
International News: ਦਾਅਵਾ : ਇਲੈਕਟ੍ਰਿਕ ਸਕੂਟਰ 'ਚ ਬੰਬ ਲਗਾ ਕੇ ਉਡਾਇਆ ਗਿਆ
International News: ਰੂਸ ਦੇ ਪਰਮਾਣੂ, ਜੈਵਿਕ ਅਤੇ ਰਸਾਇਣਕ ਰੱਖਿਆ ਬਲਾਂ ਦੇ ਮੁਖੀ ਲੈਫਟੀਨੈਂਟ ਜਨਰਲ ਇਗੋਰ ਕਿਰੀਲੋਵ ਦੀ ਮੰਗਲਵਾਰ ਸਵੇਰੇ ਇੱਥੇ ਰਿਹਾਇਸ਼ੀ ਅਪਾਰਟਮੈਂਟ ਬਲਾਕ ਨੇੜੇ ਵਿਸਫੋਟਕ ਯੰਤਰ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਰੂਸ ਦੀ ਜਾਂਚ ਕਮੇਟੀ ਨੇ ਇਹ ਜਾਣਕਾਰੀ ਦਿਤੀ।
ਅਧਿਕਾਰੀਆਂ ਨੇ ਦਸਿਆ ਕਿ ਧਮਾਕੇ ਵਿਚ ਕਿਰਿਲੋਵ ਦੇ ਸਹਾਇਕ ਦੀ ਵੀ ਮੌਤ ਹੋ ਗਈ। ਇਹ ਧਮਾਕਾ ਸਕੂਟਰ ਵਿਚ ਰੱਖੇ ਵਿਸਫੋਟਕ ਯੰਤਰ ਕਾਰਨ ਹੋਇਆ। ਕਮੇਟੀ ਦੀ ਬੁਲਾਰਾ ਸਵੇਤਲਾਨਾ ਪੈਟਰੇਂਕੋ ਨੇ ਕਿਹਾ ਕਿ ਰੂਸੀ ਜਾਂਚ ਅਧਿਕਾਰੀਆਂ ਨੇ ਦੋਵਾਂ ਵਿਅਕਤੀਆਂ ਦੀ ਮੌਤ ਦੇ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ।
ਪੇਟਰੇਂਕੋ ਨੇ ਇਕ ਬਿਆਨ ਵਿਚ ਕਿਹਾ, "ਜਾਂਚਕਾਰ, ਫੋਰੈਂਸਿਕ ਮਾਹਰ ਅਤੇ ਸੰਚਾਲਨ ਸੇਵਾਵਾਂ ਘਟਨਾ ਸਥਾਨ 'ਤੇ ਮੌਜੂਦ ਹਨ।" ਉਨ੍ਹਾਂ ਕਿਹਾ, "ਇਸ ਅਪਰਾਧ ਦੇ ਆਲੇ ਦੁਆਲੇ ਦੇ ਸਾਰੇ ਹਾਲਾਤਾਂ ਦਾ ਪਤਾ ਲਗਾਉਣ ਲਈ ਜਾਂਚ ਅਤੇ ਖੋਜ ਕਾਰਜ ਚੱਲ ਰਹੇ ਹਨ।"