇ ਸੰਸਥਾਪਕਾਂ ਨੇ ਆਕਾਰ ਦਿਤਾ ਹੋਵੇ ਅਤੇ ਉਸ ਦੀ ਕਲਪਨਾ ਕੀਤੀ ਹੋਵੇ। ਐਲਨ ਮਸਕ ਅਤੇ ਮੈਂ ਚੁਣੇ ਗਏ ਰਾਸ਼ਟਰਪਤੀ ਟਰੰਪ ਵਲੋਂ ਸਾਨੂੰ ਦਿਤੇ ਗਏ ਹੁਕਮ ਨੂੰ ਪੂਰਾ ਕਰਨ ਲਈ ਉਤਸੁਕ ਹਾਂ।’’
ਉਨ੍ਹਾਂ ਨੇ ਦਲੀਲ ਦਿਤੀ ਕਿ ਬਹੁਤ ਜ਼ਿਆਦਾ ਨੌਕਰਸ਼ਾਹੀ ਦਾ ਮਤਲਬ ਹੈ ਘੱਟ ਨਵੀਨਤਾ ਅਤੇ ਵਧੇਰੇ ਲਾਗਤ। ਉਨ੍ਹਾਂ ਕਿਹਾ, ‘‘ਉਹ (ਨੌਕਰਸ਼ਾਹ) ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਕਿ ਉਨ੍ਹਾਂ ਦੇ ਰੋਜ਼ਾਨਾ ਦੇ ਫ਼ੈਸਲੇ ਕਿਵੇਂ ਨਵੀਆਂ ਕਾਢਾਂ ਨੂੰ ਰੋਕਦੇ ਹਨ ਅਤੇ ਲਾਗਤ ਵਧਾਉਂਦੇ ਹਨ ਜਿਸ ਨਾਲ ਵਿਕਾਸ ’ਚ ਰੁਕਾਵਟ ਆਉਂਦੀ ਹੈ।’’     (ਪੀਟੀਆਈ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement