
ਜਾਪਾਨ ਦੀ ਫੈਸ਼ਨ ਡਿਜ਼ਾਈਨਿੰਗ ਕੰਪਨੀ ਦੇ ਮਾਲਕ, ਯੂਸਾਕੂ ਮਿਜ਼ਾਵਾ ਨੇ ਹਾਲ ਹੀ ਵਿਚ 12 ਜਨਵਰੀ ਨੂੰ ਇੱਕ ਆਨ ਲਾਈਨ ਓਪਨ ਐਪਲੀਕੇਸ਼ਨ ਲਾਂਚ ਕੀਤੀ ਸੀ,
ਵਾਸ਼ਿੰਗਟਨ- ਜਾਪਾਨ ਦੀ ਫੈਸ਼ਨ ਡਿਜ਼ਾਈਨਿੰਗ ਕੰਪਨੀ ਦੇ ਮਾਲਕ, ਯੂਸਾਕੂ ਮਿਜ਼ਾਵਾ ਨੇ ਹਾਲ ਹੀ ਵਿਚ 12 ਜਨਵਰੀ ਨੂੰ ਇੱਕ ਆਨ ਲਾਈਨ ਓਪਨ ਐਪਲੀਕੇਸ਼ਨ ਲਾਂਚ ਕੀਤੀ ਸੀ, ਜਿਸ ਰਾਹੀਂ ਉਹ ਚੰਦ ਤੇ ਆਪਣੇ ਨਾਲ ਜਾਣ ਲਈ ਇੱਕ ਪ੍ਰੇਮਿਕਾ ਦੀ ਭਾਲ ਕਰ ਰਿਹਾ ਸੀ। ਖਾਸ ਗੱਲ ਇਹ ਹੈ ਕਿ ਹੁਣ ਤੱਕ 20 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਅਰਜ਼ੀ 'ਤੇ ਆਪਣੀ ਇੱਛਾ ਜਤਾਈ ਹੈ।
File Photo
ਦੱਸ ਦਈਏ ਕਿ 2023 ਵਿਚ ਏਲਨ ਮਸਕ ਦੇ ਪ੍ਰੋਜੈਕਟ ਸਪੇਸਐਕਸ ਦੇ ਪਹਿਲੇ ਵਪਾਰਕ ਪੁਲਾੜ ਫਲਾਈਟ ਲਈ ਇੱਕ ਮਹਿਲਾ ਸਾਥੀ ਦੀ ਭਾਲ ਕਰ ਰਹੇ ਹਨ। ਯੂਸਾਕੂ ਪਹਿਲੇ ਵਿਅਕਤੀ ਹੋਣਗੇ ਜੋ ਚੋਦ ਦੇ ਕਰੀਬ ਸਫ਼ਰ ਕਰਨਗੇ। ਯੂਸਾਕੁ ਇਕ ਰਿਐਲਿਟੀ ਟੀਵੀ ਸ਼ੋਅ ਦੁਆਰਾ ਇਕ ਸਾਥੀ ਦੀ ਭਾਲ ਕਰਨਗੇ। 12 ਜਨਵਰੀ ਨੂੰ, ਉਸਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਲਿੰਕ ਟਵੀਟ ਕੀਤਾ ਸੀ ਇਹ ਲਿੰਕ ਦਰਸ਼ਕਾਂ ਨੂੰ ਇੱਕ ਐਪਲੀਕੇਸ਼ਨ ਪੇਜ ਤੇ ਲੈ ਜਾਂਦਾ ਹੈ,
File Photo
ਜੋ ਕਿ ਸ਼ਾਇਦ ਜਪਾਨ ਦੀ ਸਟ੍ਰੀਮਿੰਗ ਸਾਈਟ ਅਬੇਮਾ ਟੀਵੀ ਲਈ ਇੱਕ ਡਾਕੂਮੈਂਟਰੀ ਹੋਵੇਗੀ। ਇਸ ਡਾਕੂਮੈਂਟਰੀ ਦਾ ਨਾਮ ਫੁੱਲ ਮੂਨ ਲਵਰ ਹੈ। ਇਸ ਨੂੰ ਯੂਸਾਕੂ ਮਿਜ਼ਾਵਾ ਦੀ ਗੰਭੀਰ ਮੈਚਮੇਕਿੰਗ ਬਣਾਉਣ ਵਾਲੀ ਡਾਕੂਮੈਂਟਰੀ ਦੱਸਿਆ ਗਿਆ ਹੈ। ਡਾਕੂਮੈਂਟਰੀ ਵਿਚ, ਮੀਜ਼ਾਵਾ ਆਪਣੇ ਨਾਲ ਚੰਦਰਮਾ ਦੀ ਯਾਤਰਾ ਕਰਨ ਲਈ ਇਕ ਜੀਵਨ-ਸਾਥੀ ਦੀ ਭਾਲ ਕਰਨਗੇ। ਟਵਿੱਟਰ 'ਤੇ ਵੀ ਉਹਨਾਂ ਦੇ ਲੱਖਾਂ ਫਾਲਵਰਸ ਹਨ।
File Photo
ਜਪਾਨ ਦੇ ਅਰਬਪਤੀ ਯੂਸਾਕੁ ਮੈਜਵਾ ਨੇ ਸਪੇਸਏਕਸ ਰਾਕੇਟ ਦੇ ਜ਼ਰੀਏ ਚੰਨ ‘ਤੇ ਜਾਣ ਦੀ ਯੋਜਨਾ ਬਣਾਈ ਹੈ। 44 ਸਾਲ ਦੇ ਯੂਸਾਕੁ 20 ਸਾਲ ਤੋਂ ਜ਼ਿਆਦਾ ਉਮਰ ਦੀ ਸਿੰਗਲ ਲੜਕੀ ਨੂੰ ਪ੍ਰੇਮਿਕਾ ਦੇ ਰੂਪ ਵਿਚ ਤਲਾਸ਼ ਰਹੇ ਹਨ। ਆਪਣੀ ਵੈੱਬਸਾਈਟ ‘ਤੇ ਉਹਨਾਂ ਨੇ ਲਿਖਿਆ ਹੈ-ਜਿਵੇਂ ਕਿ ਇਕੱਲਾਪਣ ਅਤੇ ਖਾਲੀਪਣ ਹੌਲੀ-ਹੌਲੀ ਮੇਰੇ ਅੰਦਰ ਵਧ ਰਿਹਾ ਹੈ,
File Photo
ਮੈਂ ਇਕ ਚੀਜ਼ ਬਾਰੇ ਨਹੀਂ ਸੋਚਦਾ ਹਾਂ ਉਹ ਹੈ ਇਕ ਔਰਤ ਨੂੰ ਪਿਆਰ ਕਰਨਾ। ਯੂਸਾਕੁ ਨੇ ਕਿਹਾ ਹੈ ਕਿ ਪ੍ਰੇਮਿਕਾ ਦੇ ਰੂਪ ਵਿਚ ਉਹਨਾਂ ਨੂੰ ਜੀਵਨ ਸਾਥੀ ਦੀ ਭਾਲ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਆਊਟਰ ਸਪੇਸ ਤੋਂ ਅਪਣੇ ਪਿਆਰ ਅਤੇ ਵਿਸ਼ਵ ਸ਼ਾਂਤੀ ਲਈ ਅਪੀਲ ਕਰਨਾ ਚਾਹੁੰਦੇ ਹਨ।