
ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੇ ਚੀਨ ਦੇ ਵੱਧਦੇ ਮਿਜ਼ਾਈਲ ਹਥਿਆਰਾਂ ਅਤੇ ਅਮਰੀਕਾ-ਰੂਸ ਵਿਚਕਾਰ ਹੋਈ ਪ੍ਰਮੁੱਖ ਹਥਿਆਰ ਸੰਧੀ........
ਬਰਲਿਨ : ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੇ ਚੀਨ ਦੇ ਵੱਧਦੇ ਮਿਜ਼ਾਈਲ ਹਥਿਆਰਾਂ ਅਤੇ ਅਮਰੀਕਾ-ਰੂਸ ਵਿਚਕਾਰ ਹੋਈ ਪ੍ਰਮੁੱਖ ਹਥਿਆਰ ਸੰਧੀ ਦੇ ਮੁਅੱਤਲ 'ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਸਨਿਚਰਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਨਿਸ਼ਸਤਰੀਕਰਨ ਦੀਆਂ ਕੋਸ਼ਿਸ਼ਾਂ ਵਿਚ ਚੀਨ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਮਰਕੇਲ ਨੇ ਕਿਹਾ, ''ਨਿਸ਼ਸਤਰੀਕਰਨ ਅਜਿਹਾ ਮੁੱਦਾ ਹੈ ਜੋ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਅਸੀਂ ਨਿਸ਼ਚਿਤ ਤੌਰ 'ਤੇ ਇਸ ਗੱਲ ਨਾਲ ਖੁਸ਼ ਹੋਵਾਂਗੇ ਕਿ ਇਹ ਗੱਲਬਾਤ ਅਮਰੀਕਾ, ਯੂਰਪ ਅਤੇ ਰੂਸ ਵਿਚਕਾਰ ਹੀ ਨਹੀਂ ਸਗੋਂ ਚੀਨ ਨਾਲ ਵੀ ਹੋਣੀ ਚਾਹੀਦੀ ਹੈ।''
ਰੂਸ ਨਾਲ 9ਐੱਮ729 ਮਿਜ਼ਾਈਲ ਦੀ ਤਾਇਨਾਤੀ ਦੇ ਜਵਾਬ ਵਿਚ ਅਮਰੀਕਾ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਖੁਦ ਨੂੰ ਸ਼ੀਤ ਯੁੱਧ ਮਿਜ਼ਾਈਲ ਕੰਟਰੋਲ ਦੇ ਇਤਿਹਾਸਿਕ ਸਮਝੌਤੇ 'ਇੰਟਰਮੀਡੀਏਟ ਰੇਂਜ ਨਿਊਕਲੀਅਰ ਫੋਰਸਿਜ਼' ਸੰਧੀ ਤੋਂ ਵੱਖ ਕਰ ਲਿਆ ਸੀ। ਜਿਸ ਦੇ ਬਾਅਦ ਰੂਸ ਨੇ ਵੀ ਇਸ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਰਣਨੀਤਕ ਅਧਿਐਨ ਸੰਸਥਾ ਦੀ ਨਵੀਂ ਰੀਪੋਰਟ ਮੁਤਾਬਕ ਚੀਨ ਦੇ ਬੈਲਿਸਟਿਕ
ਅਤੇ ਕਰੂਜ਼ ਮਿਜ਼ਾਈਲ ਵਾਲੇ 95 ਫ਼ੀ ਸਦੀ ਆਰਮਰੀ ਆਈ.ਐੱਨ.ਐੱਫ. ਦੀ ਉਲੰਘਣਾ ਹੁੰਦਾ ਜੇਕਰ ਚੀਨ ਇਸ ਵਿਚ ਇਕ ਪੱਖ ਹੁੰਦਾ। ਜਰਮਨੀ ਅਗਲੇ ਮਹੀਨੇ ਬਰਲਿਨ ਵਿਚ ਅੰਤਰਰਾਸ਼ਟਰਰੀ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ ਜੋ ਸ਼ੀਤਯੁੱਧ ਵਿਚ ਲਿਆਏ ਗਏ ਹਥਿਆਰ ਕੰਟਰੋਲ ਪ੍ਰੋਗਰਾਮ ਦੀ ਜਗ੍ਹਾ ਨਵੇਂ ਤਰ੍ਹਾਂ ਦਾ ਇਕ ਪ੍ਰੋਗਰਾਮ ਲਿਆਉਣ 'ਤੇ ਆਧਾਰਿਤ ਹੋਵੇਗਾ। (ਪੀਟੀਆਈ)