
ਦਰਅਸਲ ਗੱਡੀ ਵਿਕ ਏਅਰ ਫਰੈਸ਼ਨਰ ਛਿੜਕਾਉਣ ਤੋਂ ਬਾਅਦ ਡਰਾਇਵਰ ਉਸੇ ਗੱਡੀ ਵਿਚ ਬੈਠ ਗਿਆ ਅਤੇ ਉਸ ਨੇ ਗੱਡੀ ਵਿਚ ਬੈਠ ਕੇ ਸਿਗਰਟ ਜਲਾ ਦਿੱਤੀ।
ਬ੍ਰਿਟੇਨ: ਤੰਬਾਕੂ ਸਿਹਤ ਲਈ ਹਾਨੀਕਾਰਕ ਹੈ। ਇਸ ਨੂੰ ਜੇਬ ਵਿਚ ਰੱਖਣਾ ਵੀ ਹਾਨੀਕਾਰਕ ਹੋ ਸਕਦਾ ਹੈ ਜੇਕਰ ਤੁਸੀਂ ਸਾਵਧਾਨੀ ਨਾ ਵਰਤੀ। ਬ੍ਰਿਟੇਨ ਦੇ ਇਕ ਵਿਅਕਤੀ ਨੂੰ ਸਬਕ ਮਿਲਿਆ ਹੈ, ਉਹ ਵੀ ਅਪਣੀ ਕਾਰ ਨੂੰ ਜਲਾ ਕੇ। ਇਸ ਲਈ ਜੇਕਰ ਤੁਸੀਂ ਵੀ ਸਿਗਰੇਟ ਦੀ ਵਰਤੋਂ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਅਪਣੀ ਗੱਡੀ ਵਿਚ ਕਿਸੇ ਵੀ ਤਰ੍ਹਾਂ ਦਾ ਏਅਰ ਫਰੈਸ਼ਨਰ ਨਾ ਛਿੜਕਾਓ।
File Photo
ਬ੍ਰਿਟੇਨ ਵਿਚੋਂ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਗੱਡੀ ਵਿਕ ਏਅਰ ਫਰੈਸ਼ਨਰ ਛਿੜਕਾਉਣ ਤੋਂ ਬਾਅਦ ਡਰਾਇਵਰ ਉਸੇ ਗੱਡੀ ਵਿਚ ਬੈਠ ਗਿਆ ਅਤੇ ਉਸ ਨੇ ਗੱਡੀ ਵਿਚ ਬੈਠ ਕੇ ਸਿਗਰਟ ਜਲਾ ਦਿੱਤੀ। ਸਿਗਰਟ ਜਲਾਉਂਦੇ ਹੀ ਗੱਡੀ ਵਿਚ ਇਕ ਧਮਾਕਾ ਹੋ ਗਿਆ ਅਤੇ ਗੱਡੀ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਦੌਰਾਨ ਡਰਾਇਵਰ ਵੀ ਜ਼ਖਮੀ ਹੋ ਗਿਆ, ਉਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
File Photo
ਇਸ ਦੌਰਾਨ ਕਾਰ ਦੇ ਨਾਲ ਨਾਲ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ ਹੈ। ਧਮਾਕੇ ਕਾਰਨ ਆਸ-ਪਾਸ ਦੀਆਂ ਬਿਲਡਿੰਗਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ। ਪੁਲਿਸ ਨੇ ਦੱਸਿਆ ਕਿ ਇਹ ਧਮਾਕਾ ਹੋਰ ਵੀ ਵੱਡਾ ਹੋ ਸਕਦਾ ਸੀ। ਇਸ ਘਟਨਾ ਤੋਂ ਬਾਅਦ ਫਾਂਊਟੇਨ ਸਟ੍ਰੀਟ ਨੂੰ ਬੰਦ ਕਰ ਦਿੱਤਾ ਗਿਆ ਅਤੇ ਦਮਕਲ ਵਿਭਾਗ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਿਆ।
Air Freshener
ਇਕ ਟਵਿਟਰ ਯੂਜ਼ਰ ਨੇ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਅਤੇ ਲਿਖਿਆ, ‘ਹੈਲੀਫੈਕਸ ਟਾਊਨ ਸੈਂਟਰ ਵਿਚ ਇਕ ਵੱਡਾ ਕਾਰ ਧਮਾਕਾ ਹੋਇਆ ਹੈ’। ਸੋ ਇਸ ਲਈ ਜੇਕਰ ਤੁਸੀਂ ਵੀ ਕਾਰ ਵਿਚ ਏਅਰ ਫਰੈਸ਼ਨਰ ਛਿੜਕਾਉਂਦੇ ਹੋ ਤਾਂ ਤੁਰੰਤ ਗੱਡੀ ਵਿਚ ਨਾ ਬੈਠੋ, ਜੇਕਰ ਬੈਠ ਵੀ ਗਏ ਹੋ ਤਾਂ ਉਸ ਵਿਚ ਸਿਗਰਟ ਜਲਾਉਣ ਦੀ ਗਲਤੀ ਨਾ ਕਰੋ, ਨਹੀਂ ਤਾਂ ਤੁਹਾਡੇ ਨਾਲ ਵੀ ਅਜਿਹੀ ਘਟਨਾ ਵਾਪਰ ਸਕਦੀ ਹੈ।
A car explosion in Halifax Town Centre. What an enormous bang. I was in an adjacent bar.
— Craig Chew-Moulding (@CraigMoulding) December 14, 2019
Emergency services on scene in moments @WYFRS @WYP_Halifax @CMBC_CSRT @YorksAmbulance
Unbelievably the driver just climbed out. Thankfully there appears to be no injuries. #Calderdale pic.twitter.com/1yQkbndIjn